ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

(ਸਮਾਜ ਵੀਕਲੀ)
ਧੰਨ ਗੁਰੂ ਬਾਜਾਂ ਵਾਲਿ਼ਆ , ਕੀਤੀ ਕੌਮ ਦੇ ਲਈ ਕੁਰਬਾਨੀ ।
ਤੂੰ ਸਾਰਾ ਪਰਿਵਾਰ ਵਾਰ ਕੇ ਰੱਖੀ ਇੱਕ ਵੀ ਨਾ ਕੋਲ਼ ਨਿਸ਼ਾਨੀ।
ਜਦੋਂ ਪਿਤਾ ਤੋਰਿਆ ਉਮਰ ਨੌਂ ਕੁ ਸਾਲ ਸੀ ।
ਦੁਨੀਆਂ ‘ਚ ਲੱਭੀ ਇਹੋ ਜਿਹੀ ਨਾ ਮਿਸਾਲ ਸੀ ।
ਦਾਤਾ ਤੇਰੇ ਜਿਗਰੇ ਦੀ ਗਾਥਾ ਕਲਮਾਂ ਤੋਂ ਜਾਂਦੀ ਨਾ ਬਿਆਨੀ।
ਤੂੰ ਸਾਰਾ ਪਰਿਵਾਰ ਵਾਰ ਕੇ ————
ਤੋਰ ਕੇ ਅਜੀਤ ਹੱਥੀਂ ਭੇਜ ਕੇ ਜੁਝਾਰ ਨੂੰ ।
ਭਾਜੜਾਂ ਪਾ ਦਿੱਤੀਆਂ ਸੀ  ਵੈਰੀਆਂ ਦੀ ਡਾਰ ਨੂੰ।
ਐਵੇਂ ਨਈਓਂ ਕਹਿੰਦੀ ਦੁਨੀਆਂ ਤੈਨੂੰ ਚਾਰੇ ਪੁੱਤਰਾਂ ਦਾ ਦਾਨੀ।
ਤੂੰ ਸਾਰਾ ਪਰਿਵਾਰ ਵਾਰ ਕੇ ————
ਜ਼ੋਰਾਵਰ ਫਤਹਿ ਨੇ ਸੀ ਫਤਿਹ ਕੀਤੀ ਕੌਮ ਦੀ ।
ਯੁੱਗੋ ਯੁੱਗ ਯਾਦ ਰਹਿਣੀ ਹੱਡ ਬੀਤੀ ਕੌਮ ਦੀ ।
ਦਾਦੀ ਨੂੰ ਜਦੋਂ ਖ਼ਬਰ ਹੋਈ ਲੇਖੇ ਕੌਮ ਦੇ ਲਾਈ ਜ਼ਿੰਦਗਾਨੀ।
ਤੂੰ ਸਾਰਾ ਪਰਿਵਾਰ ਵਾਰ ਕੇ —————
ਮਾਧੋ ਦਾਸ ਜਦੋਂ ਤੇਰਾ ਬੰਦਾ ਬਣ ਗਿਆ ਸੀ ।
ਓਹਨੇ ‘ਕੱਲੇ ‘ਕੱਲੇ ਕੋਲ਼ੋਂ ਬਦਲਾ ਵੀ ਲਿਆ ਸੀ।
ਲੱਭਿਆ ਨਾ ਅਜੇ ਤੱਕ ਵੀ ਤੇਰਾ ਦਾਤਿਆ ਜਗਤ ਉੱਤੇ ਸਾਨੀ।
ਤੂੰ ਸਾਰਾ ਪਰਿਵਾਰ ਵਾਰ ਕੇ ————–
‘ਕੱਲੇ ‘ਕੱਲੇ ਦਿਲ ਵਿੱਚ ਅੱਜ ਹੈ ਨਿਸ਼ਾਨੀ ਤੇਰੀ।
ਸਾਡੇ ਰੋਮ ਰੋਮ ਵਿੱਚ ਵਸੀ ਕੁਰਬਾਨੀ ਤੇਰੀ ।
ਗੀਤ ਲਿਖੇ ਪਿੰਡ ਰੰਚਣਾਂ ਯਾਦ ਕਰਕੇ ਸ਼ਹੀਦੀ ਜੋ ਲਾਸਾਨੀ।
ਤੂੰ ਸਾਰਾ ਪਰਿਵਾਰ ਵਾਰ ਕੇ ————
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਸਤਰੰਗ ਇੰਟਰਟੇਨਰਸ ਵਲੋਂ ਫ਼ਿਲਮ ‘ਰਿਸ਼ਤੇ ਨਾਤੇ’ ਦਾ ਪੋਸਟਰ ਰਿਲੀਜ਼
Next articleਸਰਬੱਤ ਦਾ ਭਲਾ ਟਰੱਸਟ ਵੱਲੋਂ ‘ਸੰਨੀ ਓਬਰਾਏ ਯੋਜਨਾ’ ਤਹਿਤ ਇੱਕ ਹੋਰ ਮਕਾਨ ਦੀ ਉਸਾਰੀ ਸ਼ੁਰੂ