ਸਮਾਜ ਵੀਕਲੀ ਯੂ ਕੇ

MUKH SEWADAR
GURU NANAK GURDWARA SAHIB
LEICESTER
ਲੈਸਟਰ- ਯੂਕੇ ਦੇ ਮਸ਼ਹੂਰ ਸ਼ਹਿਰ ਲੈਸਟਰ ਵਿਖੇ 16 ਨਵੰਬਰ 2025 ਐਤਵਾਰ ਵਾਲੇ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ। ਹਰੇਕ ਸਾਲ ਲੈਸਟਰ ਸ਼ਹਿਰ ਵਿੱਚ ਦੋ ਵਾਰ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇੱਕ ਖਾਲਸਾ ਸਾਜਨਾ ਦਿਵਸ ਅਤੇ ਇੱਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆ ਵਿੱਚ। ਨਗਰ ਕੀਰਤਨ ਦਾ ਰਸਤਾ ਗੁਰੂ ਨਾਨਕ ਗੁਰੂਦੁਆਰਾ ਸਾਹਿਬ ਅਤੇ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਸਾਹਿਬ ਤੱਕ ਲੈਸਟਰ ਸ਼ਹਿਰ ਦੇ ਵਿਚਕਾਰ ਦੀ ਹੁੰਦਾ ਹੈ ਜੋ ਕਿ ਪਿਛਲੇ ਤਕਰੀਬਨ 40 ਸਾਲ ਤੋਂ ਚਲ ਰਿਹਾ ਹੈ। ਪਰ ਇਸ ਵਾਰ ਵਿਸਾਖੀ ਮੌਕੇ ਅਜਿਹਾ ਨਹੀਂ ਹੋ ਸਕਿਆ। ਜਿਸ ਕਾਰਨ ਸੰਗਤ ਵਿੱਚ ਭਾਰੀ ਨਿਰਾਸ਼ਾ ਸੀ। ਪਰ ਇਸ ਵਾਰ ਦੋਵਾਂ ਗੁਰੂਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਬਹੁਤ ਪਿਆਰ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਦੁਬਾਰਾ ਨਗਰ ਕੀਰਤਨ ਪਹਿਲਾਂ ਦੀ ਤਰ੍ਹਾਂ ਇਕੱਠੇ ਹੋ ਕੇ ਕੀਤਾ।
ਗੁਰੂ ਨਾਨਕ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰ ਨਗਰ ਕੀਰਤਨ ਅਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਤੇਗ ਬਹਾਦੁਰ ਗੁਰਦਵਾਰਾ ਸਾਹਿਬ ਪਹੁੰਚ ਗਏ ਸਨ ਅਤੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਹੋਇ ਗੁਰੂ ਤੇਗ ਬਹਾਦੁਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰਾਂ ਵਲੋਂ ਸਨਮਾਨ ਕੀਤਾ ਗਿਆ। ਦੋਵਾਂ ਗੁਰੂਦੁਆਰਾ ਸਾਹਿਬਾਨ ਦੇ ਪ੍ਰਬੰਧਕ ਸੇਵਾਦਾਰ ਨਗਰ ਕੀਰਤਨ ਦੇ ਨਾਲ ਇਕੱਠੇ ਚੱਲ ਰਹੇ ਸਨ। ਇਸ ਤਰ੍ਹਾਂ ਹੀ ਨਗਰ ਕੀਰਤਨ ਦੀ ਸੰਪੂਰਨਤਾ ਸਮੇਂ ਗੁਰੂ ਨਾਨਕ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰਾਂ ਵਲੋਂ ਗੁਰੂ ਤੇਗ ਬਹਾਦੁਰ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰਾਂ ਦਾ ਧੰਨਵਾਦ ਅਤੇ ਬਣਦਾ ਸਨਮਾਨ ਕੀਤਾ ਗਿਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸਿਧਾਂਤ ੧ਓ ਸਤਿਗੁਰ ਪ੍ਰਸਾਦਿ।। ਹੋਇ ਇਕਤ੍ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।। ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।।੧।। ਤੇ ਲੈਸਟਰ ਸ਼ਹਿਰ ਦੀਆਂ ਸੰਗਤਾਂ ਅਤੇੋ ਪ੍ਰਬੰਧਕ ਸੇਵਾਦਾਰ ਪਹਿਰਾ ਦੇ ਰਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਪਾਵਨ ਬਾਣੀ ਦੀਆਂ ਮਿਠੀਆਂ ਧੁਨਾਂ ਦਾ ਅਨੰਦ ਅਤੇ ਨਗਾਰੇ ਦੀਆ ਧੁੰਨਾਂ ਦਾ ਸਾਰੀਆਂ ਸੰਗਤਾਂ ਨੇ ਅਨੰਦ ਮਾਣਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕੀਤਾ। ਬੇਅੰਤ ਹੀ ਨਿਸ਼ਕਾਮ ਸੇਵਾਦਾਰ ਸੇਵਾਵਾਂ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆ ਪ੍ਰਾਪਤ ਕਰੀਏ ਰਹੇ ਸਨ। 2025 ਦਾ ਨਗਰ ਕੀਰਤਨ ਲੈਸਟਰ ਦੇ ਸਿੱਖਾਂ ਦੇ ਮਨਾਂ ਵਿੱਚ ਇੱਕ ਅਮਿੱਟ ਛਾਪ ਛੱਡ ਗਿਆ ਹੈ।





