ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੀ ਗੁਰੂ ਰਵਿਦਾਸ ਗੁਰੂਦਵਾਰਾ ਸਾਹਿਬ ਵਿਖ਼ੇ ਪਿੰਡ ਕਰਨਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134 ਵਾ ਜਨਮ ਦਿਨ ਮਨਾਇਆ ਗਿਆ, ਜਿਸ ਵਿੱਚ ਮੁਖ ਤੌਰ ਤੇ ਪੁਹੰਚੇ ਧਰਮਿੰਦਰ ਭੁਲਾਰਾਈ ਪਰਮਜੀਤ ਸਿੰਘ ਦੁਸਾਂਝ, ਹਰਬਲਾਸ ਬੰਗਾ, ਲੈਕਚਰਰ ਬਲਿਹਾਰ ਸਿੰਘ, ਬਲਵੀਰ ਕਰਨਣਾ ਚੇਅਰਮੈਨ ਮਾਰਕੀਟ ਕਮੇਟੀ ਤੇ ਹੋਰ ਨੇ ਬਾਬਾ ਸਾਹਿਬ ਦੀ ਜੀਵਨੀ ਤੇ ਓਹਨਾ ਦੇ ਸੰਘਰਸ਼ ਤੇ ਚਾਨਣਾ ਪਾਇਆ। ਬਾਬਾ ਸਾਹਿਬ ਸਾਰੇ ਭਾਰਤ ਦੇ ਲੋਕਾ ਤੇ ਨਾਰੀ ਸਮਾਜ ਲਈ ਮਸੀਹਾ ਬਣ ਕੇ ਆਏ, ਜਿਹਨਾਂ ਨੇ ਜਾਤ ਪਾਤ ਖਤਮ ਕਰਕੇ ਭਾਰਤ ਦੇ ਸੰਵਿਧਾਨ ਵਿੱਚ ਬਰਾਬਰਤਾ ਦੇ ਹੱਕ ਦਿਤੇ। ਇਸ ਮੌਕੇ ਤੇ ਡਾਕਟਰ ਪ੍ਰੇਮ ਜੀ ਨਰ ਕਰਨਣਾ uk ਵਾਲਿਆਂ ਵਲੋਂ 30 ਬਚਿਆਂ ਨੂੰ ਕਾਪੀਆਂ ਪੈਨ ਪੈਨਸਿਲਾਂ ਵੰਡੀਆ ਗਈਆ। ਇਸ ਮੁੱਕੇ ਤੇ ਹਾਜ਼ਰ ਗੁਰੂਦਵਾਰਾ ਪ੍ਰਬੰਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਲਾਖਾ ਨੇ ਸਾਰੇ ਬੁਲਾਰਿਆ ਦਾ ਤੇ ਸੰਗਤ ਦਾ ਧੰਨਵਾਦ ਕੀਤਾ। ਇਹ ਮੌਕੇ ਤੇ ਕੈਸ਼ੀਅਰ ਪਰਮਜੀਤ ਸਿੰਘ, ਜਗਤਾਰ ਨਰ, ਮਨੋਜ ਧੀਰ, ਪੰਚ ਸੁਰਿੰਦਰ ਕੁਮਾਰ ਅਵਤਾਰ ਲਾਖਾ, ਖੀਰਜ ਧੀਰ, ਸੁਰਿੰਦਰ ਲੱਧਰ, ਜਤਿਦਰ ਵਿਰਦੀ ਹਾਜ਼ਰ ਸਨ। ਪ੍ਰੋਗਰਾਮ ਉਪਰੰਤ ਆਈ ਹੋਈ ਸੰਗਤ ਨੂੰ ਚਾਹ ਪਕੌੜੇ ਦਾ ਲੰਗਰ ਸ਼ਕਾਇਆ ਗਿਆ।



