ਬਸੰਤ ਰੁੱਤ ਕਵੀ ਦਰਬਾਰ ਕੀਤਾ ਗਿਆ

ਧੂਰੀ (ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ਧੂਰੀ ਦਾ ਮਹੀਨਾਵਾਰ ਸਾਹਿਤਕ ਸਮਾਗਮ ਮੈਨੇਜਰ ਜਗਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਵਿਖੇ ਹੋਇਆ , ਉਨ੍ਹਾਂ ਦੇ ਨਾਲ਼ ਪ੍ਰਧਾਨਗੀ ਮੰਡਲ ਵਿੱਚ ਮਨਜੀਤ ਕੌਰ ਨੰਗਲ ਸ਼ਾਮਲ ਸਨ । ਸੁਆਗਤੀ ਸ਼ਬਦਾਂ ਤੋਂ ਉਪਰੰਤ ਬੀਤੇ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਲੇਖਕਾਂ , ਕਲਾਕਾਰਾਂ , ਪ੍ਰਮੁੱਖ ਸਖਸ਼ੀਅਤਾਂ ਅਤੇ ਮੈਂਬਰਾਂ ਦੇ ਸਕੇ ਸਬੰਧੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਪ੍ਰਧਾਨ ਮੂਲ ਚੰਦ ਸ਼ਰਮਾ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਸਾਰ ਸੰਬੰਧੀ ਦਿਲਚਸਪੀ ਪੈਦਾ ਕਰਨ ਲਈ ਸਭਾ ਦੇ ਸਹਿਯੋਗ ਨਾਲ਼ ਇਲਾਕੇ ਦੇ ਪਿੰਡ ਭਸੌੜ ਵਿਖੇ ਕੀਤੇ ਸਮਾਗਮ ਦੀ ਸਮੀਖਿਆ ਕਰਦਿਆਂ ਭਾਈਚਾਰੇ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ । ਦੂਸਰੇ ਦੌਰ ਵਿੱਚ ਹਰ ਵਾਰੀ ਦੀ ਤਰ੍ਹਾਂ ਸੁਖਵਿੰਦਰ ਸੁੱਖੀ , ਗੁਰਮੀਤ ਸੋਹੀ , ਜਗਸੀਰ ਮੂਲੋਵਾਲ ਤੇ ਬੇਟੀ ਹਰਗੁਣ ਨੂੰ ਜਨਮ ਦਿਹਾੜਿਆਂ ਦੀ ਅਤੇ ਪਰਮਜੀਤ ਸੰਧੂ ਤੇ ਕਿਰਨ ਸੰਧੂ ਨੂੰ ਵਿਆਹ ਦੀ ਪੰਝੀਵੀਂ ਵਰ੍ਹੇ ਗੰਢ ਮਨਾਉਂਣ ਦੀ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਜਨਰਲ ਸਕੱਤਰ ਚਰਨਜੀਤ ਮੀਮਸਾ ਦੇ ਸਟੇਜ ਸੰਚਾਲਨ ਅਧੀਨ ਕੀਤੇ ਗਏ ਬਸੰਤ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਬਲਜੀਤ ਸਿੰਘ ਬਾਂਸਲ , ਗੁਰਜੰਟ ਸਿੰਘ ਮੀਮਸਾ , ਸਰਬਜੀਤ ਸੰਗਰੂਰਵੀ , ਮਨਜੀਤ ਕੌਰ ਨੰਗਲ , ਬੱਲੀ ਬਲਜਿੰਦਰ , ਬਹਾਦਰ ਸਿੰਘ ਧੌਲਾ਼ , ਪਵਨ ਕੁਮਾਰ ਹੋਸ਼ੀ , ਅਮਰ ਗਰਗ ਕਲਮਦਾਨ , ਮੀਤ ਸਕਰੌਦੀ , ਸੁਖਵਿੰਦਰ ਲੋਟੇ , ਮੰਗਲ ਦਾਸ ਬਾਵਾ , ਪਰਮਜੀਤ ਸੰਧੂ , ਸੁਰਜੀਤ ਰਾਜੋਮਾਜਰਾ , ਪੇਂਟਰ ਸੁਖਦੇਵ ਸਿੰਘ , ਹਰਗੁਣ ਕੌਰ , ਲਖਵਿੰਦਰ ਸਿੰਘ , ਕਾ. ਸੁਖਦੇਵ ਸ਼ਰਮਾ , ਗੁਰਮੀਤ ਸੋਹੀ , ਸੁੱਖੀ ਆਜ਼ਾਦ ਅਤੇ ਜਗਸੀਰ ਸਿੰਘ ਮੂਲੋਵਾਲ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਸੁਣਾ ਕੇ ਖ਼ੂਬ ਰੰਗ ਬੰਨ੍ਹਿਆਂ । ਮੂਲ ਚੰਦ ਸ਼ਰਮਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅਗਲੇ ਮਹੀਨੇ ਪਹਿਲੇ ਐਤਵਾਰ ਫ਼ਿਰ ਮਿਲ਼ਣ ਦਾ ਵਾਅਦਾ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨੋਟੀਫਾਈਡ ਏਰੀਆ ‘ਚ ਮਨਜ਼ੂਰੀ ਤੋਂ ਬਿਨਾਂ ਟਿਊਬਵੈਲ ਤੇ ਸਬਮਰਸੀਬਲ ਪੰਪ ਲਗਾਉਣ ‘ਤੇ ਪਾਬੰਦੀ
Next articleਟਰੰਪ ਦੇ ਟੈਰਿਫ ਐਕਸ਼ਨ ਤੋਂ ਡਰਿਆ ਭਾਰਤੀ ਬਾਜ਼ਾਰ, ਨਿਵੇਸ਼ਕਾਂ ਨੂੰ 5 ਮਿੰਟ ‘ਚ 5 ਲੱਖ ਕਰੋੜ ਦਾ ਝਟਕਾ