HOME ਫ਼ਰੀਦਕੋਟ ਡੀਪੂ ਦੇ ਜਨਰਲ ਮੈਨੇਜਰ ਸ਼੍ਰੀ ਸੀਤਾ ਰਾਮ ਜੀ ਨੂੰ ਪਹਿਲੀ ਡਾਇਰੀ...

ਫ਼ਰੀਦਕੋਟ ਡੀਪੂ ਦੇ ਜਨਰਲ ਮੈਨੇਜਰ ਸ਼੍ਰੀ ਸੀਤਾ ਰਾਮ ਜੀ ਨੂੰ ਪਹਿਲੀ ਡਾਇਰੀ ਭੇਟ ਕਰ ਓਨਾ ਦਾ ਸਨਮਾਨ ਸਨਮਾਨ

2

ਫ਼ਰੀਦਕੋਟ (ਸਮਾਜ ਵੀਕਲੀ) (ਸ਼ਿਵਨਾਥ)- ਕੰਟਰੈਕਟ ਪੀਆਰਟੀਸੀ ਵਰਕਰਜ਼ ਯੂਨੀਅਨ (ਆਜ਼ਾਦ) ਦੇ ਡੀਪੂ ਪ੍ਰਧਾਨ ਸ਼੍ਰੀ ਸੁਖਮੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਾਲ 2026 ਲਈ ਨਵੇਂ ਸਾਲ ਦੀ ਡਾਇਰੀ ਦਾ ਰਿਲੀਜ਼ ਸਮਾਰੋਹ ਹੋਇਆ। ਇਸ ਮੌਕੇ ਸਭ ਤੋਂ ਪਹਿਲੀ ਡਾਇਰੀ ਫਰੀਦਕੋਟ ਡੀਪੂ ਦੇ ਜਨਰਲ ਮੈਨੇਜਰ ਸ੍ਰੀ ਸੀਤਾ ਰਾਮ ਜੀ ਨੂੰ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਡੀਪੂ ਦੇ ਸੁਪਰਡੈਂਟ ਸ੍ਰੀ ਸੁਰਿੰਦਰ ਸਿੰਘ ਜੀ ਅਤੇ ਅਕਾਊਂਟ ਅਫਸਰ ਸ੍ਰੀਮਤੀ ਕਸ਼ਮੀਰ ਕੌਰ ਗਿੱਲ ਜੀ ਨੂੰ ਵੀ ਯੂਨੀਅਨ ਵੱਲੋਂ ਆਜ਼ਾਦ ਜਥੇਬੰਦੀ ਦੀ ਡਾਇਰੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਅਵਸਰ ‘ਤੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ੍ਰੀ ਸਿਮਰਜੀਤ ਸਿੰਘ ਬਰਾੜ, ਡੀਪੂ ਸਰਪ੍ਰਸਤ ਚਮਕੌਰ ਸਿੰਘ ਖਾਲਸਾ, ਵਾਈਸ ਚੇਅਰਮੈਨ ਬਲਵਿੰਦਰ ਸਿੰਘ ਕੋਟਕਪੂਰਾ, ਜਨਰਲ ਸਕੱਤਰ ਰਣਜੀਤ ਸਿੰਘ ਰਾਣਾ, ਜੋਇੰਟ ਜਨਰਲ ਸਕੱਤਰ ਹਰਦੀਪ ਸਿੰਘ ਬਰਾੜ, ਕੈਸ਼ੀਅਰ ਕੁਲਦੀਪ ਸਿੰਘ ਤਰਮਾਲਾ, ਪ੍ਰੈਸ ਸਕੱਤਰ ਪਵਨਪ੍ਰੀਤ ਸਿੰਘ ਗੋਲਡੀ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਜੀਤੀ ਵੀ ਹਾਜ਼ਰ ਰਹੇ।

ਜਥੇਬੰਦੀ ਦੇ ਪ੍ਰਤਿਨਿਧਾਂ ਵੱਲੋਂ ਜਨਰਲ ਮੈਨੇਜਰ ਸ੍ਰੀ ਸੀਤਾ ਰਾਮ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੀ ਜਥੇਬੰਦੀ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਹੱਲ ਕਰਨ ਵਿੱਚ ਸਹਿਯੋਗ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ
ਜਥੇਬੰਦੀ ਦੇ ਪ੍ਰਧਾਨ ਸ੍ਰੀ ਸੁਖਮੰਦਰ ਸਿੰਘ ਗਿੱਲ ਨੇ ਜਨਰਲ ਮੈਨੇਜਰ ਸ੍ਰੀ ਸੀਤਾ ਰਾਮ ਨੂੰ ਵਿਸ਼ਵਾਸ ਦਿਵਾਇਆ ਕਿ ਆਜ਼ਾਦ ਯੂਨੀਅਨ ਹਮੇਸ਼ਾ ਹੱਕ, ਸੱਚ ਅਤੇ ਪੀਆਰਟੀਸੀ ਦੀ ਭਲਾਈ ਲਈ ਸਮਰਪਿਤ ਰਹੀ ਹੈ, ਅਤੇ ਇਹ ਸਿਲਸਿਲਾ ਜਾਰੀ ਰੱਖੇਗੀ।
ਇਸ ‘ਤੇ ਜਨਰਲ ਮੈਨੇਜਰ ਸ੍ਰੀ ਸੀਤਾ ਰਾਮ ਜੀ ਨੇ ਵੀ ਯੂਨੀਅਨ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਉਹਨਾਂ ਨੇ ਯੂਨੀਅਨ ਦੇ ਸਹਿਯੋਗ ਅਤੇ ਸਮਰਪਣ ਦੀ ਕਦਰ ਕੀਤੀ।
ਇਸ ਸਮਾਰੋਹ ਰਾਹੀਂ ਯੂਨੀਅਨ ਅਤੇ ਪੀਆਰਟੀਸੀ ਪ੍ਰਬੰਧਨ ਵਿਚਕਾਰ ਸੁਚੱਜੇ ਸੰਚਾਰ ਅਤੇ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ।

Previous articleਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਦਿਲ ਹੈਂ, ਇਸ ਨੂੰ ਦੁਖਾਉਂਣ ਦਾ ਯਤਨ ਨਾ ਕਰਨ ਮੁੱਖ ਮੰਤਰੀ ਪੰਜਾਬ – ਚੱਕ ਭਾਈ ਕਾ
Next articleਲਿਬਰੇਸ਼ਨ ਨੇ ਸਾੜਿਆ ਟਰੰਪ ਦਾ ਪੁੱਤਲਾ, ਭਾਰਤ ਸਰਕਾਰ ਦੀ ਖਾਮੋਸ਼ੀ ਦੀ ਆਲੋਚਨਾ