ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਵੱਲੋਂ ਜੇ ਈ ਚਮਕੌਰ ਸਿੰਘ ਦਾਦ ਅਤੇ ਬੂਟਾ ਸਿੰਘ ਦਾਦ ਦਾ ਸਨਮਾਨ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜੇ ਈ ਚਮਕੌਰ ਸਿੰਘ ਦਾਦ ਅਤੇ ਫੈਡਰੇਸ਼ਨ ਦੇ ਯੂਥ ਆਗੂ ਬੂਟਾ ਸਿੰਘ ਦਾਦ ਦਾ ਸਮਾਜ ਪ੍ਰਤੀ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਅਤੇ ਪਤਵੰਤੇ ਸੱਜਣਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਮੌਕੇ ਸ ਦਲਜੀਤ ਸਿੰਘ ਥਰੀਕੇ ਕੋਰ ਕਮੇਟੀ ਮੈਂਬਰ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਵੱਲੋਂ ਸਾਰਿਆਂ ਨੂੰ ਜੀ ਆਇਆ ਆਖਿਆ ਗਿਆ। ਇਸ ਮੌਕੇ ਸ ਰੁਪਿੰਦਰ ਸਿੰਘ ਸੁਧਾਰ ਕੋਰ ਕਮੇਟੀ ਮੈਂਬਰ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਵੱਲੋਂ ਸ ਚਮਕੌਰ ਸਿੰਘ ਜੇ ਈ ਅਤੇ ਫੈਡਰੇਸ਼ਨ ਦੇ ਯੂਥ ਆਗੂ ਬੂਟਾ ਸਿੰਘ ਦਾਦ ਦੇ ਸਮਾਜ ਪ੍ਰਤੀ ਕੰਮਾਂ ਦੀ ਸਲਾਘਾ ਕੀਤੀ। ਸਨਮਾਨ ਉਪਰੰਤ ਚਮਕੌਰ ਸਿੰਘ ਜੇ ਈ ਅਤੇ ਫੈਡਰੇਸ਼ਨ ਆਗੂ ਬੂਟਾ ਸਿੰਘ ਦਾਦ ਨੇ ਕਿਹਾ ਕਿ ਫੈਡਰੇਸ਼ਨ ਜਿਸ ਕੰਮ ਲਈ ਸਾਡੀ ਡਿਊਟੀ ਲਗਾਏਗੀ। ਅਸੀਂ ਉਹ ਡਿਊਟੀ ਤਨ ਮਨ ਅਤੇ ਧਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਸਾਬਕਾ ਈ ਟੀ ਓ, ਹਰਦੇਵ ਸਿੰਘ ਬੋਪਾਰਾਏ, ਬਲਵੀਰ ਸਿੰਘ, ਪ੍ਰਧਾਨ ਪਰਮਜੀਤ ਸਿੰਘ, ਸਤਪਾਲ ਸਿੰਘ, ਹਾਕਮ ਸਿੰਘ, ਮਿਹਰ ਸਿੰਘ ਰੰਗੀਲਾ, ਤਰਸੇਮ ਸਿੰਘ ਸੇਮਾਂ, ਹਰਪ੍ਰੀਤ ਸਿੰਘ, ਰਾਜਵੰਤ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ ਅਤੇ ਬਾਬਾ ਰੁਲਦਾ ਸਿੰਘ ਫਰੀਦਕੋਟੀਆ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੁਰਭੀ ਅਤੇ ਅੰਜਲੀ ਸ਼ੇਮਰ ਪੰਜਾਬ ਦੀ ਅੰਡਰ-19 ਟੀਮ ਵਿੱਚ ਚੁਣੇ ਗਏ: ਡਾ: ਰਮਨ ਘਈ – ਸੁਰਭੀ ਅਤੇ ਅੰਜਲੀ ਸ਼ਿਮਰ ਦੀ ਚੋਣ, ਹੁਸ਼ਿਆਰਪੁਰ ਕ੍ਰਿਕਟ ਗਰੁੱਪ ਲਈ ਮਾਣ ਵਾਲੀ ਗੱਲ।
Next articleਹਾਈ ਕੋਰਟ ਦਾ ਵੱਡਾ ਫੈਸਲਾ ਸੀ ਆਰ ਏ 295/19 ਤਹਿਤ ਰਹਿੰਦੇ ਸਹਾਇਕ ਲਾਈਨ ਮੈਨਾ ਨੂੰ ਤਜੁਰਬਾ ਸਰਟੀਫਿਕੇਟ ਤੋਂ ਰਾਹਤ