ਬਸੰਤ ਬਨਾਮ ਪੰਛੀ ਅਤੇ ਪਰਿੰਦੇ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਧਰਤ ਰੁੱਖਾਂ ਤੋਂ ਸੱਖਣੀ ਕੀਤੀ, ਅਸਮਾਨੀ ਜੀਣ ਨਾ ਦਿੰਦੇ,
ਰੁੱਤ ਬਸੰਤ ਨੂੰ ਮਾਨਣ ਦੀ ਥਾਂ ਬਣਜੋ ਤੁਸੀਂ ਦਰਿੰਦੇ
ਕਿੱਧਰ ਜਾਣ ਤੂੰ ਹੀ ਦੱਸ ਮੈਨੂੰ, ਫੇਰ ਪੰਛੀ ਅਤੇ ਪਰਿੰਦੇ,

ਤੇਰੀ ਡੋਰ ਪਤੰਗਾਂ ਵਾਲ਼ੀ, ਮੌਤ ਸਾਡੀ ਲਈ ਬਣਦੇ ਫੰਦੇ,
ਕਈ ਵਾਰੀ ਤਾਂ ਭੇਂਟ ਚੜ੍ਹ ਗਏ, ਤੇਰੇ ਹੱਥੋਂ ਆਪਣੇ ਤੇਰੇ ਬੰਦੇ
ਫੇਰ ਵੀ ਤੈਨੂੰ ਅਕਲ ਨਾ ਆਵੇ, ਕੰਮ ਕਰੇ ਕਿਉਂ ਗੰਦੇ,
ਰੁੱਤ ਬਸੰਤ ਨੂੰ ਮਾਨਣ ਦੀ ਥਾਂ,ਬਣਜੋ ਤੁਸੀਂ ਦਰਿੰਦੇ
ਕਿੱਧਰ ਜਾਣ ਤੂੰ ਹੀ ਦੱਸ ਮੈਨੂੰ ,ਫੇਰ ਪੰਛੀ ਅਤੇ ਪਰਿੰਦੇ

ਖੰਭ,ਪੈਰ ਕਟਵਾ ਕਈ ਵਾਰ ਤਾਂ,ਬੜੇ ਤਸੀਹੇ ਸਹਿੰਦੇ,
ਆਲ੍ਹਣਿਆਂ ਵਿੱਚ ਬੋਟ ਕਈਆਂ ਦੇ, ਤੜਫ਼ ਦੇ ਰਹਿੰਦੇ
ਪਹੁੰਚ ਪਾਉਂਦੇ ਨਾ ਆਲ੍ਹਣਿਆਂ ਤੱਕ, ਨਾਲ਼ ਮੌਤ ਦੇ ਖਹਿੰਦੇ,
ਰੁੱਤ ਬਸੰਤ ਨੂੰ ਮਾਨਣ ਦੀ ਥਾਂ ਬਣਜੋ ਤੁਸੀਂ ਦਰਿੰਦੇ,
ਕਿੱਧਰ ਜਾਣ ਤੂੰ ਹੀ ਦੱਸ ਮੈਨੂੰ,ਪੰਛੀ ਅਤੇ ਪਰਿੰਦੇ

ਮੰਨਿਆ ਮੇਲੇ ਸ਼ੁਗਲ ਤੇਰੇ ਲਈ, ਖੁਸ਼ੀਆਂ ਲੈ ਕੇ ਆਉਂਦੇ,
ਪਰ ਕਾਦਰ ਦੀ ਕੁਦਰਤ ਦਾ ਪ੍ਰਿੰਸ,ਜੀਣ ਦਾ ਹੱਕ ਕਿਉਂ ਖੋਂਹਦੇ,
ਛੱਡ ਡੋਰ ਇਹ ਚਾਇਨਾ ਦੀ ਥਾਂ,ਧਾਗਾ ਕਿਉਂ ਨਹੀਂ ਲੈਂਦੇ
ਰੁੱਤ ਬਸੰਤ ਨੂੰ ਮਾਨਣ ਦੀ ਥਾਂ,ਬਣਜੋ ਤੁਸੀਂ ਦਰਿੰਦੇ

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਝਾਅ
Next articleਖੁਆਬਾਂ ਦਾ ਮੈਂ ਬਾਗ ਲਗਾਇਆ