ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸੀ ਬੀ ਐੱਸ ਈ 10ਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

ਕੈਪਸ਼ਨ : ਸੀਬੀਐਸਈ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਦੇ ਹੋਣਹਾਰ ਵਿਦਿਆਰਥੀ

ਪ੍ਰਭਨੂਰ ਕੌਰ 95.2 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) –ਸੀਬੀਐਸਈ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ‘ਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਵਿਨੋਦ ਖਜੂਰੀਆ ਨੇ ਦੱਸਿਆ ਕਿ ਸਲਾਨਾ ਪ੍ਰੀਖਿਆ ਵਿੱਚ ਕੁੱਲ 66 ਵਿਦਿਆਰਥੀ ਬੈਠੇ, ਜਿਨ੍ਹਾਂ ਵਿੱਚੋਂ 12 ਵਿਦਿਆਰਥੀ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ‘ਚ ਸਫਲ ਰਹੇ ਤੇ 13 ਵਿਦਿਆਰਥੀ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ ਅਤੇ ਬਾਕੀ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਣ ‘ਚ ਸਫਲ ਰਹੇ ।

ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਹੋਣਹਾਰ ਵਿਦਿਆਰਥਣ ਪ੍ਰਭਨੂਰ ਕੌਰ ਪੁੱਤਰੀ ਜਸਪਾਲ ਸਿੰਘ 95.2 ਪ੍ਰਤੀਸ਼ਤ ਅੰਕ ਹਾਸਲ ਕਰਦਿਆਂ ਸਕੂਲ ਵਿੱਚੋਂ ਅੱਵਲ ਰਹੀ, ਜਦਕਿ ਜਸ਼ਨਪ੍ਰੀਤ ਸਿੰਘ ਤੇ ਜਸਲੀਨ ਕੌਰ 93.6 ਪ੍ਰਤੀਸ਼ਤ ਅੰਕਾਂ ਨਾਲ ਦੂਜੇ ਅਤੇ ਵੰਸ਼ਦੀਪ ਸਿੰਘ 93.2 ਪ੍ਰਤੀਸ਼ਤ ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਿਹਾ । ਚਰਨਪ੍ਰੀਤ ਕੌਰ 92.6 ਪ੍ਰਤੀਸ਼ਤ ਅੰਕਾਂ ਨਾਲ ਚੌਥੇ ਤੇ ਗੁਨਤਾਜ ਕੌਰ 92 ਪ੍ਰਤੀਸ਼ਤ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਹੀ ।

ਇਨ੍ਹਾਂ ਤੋਂ ਇਲਾਵਾ ਗੁਰਲੀਨ ਕੌਰ 91.8 ਪ੍ਰਤੀਸ਼ਤ, ਰਾਜਬੀਰ ਕੰਬੋਜ ਤੇ ਰਮਨਦੀਪ ਕੌਰ 90.6 ਪ੍ਰਤੀਸ਼ਤ, ਅਭਿਜੋਤ ਸਿੰਘ ਤੇ ਜਸਮੀਤ ਕੌਰ 90 ਪ੍ਰਤੀਸ਼ਤ ਪਰਮਵੀਰ ਕੌਰ 89.6 ਪ੍ਰਤੀਸ਼ਤ, ਜਸਮੀਨ ਕੌਰ 88.2 ਪ੍ਰਤੀਸ਼ਤ, ਰਾਹੁਲਪ੍ਰੀਤ ਸਿੰਘ ਖਿੰਡਾ ਤੇ ਜਸਲੀਨ ਕੌਰ 88 ਪ੍ਰਤੀਸ਼ਤ, ਜਸਪ੍ਰੀਤ ਕੌਰ 87.8 ਪ੍ਰਤੀਸ਼ਤ, ਹਰਮਨਪ੍ਰੀਤ ਸਿੰਘ 86.4 ਪ੍ਰਤੀਸ਼ਤ, ਰਾਜਨਦੀਪ ਸਿੰਘ 86.2 ਪ੍ਰਤੀਸ਼ਤ ਅਤੇ ਪਲਕਪ੍ਰੀਤ ਕੌਰ 86 ਪ੍ਰਤੀਸ਼ਤ ਅੰਕ ਹਾਸਲ ਕਰਨ ‘ਚ ਸਫਲ ਰਹੇ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਇੰਜ. ਹਰਨਿਆਮਤ ਕੌਰ ਡਾਇਰੈਕਟਰ ਸਕੂਲ ਅਤੇ ਇੰਜ. ਨਿਮਰਤਾ ਕੌਰ ਐਡਮਿਨਿਸਟ੍ਰੇਟਰ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ । ਇਸ ਮੌਕੇ ਵਾਈਸ ਪ੍ਰਿੰਸੀਪਲ ਅਕੈਡਮਿਕ ਜਸਬੀਰ ਕੌਰ, ਵਾਈਸ ਪ੍ਰਿੰਸੀਪਲ ਰਾਜਿੰਦਰਪਾਲ ਕੌਰ ਅਤੇ ਮੈਡਮ ਸ਼ੀਲਾ ਸ਼ਰਮਾ ਆਦਿ ਸਟਾਫ ਮੈਂਬਰ ਵੀ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਗਲੀ ਸਰਕਾਰ ਅਕਾਲੀ ਬਸਪਾ ਗਠਜੋੜ ਦੀ ਬਣੇਗੀ- ਖੋਜੇਵਾਲ
Next articleਏਕਮ ਪਬਲਿਕ ਸਕੂਲ ਮਹਿਤਪੁਰ ਦੀ ਜਸਮੀਨ ਕੌਰ ਨੇ 96%ਅਤੇ ਮੁਸਕਾਨ ਸ਼ਰਮਾ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਸੀ੍:ਬੀ: ਐਸ:ਈ ਦਸਵੀਂ ਦੇ ਨਤੀਜਿਆਂ ਵਿੱਚ ਮਾਰੀਆਂ ਮੱਲਾਂ।