HOME ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਦਿਲ ਹੈਂ, ਇਸ ਨੂੰ ਦੁਖਾਉਂਣ ਦਾ...

ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਦਿਲ ਹੈਂ, ਇਸ ਨੂੰ ਦੁਖਾਉਂਣ ਦਾ ਯਤਨ ਨਾ ਕਰਨ ਮੁੱਖ ਮੰਤਰੀ ਪੰਜਾਬ – ਚੱਕ ਭਾਈ ਕਾ

2

(ਸਮਾਜ ਵੀਕਲੀ) ਰਾਏਕੋਟ ਗੁਰਭਿੰਦਰ ਗੁਰੀ- ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਜੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਸਰਕਾਰੀ ਦਖਲ ਅੰਦਾਜ਼ੀ ਸੰਬੰਧੀ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਅਤੇ ਪਹਿਲਾਂ ਮੁੱਖ ਮੰਤਰੀ ਮਾਨ ਵੱਲੋਂ ਇੱਕ ਨਿਮਾਣੇ ਸਿੱਖ ਵਜੋਂ ਕੌਮ ਦੇ ਜਥੇਦਾਰ ਸਾਹਿਬ ਅੱਗੇ ਝੁਕ ਕੇ ਪੇਸ਼ ਹੋਣ ਦੇ ਬਿਆਨ ਨੇ ਸਿੱਖਾਂ ਦੇ ਧਾਰਮਿਕ ਆਗੂ ਦੀ ਸਵੀਂ ਨੂੰ ਉੱਚਾ ਕੀਤਾ, ਪ੍ਰੰਤੂ ਦੂਸਰੇ ਦਿਨ ਹੀਂ ਮੁੱਖ ਮੰਤਰੀ ਵੱਲੋਂ ਆਪਣੀ ਸਰਕਾਰ ਦੇ ਪੁਰਾਣੇ ਸੁਭਾਅ ਅਨੁਸਾਰ ਯੂਟਰਨ ਲੈਂਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦਿੰਦਿਆ ਅੱਗੋਂ ਆਪਣੇ ਜਵਾਬ ਲੈਣ ਦੇ ਬਿਆਨ ਨੇ ਸਿੱਖ ਕੌਮ ਦੇ ਹਿਰਦਿਆਂ ਨੂੰ ਬੰਲੂਦਰ ਕੇ ਰੱਖ ਦਿੱਤਾ,  ਕਿਉੰਕਿ ਸ੍ਰੀ ਅਕਾਲ ਤਖਤ ਸਾਹਿਬ ਸਮੂਹ ਸਿੱਖ ਭਾਈਚਾਰੇ ਦਾ ਦਿਲ ਹੈਂ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਚੱਕ ਭਾਈ ਕਾ ਨੇ ਕੀਤਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਰੁਤਬਾ ਪੂਰੇ ਸੰਸਾਰ ਦੇ ਤਾਜਾਂ ਤਖਤਾਂ ਤੋਂ ਉਪਰ ਹੈਂ ਪਰ ਸਾਡੇ ਹੀ ਸਿੱਖ ਭਾਈਚਾਰੇ ਦੇ ਮੁੱਖ ਮੰਤਰੀ ਵੱਲੋਂ ਅਜਿਹੀ ਬਿਆਨਬਾਜ਼ੀ ਅਤੀ ਨਿੰਦਣਯੋਗ ਹੈਂ ਅਤੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਹ ਆਪਣਾ ਬਿਆਨ ਵਾਪਸ ਲੈਂਦਿਆ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਅੱਗੇ ਝੁਕਣ ਉਪਰੰਤ ਆਪਣਾ ਸਪੱਸ਼ਟੀਕਰਨ ਦੇਣ ਤਾਂ ਕਿ ਪੂਰੇ ਸੰਸਾਰ ਭਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਬਉੱਚੇ ਰੁਤਬੇ ਦੀ ਮਿਸ਼ਾਲ ਪੇਸ਼ ਹੋਵੇਂ।

Previous articleਨਵਾਂਸ਼ਹਿਰ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ: ਇੱਕ ਆਰੋਪੀ ਗੋਲੀ ਲੱਗਣ ਨਾਲ ਜ਼ਖਮੀ, ਦੋ ਪਿਸਤੌਲ ਬ੍ਰਾਮਦ
Next articleਫ਼ਰੀਦਕੋਟ ਡੀਪੂ ਦੇ ਜਨਰਲ ਮੈਨੇਜਰ ਸ਼੍ਰੀ ਸੀਤਾ ਰਾਮ ਜੀ ਨੂੰ ਪਹਿਲੀ ਡਾਇਰੀ ਭੇਟ ਕਰ ਓਨਾ ਦਾ ਸਨਮਾਨ ਸਨਮਾਨ