ਪੰਜਾਬ ਵਿੱਚ ਭਾਈ ਦੀਪ ਸਿੱਧੂ ਵੱਲੋਂ ਚਲਾਈ ਲਹਿਰ , ਵਾਰਿਸ ਪੰਜਾਬ ਦੇ ਅਗਲੀ ਸਰਕਾਰ ਬਣਾਉਣ ਲਈ ਤਿਆਰ ਗੁਰਮੀਤ ਸਿੰਘ ਮਾਹਮਦਪੁਰ
ਮਹਿਲ ਕਲਾਂ (ਸਮਾਜ ਵੀਕਲੀ) ( ਗੁਰਭਿੰਦਰ ਸਿੰਘ ਗੁਰੀ) ਪੰਜਾਬ ਦੇ ਜੁਝਾਰੂ ਲਹਿਰ ਦੇ ਕੇਂਦਰ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕੇ ਮਹਿਲ ਕਲਾਂ ਦੇ ਇਤਿਹਾਸਕ ਪਿੰਡ ਕੁਤਬਾ ਦੇ ਅੰਦਰਲੇ ਗੁਰੂ ਘਰ ਸਾਹਮਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਸ੍ਰ ਗੁਰਮੀਤ ਸਿੰਘ ਮਾਹਮਦਪੁਰ, ਭਾਈ ਅਵਤਾਰ ਸਿੰਘ ਰਾਏਸਰ ਅਤੇ ਰਣਜੀਤ ਸਿੰਘ ਚੰਨਣਵਾਲ ਦੀ ਅਗਵਾਈ ਹੇਠ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਅੱਜ ਕੌਮ ਦੀ ਖੁਸ਼ਕਿਸਮਤੀ ਹੈ ਕਿ ਜਿਸਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਅੱਖ ਵਿਚ ਅੱਖ ਪਾਕੇ ਗੱਲ ਕਰਨ ਵਾਲੇ,ਕੌਮ ਦੇ ਸਵੈਮਾਣ ਦੀ ਰਾਖੀ ਲਈ ਨਿਧੜਕ ਤੇ ਬੇਬਾਕ ਆਗੂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮਿਲਿਆ ਹੈ। ਸਾਨੂੰ ਆਪਣੇ ਬੱਚਿਆਂ ਦੇ ਉੱਜਲ ਭਵਿੱਖ ਲਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਬਣਾਉਣ ਲਈ ਇੱਕਜੁੱਟ ਹੋਕੇ ਕੰਮ ਕਰਨ ਦਾ ਵੇਲਾ ਆ ਗਿਆ ਹੈ। ਇਸ ਲਈ ਜੇਕਰ ਅਸੀਂ ਕੁਤਾਹੀ ਵਰਤ ਗਏ ਤਾਂ ਇਤਿਹਾਸ ਸਾਨੂੰ ਮਾਫ
ਨਹੀਂ ਕਰੇਗਾ। ਪਾਰਟੀ ਦੇ ਸੀਨੀਅਰ ਆਗੂ ਸ੍ਰ ਗੁਰਮੀਤ ਸਿੰਘ ਮਾਹਮਦਪੁਰ ਨੇ ਕਿਹਾ ਕਿ ਭਾਈ ਦੀਪ ਸਿੱਧੂ ਵੱਲੋਂ ਚਲਾਈ ਗਈ ਵਾਰਿਸ ਪੰਜਾਬ ਦੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਵਿੱਚ ਲਿਆਉਣ ਅਤੇ ਮੁੱਖ ਮੰਤਰੀ ਬਣਾਉਣ ਲਈ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਕੁਤਬਾ ਪਿੰਡ ਇਤਿਹਾਸਕ ਪਿੰਡ ਵਜੋਂ ਮਾਣ ਹਾਸਲ ਕਰ ਚੁੱਕਿਆ।ਇਸ ਲਈ ਅਗਲੀ ਲੜਾਈ ਦੀ ਸ਼ੁਰੂਆਤ ਵੀ ਇੱਥੋ ਕੀਤੀ ਜਾਵੇਗੀ। ਉਹਨਾਂ ਪਿੰਡ ਦੇ ਸਾਰੇ ਹੀ ਗੁਰਸਿੱਖ ਬੱਚਿਆਂ ਨੂੰ ਦੇਖ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਵਿਸ਼ਾਲ ਮੀਟਿੰਗ ਕਰਕੇ ਪੂਰੇ ਪਿੰਡ ਨਿਵਾਸੀਆਂ ਨੂੰ ਵਾਰਿਸ ਪੰਜਾਬ ਦੇ ਪਾਰਟੀ ਨਾਲ ਜੋੜਿਆ ਜਾਵੇਗਾ। ਗਿਆਨੀ ਰਣਜੀਤ ਸਿੰਘ ਚੰਨਣਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੱਕ ਵਿੱਚ ਲਹਿਰ ਦੇਖਣ ਨੂੰ ਮਿਲੇਗੀ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਪਾਰਟੀ ਮੈਂਬਰ ਬਣਾਇਆ ਜਾਵੇਗਾ। ਨੌਜਵਾਨ ਆਗੂ ਸ੍ਰ ਗੁਰਪ੍ਰੀਤ ਸਿੰਘ ਕਾਲਾਬੂਲਾ ਨੇ ਕਿਹਾ ਪਾਰਟੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਲਈ ਵਚਨਬੱਧ ਹੈ। ਜਿਸ ਵਿਚ 40 ਸਾਲ ਵਿੱਚ ਇੱਕ ਵੀ ਵਿਅਕਤੀ ਨੂੰ ਫਾਂਸੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਰਿਪੋਰਟਾਂ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਪੰਜਾਬ ਵਿੱਚ ਸਰਕਾਰ ਬਣਨ ਜਾ ਰਹੀ ਹੈ ਜਿਸ ਰਾਜ ਦੇ ਇੱਕ ਰੁਪਏ ਦੇ ਇੰਗਲੈਂਡ ਵਿਚ 13 ਰੁਪਏ ਬਣਦੇ ਸਨ। ਸਾਡੇ ਲੀਡਰਾਂ ਨੇ ਦੇਸ਼ ਨੂੰ ਲੁੱਟ ਕੇ ਕੰਗਾਲ ਕਰ ਦਿੱਤਾ ਹੈ। ਕਰਜ਼ੇ ਚੁੱਕ ਕੇ ਸਰਕਾਰਾਂ ਚਲਾਈਆਂ ਜਾਂਦੀਆਂ ਹਨ। ਇਸ ਸਮੇਂ ਛਾਪਾ ਪਿੰਡ ਦੇ ਇਕਾਈ ਪ੍ਰਧਾਨ ਸ੍ਰ ਬਲਵਿੰਦਰ ਸਿੰਘ,ਮੇਜਰ ਸਿੰਘ ਮਹਿਲ ਖੁਰਦ, ਰਾਜਪ੍ਰੀਤ ਸਿੰਘ ਚੰਨਣਵਾਲ, ਗੁਰਭਿੰਦਰ ਸਿੰਘ ਗੁਰੀ ,ਪਾਰਸਾ ਸ਼ਾਰਦਾ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਨਿਵਾਸੀ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






