HOME ਸ਼੍ਰੀ ਆਨੰਦਪੁਰ ਸਾਹਿਬ ਨਾਲ ਰੋਪੜ੍ਹ ਨੂੰ ਜੋੜਨ ਦੀਆ ਚਰਚਾਵਾਂ...

ਸ਼੍ਰੀ ਆਨੰਦਪੁਰ ਸਾਹਿਬ ਨਾਲ ਰੋਪੜ੍ਹ ਨੂੰ ਜੋੜਨ ਦੀਆ ਚਰਚਾਵਾਂ ਦਾ ਦੌਰ ਤੇਜ਼

1
ਇਲਾਕੇ ਦੇ ਲੋਕ ਦੁਚੀਤੀ ਵਿੱਚ ਫਸੇ
ਕਿਹਾ- ਜਿਵੇ ਪਹਿਲਾਂ ਹੀ ਚੱਲ ਰਿਹਾ ਉਵੇ ਹੀ ਰਹਿਣ ਦਿੱਤਾ ਜਾਵੇ :ਵੱਖ ਵੱਖ ਆਗੂ 
ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਣ ਵਾਲੇ 24 ਨਵੰਬਰ   ਵਾਲੇ ਦਿਨ ਵਿਸ਼ੇਸ਼ ਸ਼ੈਸਨ  ਦੌਰਾਨ ਨਵਾਂ ਜਿਲ੍ਹਾਂ ਬਣਾਉਣ ਦੀਆਂ ਚਰਚਾਵਾਂ ਨੇ ਹਰ ਪਾਸੇ ਜ਼ੋਰ ਫੜਿਆਂ ਹੋਇਆ ਹੈ  | ਜਦਕਿ ਦੂਸਰੇ ਪਾਸੇ ਲੋਕਾਂ ਦੀਆਂ ਪਰਸ਼ੇਨੀਆ ਵੀ ਵੱਧਦੀਆ ਨਜ਼ਰ ਆ ਰਹੀਆਂ ਹਨ |  ਜਦਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਾਸੀਆਂ ਨੂੰ  ਇਕ ਨਵੀਂ ਆਸ  ਪੂਰੀ ਹੋਣ ਦੀ ਉਮੀਦ ਪੂਰੀ ਹੁੰਦੀ ਲੱਗ ਰਹੀ ਹੈ |  ਦੂਜੇ ਪਾਸੇ ਲੋਕਾਂ ਨਵੇ ਜਿਲ੍ਹੇ ਨੂੰ  ਲੋਕਾਂ ਦੇ ਮਨਾਂ ਵਿਚ  ਬਹੁਤ ਹੀ ਗੁੱਸਾ ਪਾਇਆ ਜਾ ਰਿਹਾ ਹੈ। ਅਤੇ ਵਿਰੋਧ ਲਗਾਤਾਰ ਜਾਰੀ ਹੈ | ਪਹਿਲਾਂ ਵੀ ਕਈ ਵਾਰ ਰੋਪੜ੍ਹ ਨੂੰ   ਸ਼੍ਰੀ ਆਨੰਦਪੁਰ ਸਾਹਿਬ ਨਾਲ ਜੋੜਨ ਦੀਆਂ ਚਰਚਾਵਾਂ ਤੇਜ਼ ਹੋਈਆ ਪਰ ਲੋਕਾਂ ਵਲੋਂ ਇਸਦਾ ਵਿਰੋਧ ਕੀਤਾ ਗਿਆ |ਪਰ ਇਸ ਦੇ ਵਿਰੋਧ ਕਰਦੇ ਹੋਏ ਇਲਾਕੇ ਦੇ ਵੱਖ ਆਗੂਆਂ ਜਿਹਨਾਂ ਵਿਚ ਜੱਥੇਦਾਰ ਸੁਰਜੀਤ ਸਿੰਘ ਦੋਭਾਲੀ ਸਟੇਟ ਡੇਲੀਗੇਟ ਪੁਨਰ ਸੁਰਜੀਤ  ਸ਼੍ਰੋਮਣੀ ਅਕਾਲੀ ਦਲ , ਗੁਰਪ੍ਰੀਤ ਗੁੱਜਰ ਰੈਲਮਾਜਰਾ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸੀਨੀਅਰ ਕਾਂਗਰਸੀ ਆਗੂ ਵਿੱਕੀ ਚੋਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸਤਾ ਵਿਚ ਆਈ ਹੋਈ ਹੈ ਉਦੋਂ ਦੇ ਇਹਨਾਂ ਦੇ ਵਿਧਾਇਕ ਹਰ ਰੋਜ਼ ਨਵੇਂ ਅਤੇ ਬੇਤੁਕੇ ਬਿਆਨ ਦੇ ਬਿਆਨ ਦੇ ਹਰ ਰੋਜ਼ ਸੁੱਰਖਿਆ ਬਟੋਰ ਰਹੇ ਜਿਸ ਦੀ ਤਾਜ਼ਾ ਮਿਸਾਲ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵਲੋਂ ਕੀਤੀ ਦਸਵੀਂ ਪਾਸ ਬੰਦੇ ਦੀ ਗੱਲ ਬਰਦਾਸ਼ਤ ਨਹੀ ਕਰ ਸਕਦਾ  ਦੇ ਬਿਆਨ ਦਾ ਲੋਕਾਂ ਵਲੋਂ ਡਟ ਕੇ ਵਿਰੋਧ ਕੀਤਾ ਗਿਆ |  ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ  ਕਿ ਦਸਵੀਂ ਪਾਸ ਲੋਕਾਂ ਨੇ ਉਨਾਂ ਨੂੰ  ਵੋਟਾਂ ਨਹੀ ਪਾਈਆ | ਆਮ ਆਦਮੀ ਪਾਰਟੀ ਦੇ ਵਿਧਾਇਕ ਵਲੋਂ ਗਲਤ ਟਿੱਪਣੀ ਕਰਕੇ ਲੋਕਾਂ ਦਾ ਮਨਾ ਨੂੰ ਭਾਰੀ ਠੇਸ ਪਹੁੰਚਾਈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵਲੋਂ ਪਹਿਲਾਂ ਬਿਨਾਂ ਸੋਚੇ ਬੋਲ ਕੇ ਗਲਤ ਬਿਆਨਬਾਜ਼ੀ ਕਰਕੇ ਸਭ ਤੋਂ ਸੋਖਾ ਤਰੀਕਾ ਬਾਅਦ  ਵਿੱਚ ਮਾਫੀ ਮੰਗ ਲਈ ਜਾਂਦੀ ਹੈ ਜੋ ਕਿ ਨਿੰਦਾਯੋਗ ਹੈ | ਉਨ੍ਹਾਂ ਨੇ ਕਿਹਾ ਕਿ ਬਲਾਚੌਰ ਤੋਂ ਗੜਸ਼ੰਕਰ ਇਲਾਕੇ ਦੇ ਪਿੰਡਾਂ ਵਲੋਂ  ਸ਼੍ਰੀ ਆਨੰਦਪੁਰ ਸਾਹਿਬ ਨਾਲ ਜੋੜਨ ਦੀਆ ਚਰਚਾਵਾਂ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ |  ਨਵਾਂ ਜਿਲ੍ਹਾਂ ਬਣਾਉਣ ਦੀਆਂ ਦੀਆਂ ਚਰਚਾਵਾਂ ਨੇ ਹਰ ਪਾਸੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ ਜਿਸ ਨੂੰ ਲੈ ਕੇ ਹਰ ਪਾਸੇ ਨਵੀਆਂ ਤੋਂ ਨਵੀਆਂ ਅਫਵਾਹਾਂ ਦਾ ਦੋਰ ਨੇ ਹਰ ਪਾਸੇ ਪੂਰੀ ਤਰ੍ਹਾਂ ਨਾਲ ਸਰਗਰਮ ਹੋਇਆ ਪਿਆ ਹੈ। ਕਈ ਇਲਾਕਿਆਂ ਦੇ ਵਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਵਿਚ  ਲੋਕਾਂ ਦੀ ਵੱਡੇ ਪੱਧਰ ਤੇ ਨਰਾਜ਼ਗੀ ਪਾਈ ਜਾ ਰਹੀ ਹੈ |ਜਿਸ ਦਾ ਖਮਿਆਜ਼ਾ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਭੁੰਗਤਨਾ ਪਵੇਗਾ  ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਤੇ ਸਿਆਸੀ ਦਬਾਅ ਕਾਫੀ ਵੱਧ ਗਿਆ ਹੈ |  ਲੋਕਾਂ  ਦਾ ਕਹਿਣਾ ਹੈ ਕਿ   ਆਮ ਆਦਮੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ  ਹਲਕੇ ਨੂੰ  ਛੱਡ ਕੇ ਬਾਕੀ ਕਈ ਹੋਰ ਇਲਾਕਿਆਂ ਦੇ ਵਿਧਾਇਕ ਜਿਲ੍ਹੇਂ ਦੀ ਵੰਡ ਨੂੰ  ਲੈ ਕੇ ਅੰਦਰਖਾਤੇ ਨਰਾਜ਼ ਹਨ | ਉਹ ਆਪਣੀ ਨਰਾਜ਼ਗੀ ਵੀ ਜ਼ਾਹਿਰ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ | ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਵਿਸ਼ੇਸ਼ ਸ਼ੈਸਨ ਤੇ ਲੋਕਾਂ ਦੀਆ ਨਜ਼ਰਾਂ ਟਿਕਿਆ ਹੋਈਆ ਹਨ |  ਜਿਲ੍ਹਾਂ ਬਨਣ ਦਾ ਐਲਾਨ ਹੋਵੇ ਜਾ ਨਾ ਹੋਵੇ ਪਰ ਚਰਚਾਵਾਂ ਦਾ ਦੌਰ ਲਗਾਤਾਰ ਗਰਮ ਚੱਲ ਰਿਹਾ ਹੈ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਕੁਦਰਤ ਤੋਂ ਪਾਰ ਨੀ ਬਣਿਆ
Next articleRamaphosa’s Stand: Sweet Revenge After the White House Ambush