ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਵੱਲੋਂ ਗੁਰਦੇਵ ਸਿੰਘ ਹੈਡ ਕਲਰਕ ਲੁਧਿਆਣਾ “ਰਾਸ਼ਟਰਪਤੀ ਐਵਾਰਡ” ਮਿਲਣ ਤੇ ਸਨਮਾਨਿਤ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਵੱਲੋਂ ਗੁਰਦੇਵ ਸਿੰਘ ਹੈਡ ਕਲਰਕ ਕਮਿਸ਼ਨਰ ਪੁਲਿਸ ਆਫਿਸ ਲੁਧਿਆਣਾ ਪੰਜਾਬ ਸਰਕਾਰ ਦੀਆਂ ਸਿਫਾਰਿਸ਼ਾਂ ਉਪਰੰਤ ਮਾਨਯੋਗ ਰਾਸ਼ਟਰਪਤੀ ਸਾਹਿਬ ਵੱਲੋਂ ਆਪਣੀ ਡਿਊਟੀ ਵਧੀਆ ਨਿਭਾਉਣ ਕਰਨ 15 ਅਗਸਤ ਨੂੰ ਰਾਸ਼ਟਰਪਤੀ ਮੈਡਲ (ਪੁਲਿਸ ਮੈਡਲ ਆਫ ਮੈਰੀਟੋਰੀਅਸ ਸਰਵਿਸ) ਨਾਲ ਸਨਮਾਨਿਤ ਕੀਤੇ ਜਾਣ ਦੀ ਖੁਸ਼ੀ ਵਿੱਚ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਅਤੇ ਪਤਵੰਤੇ ਸੱਜਣਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਗੁਰਮੁਖ ਸਿੰਘ ਬੁਢੇਲ, ਡਾਕਟਰ ਰੁਪਿੰਦਰ ਸਿੰਘ ਸੁਧਾਰ, ਸਰਦਾਰ ਗੁਰਚਰਨ ਸਿੰਘ ਸਾਬਕਾ E T O, ਗੁਰਪ੍ਰੀਤ ਸਿੰਘ ਚੀਫ ਐਗਰੀਕਲਚਰ ਅਫਸਰ, ਰੇਸ਼ਮ ਸਿੰਘ ਸਾਬਕਾ ਬੈਂਕ ਮੈਨੇਜਰ, ਪ੍ਰਤਾਪ ਸਿੰਘ ਸਾਬਕਾ ਸੁਪਰਡੈਂਟ, ਦਲਜੀਤ ਸਿੰਘ ਥਰੀਕੇ, ਹਰਦੇਵ ਸਿੰਘ ਬੋਪਾਰਾਏ, ਜਰਨੈਲ ਸਿੰਘ ਖੱਟੜਾ, ਇੰਟਰਨੈਸ਼ਨਲ ਢਾਡੀ ਜੱਥਾ ਸਿਕੰਦਰ ਸਿੰਘ ਲਹਾਰਾ, ਸਿਮਰਦੀਪ ਸਿੰਘ ਦਬੁਰਜੀ ਯੂਥ ਪ੍ਰਧਾਨ ਅਤੇ ਲੇਬਰ ਵਿੰਗ ਪ੍ਰਧਾਨ ਸੁਖਦੇਵ ਸਿੰਘ, ਹੈਪੀ ਟੈਂਟ ਹਾਊਸ ਮੁੱਲਾਪੁਰ, ਲਖਵੰਤ ਸਿੰਘ ਦਬੁਰਜੀ ਮੁੱਖ ਪ੍ਰਚਾਰਕ, ਬੂਟਾ ਸਿੰਘ ਦਾਦ, ਗੁਰਮੀਤ ਸਿੰਘ ਚੰਗਣ, ਹਰੀ ਸਿੰਘ ਪੰਚ ਥਰੀਕੇ, ਅਜੀਤ ਸਿੰਘ ਜੀਤਾ ਚੰਗਣ, ਰਾਜਵੀਰ ਸਿੰਘ ਗੋਲਡੀ, ਨੰਬਰਦਾਰ ਸ਼ਰਨਜੀਤ ਝਾਂਡੇ ਨੇ ਗੁਰਦੇਵ ਸਿੰਘ ਦੇ ਨਾਲ ਆਏ ਸਾਥੀ ਕਰਮਜੀਤ ਸਿੰਘ ਤਜਿੰਦਰ ਸਿੰਘ ਤੇ ਗੁਰਜੀਤ ਸਿੰਘ ਨੂੰ ਵੀ  ਸਨਮਾਨਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਨਅਤੀ ਮਜਦੂਰ ਯੂਨੀਅਨਾਂ ਵੱਲੋਂ ਮਜਦੂਰ ਪੰਚਾਇਤ ਸਫਲਤਾ ਨਾਲ ਨੇਪਰੇ ਚੜ੍ਹੀ,ਤਨਖਾਹ ਵਾਧਾ ਤੇ ਕਿਰਤ ਕਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਅੱਗੇ ਵਧਾਉਣ ਦਾ ਫੈਸਲਾ
Next articleਪਰਚੀ ਦੇ ਨਾਮ ਤੇ ਕਚਹਿਰੀ ‘ਚ ਖੋਲ੍ਹੇ ਲੁੱਟ ਕੇਂਦਰ ਨੂੰ ਸਰਕਾਰ ਤੁਰੰਤ ਬੰਦ ਕਰੇ – ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ