HOME ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ ,ਅਰਸ਼ਦੀਪ...

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ ,ਅਰਸ਼ਦੀਪ ਹੈੱਡ ਬੁਆਏ ਤੇ ਪਾਰੁਲ ਸ਼ਰਮਾ ਹੈੱਡ ਗਰਲ ਚੁਣੀ

1
ਕੈਪਸ਼ਨ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਨਵੀਂ ਚੁਣੀ ਅਨੁਸ਼ਾਸਨੀ ਕਮੇਟੀ ਨਾਲ ਇੰਜੀਨੀਅਰ ਹਰਨਿਆਮਤ ਕੌਰ, ਇੰਜੀਨੀਅਰ ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ਼ ਮੈਂਬਰ ।
ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ ) ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਵਿਚ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ ਅਤੇ ਸੋਂਹ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਦੌਰਾਨ ਨਵੇਂ ਵਿਦਿਅਕ ਸੈਸ਼ਨ ਲਈ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ ਕੀਤੀ ਗਈ ਅਤੇ ਵਿਦਿਆਰਥੀਆਂ ਨੇ ਸਹੁੰ ਚੁੱਕ ਕੇ ਇਹ ਪ੍ਰਣ ਕੀਤਾ ਕਿ ਉਹ ਹਮੇਸ਼ਾ ਅਦਾਰੇ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣ ਦਾ ਹਰ ਸੰਭਵ ਯਤਨ ਕਰਨਗੇ । ਨਵੀਂ ਚੁਣੀ ਕਮੇਟੀ ‘ਚ ਅਰਸ਼ਦੀਪ ਸਿੰਘ ਨੂੰ ਹੈਡ ਬੁਆਏ ਅਤੇ ਪਾਰੁਲ ਸ਼ਰਮਾ ਨੂੰ ਹੈਡ ਗਰਲ ਚੁਣਿਆ ਗਿਆ । ਮਨਵੀਰ ਸਿੰਘ ਵਾਇਸ ਹੈੱਡ ਬੁਆਏ ਅਤੇ ਨਵਦੀਪ ਕੌਰ ਵਾਇਸ ਹੈਡ ਗਰਲ ਚੁਣਿਆ ਗਿਆ । ਹਰਪ੍ਰੀਤ ਸਿੰਘ ਅਤੇ ਸਿਮਰਤ ਕੌਰ ਸਪੋਰਟਸ ਕੈਪਟਨ, ਗੁਰਜੀਵਨ ਸਿੰਘ ਅਤੇ ਗੁਰਲੀਨ ਕੌਰ ਵਾਇਸ ਸਪੋਰਟਸ ਕੈਪਟਨ ਚੁਣੇ ਗਏ । ਸਾਹਿਲ ਸਿੰਘ ਤੇ ਪਲਜਿੰਦਰ ਕੌਰ ਡਿਸਿਪਲਨ ਕੈਪਟਨ ਅਤੇ ਗੁਰਕੀਰਤ ਸਿੰਘ ਤੇ ਇਸਨੂਪ ਨੂੰ ਵਾਇਸ ਡਿਸਪਲਨ ਕੈਪਟਨ ਬਣਾਇਆ ਗਿਆ । ਗੁਰਲੀਨ ਤੇ ਹਰਲੀਨ ਐਕਟੀਵਿਟੀ ਕੈਪਟਨ ਅਤੇ ਅਸ਼ਵੀ ਸਿੰਘ ਤੇ ਅਸ਼ਮੀਤ ਕੌਰ ਨੂੰ ਵਾਇਸ ਐਕਟੀਵਿਟੀ ਕੈਪਟਨ ਬਣਾਇਆ ਗਿਆ । ਅੰਸ਼, ਸਿਮਰਨਪ੍ਰੀਤ ਕੌਰ, ਕਰਮਜੋਤ ਅਤੇ ਹਰਲੀਨ ਹਾਊਸ ਕੈਪਟਨ ਬਣੀਆ । ਸਾਕਸ਼ੀ, ਸਿਮਰਨਪ੍ਰੀਤ ਕੌਰ, ਮਹਿਜੋਤ ਅਤੇ ਅਸ਼ਮੀਤ ਵਾਇਸ ਹਾਊਸ ਕੈਪਟਨ ਚੁਣੀਆਂ ਗਈਆਂ । ਏਕਮਜੋਤ, ਅਰਮਾਨ ਸਿੰਘ, ਅਗਮਵੀਰ ਸਿੰਘ, ਜੈਸਮੀਨ ਕੌਰ, ਅਰਮਾਨਪ੍ਰੀਤ ਸਿੰਘ, ਸਮਰੀਨ ਕੌਰ, ਸਰਗੁਨ ਕੌਰ, ਰਵਨੂਰ, ਰਿਦੀਮਾ, ਸੁਖਮਨਪ੍ਰੀਤ ਕੌਰ, ਹਰਲੀਨ, ਜਸ਼ਨਪ੍ਰੀਤ, ਸਮਰੀਨ, ਗੂੰਜਨ ਅਤੇ ਹਰਸਿਮਰਤ ਨੂੰ ਪ੍ਰੀਫੈਕਟ ਵੱਜੋਂ ਚੁਣਿਆ ਗਿਆ । ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀ ਕੌਂਸਲ ਕਮੇਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੀਆਂ ਡਿਊਟੀਆਂ ਜਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੀਡੀਆ ਕੌਂਸਲ ਆਫ ਜਰਨਲਿਸਟਸ ਦੀ ਕੌਮੀ ਕਾਰਜਕਾਰਣੀ ਦੀ ਮੀਟਿੰਗ ਪੰਚਕੂਲਾ ਵਿੱਚ ਹੋਈ ** ਆਰ. ਜੀ. ਰਾਏਕੋਟੀ ਨੂੰ ਪੰਜਾਬ ਦਾ ਸਰਬਸਮਤੀ ਨਾਲ ਕੁਆਰਡੀਨੇਟਰ ਕੀਤਾ ਨਿਯੁਕ
Next articleਛੋਲੇ ਦੇ ਕੇ ਪਾਸ ਹੋਣਾਂ