ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਮੰਡੀ ਦੇ ਗਾਇਕ ਤੇ ਗੀਤਕਾਰ ਸੋਨੂੰ ਕਲੋਰ ਦੇ ਧਾਰਮਿਕ ਗੀਤ ‘ਗੁਰੂ ਮਹਾਰਾਜ ਜੀ’ ਨੂੰ ਸ੍ਰੀ ਗੁਰੂ ਰਵਿਦਾਸ ਜੀ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨਾਮਲੇਵਾ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਾਰਮਿਕ ਗੀਤ ਨੂੰ ਐੱਸ. ਜੀ ਵਲੋਂ ਮਾਰਕੀਟ ‘ਚ ਉਤਾਰਿਆ ਗਿਆ ਹੈ | ਗਾਇਕ ਤੇ ਗੀਤਕਾਰ ਸੋਨੂੰ ਕਲੇਰ ਮੰਡੀ ਨੇ ਦੱਸੀ ਕਿ ਇਸ ਗੀਤ ਨੂੰ ਉਸ ਨੇ ਹੀ ਗਾਇਆ ਤੇ ਕਲਮਬੱਧ ਕੀਤਾ ਹੈ | ਇਸ ਗੀਤ ਦਾ ਸੰਗੀਤ ਰਾਹੁਲ ਸਿੱਧੂ ਵਲੋਂ ਦਿੱਤਾ ਗਿਆ ਹੈ | ਇਸ ਗੀਤ ਦਾ ਵੀਡੀਓ ਐੱਲ. ਵੀ. ਵਾਈ ਟੀਮ ਫਿਲਮ ਵਲੋਂ ਫਿਲਮਾਇਆ ਗਿਆ ਹੈ | ਉਨਾਂ ਅੱਗੇ ਕਿਹਾ ਕਿ ਮਾਰਕੀਟ ‘ਚ ਆਏ ਉਸ ਦੇ ਪਹਿਲਾਂ ਦੇ ਗੀਤ ਵਾਂਗ ਹੀ ਸੰਗਤਾਂ ਉਸਦੇ ਇਸ ਧਾਰਮਿਕ ਗੀਤ ਨੂੰ ਵੀ ਭਰਵਾਂ ਹੁੰਗਾਰਾਂ ਦੇ ਰਹੀਆਂ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



