ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚੱਕ ਸਾਹਬੂ ਦੀਆਂ ਸਮੂਹ ਸੰਗਤਾਂ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੱਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਪਰੰਤ ਸਾਰੇ ਸੇਵਕਾਂ ਨੇ ਸੰਗਤਾਂ ਨੂੰ ਲੰਗਰ ਛਕਾਇਆ। ਇਸ ਮੌਕੇ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਬੰਧਕਾਂ ਵਲੋਂ ਚੱਕ ਸਾਹਬੂ ਦੀਆਂ ਸਮੂਹ ਸੰਗਤਾਂ ਨੂੰ ਸਿਰੋਪਾਓ ਪਹਿਨਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿੱਕੀ ਸੰਧੂ, ਤੀਰਥ ਸਿੰਘ ਮੈਂਗੜ੍ਹਾ, ਚਰਨਜੀਤ ਲਾਲ, ਕਸ਼ਮੀਰ ਲਾਲ, ਕਾਲਾ, ਦਿਨੇਸ਼ ਮੈਂਗੜ੍ਹਾ, ਅੰਮ੍ਰਿਤ ਪਾਲ ਸੰਧੂ, ਬਲਵੀਰ ਚੰਦ, ਅਕਾਸ਼ ਮੈਂਗੜ੍ਹਾ, ਰੋਹਨੀ ਮੈਂਗੜ੍ਹਾ, ਸੁਖਵਿੰਦਰ ਕੌਰ, ਗੁਰਬਖ਼ਸ਼ ਰਾਣੀ, ਸੁਭਮਪ੍ਰੀਤ ਸਿੰਘ, ਨਵਨੀਤ ਕੌਰ, ਕਮਲ ਕੁਮਾਰ ਸੰਧੂ,ਹਰਮਨਜੋਤ ਸਿੰਘ, ਇਸ਼ਾਨ ਸਿੰਘ, ਪਰਮਜੀਤ ਕੌਰ, ਕਮਲਜੀਤ ਕੌਰ ਤੇ ਹੋਰ ਸੰਗਤਾਂ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






