ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਡੀਬੇਟ ‘ਚ ਤੀਜੇ ਸਥਾਨ ‘ਤੇ ਰਿਹਾ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) ਲਿਟਲ ਏਂਜਲ ਕੋ ਐਡ ਸਕੂਲ ਕਪੂਰਥਲਾ ਵਿਖੇ ਆਯੋਜਿਤ ਸਹੋਦਿਆ ਇੰਟਰ ਸਕੂਲ ਪੰਜਾਬੀ ਡੀਬੇਟ ਪ੍ਰਤੀਯੋਗਤਾ ਵਿਚ ਹਿੱਸਾ ਲੈਂਦਿਆਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐੱਫ ਦੇ ਵਿਦਿਆਰਥੀਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਦੱਸਿਆ ਕਿ ”ਵਰਤਮਾਨ ਗਾਇਕੀ ਨੌਜਵਾਨਾਂ ਵਿੱਚ ਡਿੱਗਦੇ ਨੈਤਿਕਤਾ ਦੇ ਪੱਧਰ ਲਈ ਜਿੰਮੇਵਾਰ ਹੈ” ਵਿਸ਼ੇ ‘ਤੇ ਲਿਟਲ ਏਂਜਲ ਕੋ ਐਡ ਸਕੂਲ ਕਪੂਰਥਲਾ ਵਿਖੇ ਸਹੋਦਿਆ ਅੰਤਰ ਸਕੂਲ ‘ਪੰਜਾਬੀ ਡੀਬੇਟ’ ਪ੍ਰਤਿਯੋਗਿਤਾ ਕਰਵਾਈ ਗਈ । ਜਿਸ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀਆਂ ਦੋ ਵਿਦਿਆਰਥਣਾਂ ਇੰਦਰਪ੍ਰੀਤ ਕੌਰ ਜਮਾਤ ਬਾਰਵੀਂ ਨੇ ਇਸ ਵਿਸ਼ੇ ਦੇ ਵਿਰੋਧ ਵਿੱਚ ਅਤੇ ਸਿਮਰਨਪ੍ਰੀਤ ਕੌਰ ਜਮਾਤ ਨੌਂਵੀ ਨੇ ਇਸ ਦੇ ਹੱਕ ਵਿੱਚ ਹੋਈ ਚਰਚਾ ਵਿੱਚ ਭਾਗ ਲਿਆ । ਦੋਨਾਂ ਹੀ ਵਿਦਿਆਰਥਣਾਂ ਨੇ ਤੀਜਾ- ਤੀਜਾ ਸਥਾਨ ਹਾਸਲ ਕੀਤਾ । ਉਨ੍ਹਾਂ ਦੱਸਿਆ ਕਿ ਇਸ ਪ੍ਰਤਿਯੋਗਤਾ ਵਿੱਚ ਇਲਾਕੇ ਦੇ 18 ਸਕੂਲਾਂ ਨੇ ਭਾਗ ਲਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਹੋਣਹਾਰ ਵਿਦਿਆਰਥਣਾ ਅਤੇ ਸਟਾਫ ਮੈਂਬਰਾਂ ਨੂੰ ਇਸ ਕਾਮਯਾਬੀ ‘ਤੇ ਵਧਾਈ ਦਿੱਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਛੱਤਰ ਕਲਸੀ ਯੂ ਕੇ ਨੇ ਕੀਤਾ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਚੋਣ ਪ੍ਰਚਾਰ
Next articleਕੇਂਦਰ ਵਿੱਚ ਇੰਡੀਅਨ ਗੱਠਜੋੜ ਦੀ ਸਰਕਾਰ ਬਣਨ ਤੇ ਐਮ.ਐਸ.ਪੀ ਤੇ ਗਾਰੰਟੀ ਕਾਨੂੰਨ ਬਣੇਗਾ: ਚਰਨਜੀਤ ਸਿੰਘ ਚੰਨੀ