HOME ਸ੍ਰੀ ਅਨੰਦਪੁਰ ਸਾਹਿਬ ਗੋਲੀਕਾਂਡ ਵਿੱਚ ਇੱਕ ਦੋਸ਼ੀ ਗ੍ਰਿਫਤਾਰ

ਸ੍ਰੀ ਅਨੰਦਪੁਰ ਸਾਹਿਬ ਗੋਲੀਕਾਂਡ ਵਿੱਚ ਇੱਕ ਦੋਸ਼ੀ ਗ੍ਰਿਫਤਾਰ

1

24 ਘੰਟਿਆ ਤੋਂ ਪਹਿਲਾਂ ਗੋਲੀ ਕਾਂਡ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਅਤੇ ਰਿਵਾਲਵਰ ਕੀਤਾ ਬਰਾਮਦ: ਐਸਐਸ ਪੀ ਗੁਰਨੀਤ ਸਿੰਘ ਖੁਰਾਨਾ 

ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਅਗਮਪੁਰ ਵਿਖੇ ਵਿਆਹ ਸਮਾਗਮ ਵਿੱਚ ਗੋਲੀ ਚੱਲੀ ਸੀ ਜਿਸ ਨੂੰ ਹਜੇ  ਮਸਾਂ 24 ਘੰਟੇ ਵੀ ਪੂਰੇ ਨਹੀਂ ਹੋਏ ਸਨ ਕਿ ਜਿਲ੍ਹਾਂ ਰੂਪਨਗਰ ਦੀ ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਲਿਆ ਹੈ ਅਤੇ ਗੋਲੀ ਚਲਾਉਣ ਵਾਲੇ ਦੇ ਨਾਲ ਨਾਲ ਜਿਸ ਹਥਿਆਰ ਚੋਂ ਗੋਲੀ ਚੱਲੀ ਹੈ ਉਹ ਵੀ ਬਰਾਮਦ ਕਰ ਲਿਆ ।ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਇਆ ਜਿਲ੍ਹਾਂ ਰੂਪਨਗਰ ਦੇ ਪੁਲਿਸ ਮੁਖੀ ਐਸਐਸਪੀ ਗੁਰਨੀਤ ਸਿੰਘ ਖੁਰਾਨਾ ਨੇ ਐਸਪੀ ਗੁਰਦੀਪ ਸਿੰਘ ਗੋਸਲ ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਐਸਐਚ ਓ ਅਨੰਦਪੁਰ ਸਾਹਿਬ ਦਾਨਿਸ਼ਵੀਰ ਸਿੰਘ ਅਤੇ ਐਸਆਈ ਜਸਮੇਰ ਸਿੰਘ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕੀ ਬੀਤੇ ਕੱਲ ਪਿੰਡ ਅਗੰਮਪੁਰ ਵਿੱਚ ਵਿਆਹ ਸਮਾਗਮ ਵਿੱਚ ਨਿਤਿਨ ਨੰਦਾ ਤੇ ਗੋਲੀ ਚਲਾਉਣ ਵਾਲੇ ਆਰੋਪੀ ਨੂੰ ਕਾਬੂ ਕਰ ਲਿਆ ਹੈ ਜਿਸ ਕੋਲੋਂ 32 ਬੋਲ ਰਿਵਾਰਵਰ ਵੀ ਕਾਬੂ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਬੀਤੇ ਕੱਲ ਹੀ ਇੱਕ ਐਫਆਈਆਰ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਦਰਜ ਕਰ ਲਈ ਸੀ ਜਿਸ ਦਾ ਮੁਕਦਮਾ ਨੰਬਰ 179 ਦਰਜ ਕਰ ਲਿਆ ਸੀ ਜਿਸ ਵਿੱਚ ਦਿਲਸ਼ੇਰ ਸਿੰਘ ਪੁੱਤਰ ਪ੍ਰੇਮ ਸਿੰਘ ਰਣ ਬਹਾਦਰ ਪੁੱਤਰ ਪ੍ਰੇਮ ਸਿੰਘ ਰਾਮ ਸਿੰਘ ਪੁੱਤਰ ਗੁਲਜ਼ਾਰ ਸਿੰਘ ਡਾਕਟਰ ਅਜੇ ਰਾਣਾ ਵਾਸੀਆਂ ਨੇ ਪਿੰਡ ਅਗੰਮਪੁਰ ਅਤੇ ਦੋ ਨਾਮਲੂਮ ਵਿਅਕਤੀਆਂ ਦੇ ਦਰਜ ਕੀਤਾ ਹੈ ਜੋ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਜਦੋਂ ਦਿਲਸ਼ੇਰ ਸਿੰਘ ਪਾਸੋਂ ਵਾਰਦਾਤ ਸਮੇਂ ਵਰਤਿਆ ਅਸਲਾ 32 ਬੋਰ ਰਿਵਾਲਵਰ ਅਤੇ 7 ਜਿੰਦਾ ਕਾਰਤੂਸ ਬਰਾਮਦ ਹੋਏ ਹਨ ਜਿਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਟੜੇ
Next articleਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਭਾ ਸਾਹਿਬ ਵਿਖੇ ਵਿਕਾਸੀ ਪ੍ਰੋਜੈਕਟਾਂ ਦੀ ਸ਼ੁਰੂਆਤ