ਮੇਰੇ ਸ਼ਹਿਰ ਦੀ ਬਸੰਤ…

ਦਿਲਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ) 
ਫਰਵਰੀ ‘ਚ pb 5
ਦਾ ਹੁੰਦਾ ਵੇਖਣ ਯੋਗ ਨਜ਼ਾਰਾ।
ਹਰ ਬੁੱਢਾ ਬੱਚਾ ਨੀ
ਨੱਢੇ ਵਰਗਾ ਲਏ ਹੁਲਾਰਾ।
ਸ਼ੌਕੀਨ ਪਤੰਗਾਂ ਦੇ
ਰੰਗ ਅੰਬਰਾਂ ‘ਚ ਜਾਣ ਖਿਲਾਰੀ,
ਤੂੰ ਵੇਖਣ ਆਵੀਂ ਨੀ
ਲੱਗਾ ਸ਼ਹਿਰ ਮੇਰੇ ਮੇਲਾ ਭਾਰੀ ।
ਬਸੰਤ ਪੰਚਮੀ ਨੂੰ
 ਬਸੰਤੀ  ਹੋਂ ਜੇ ਸ਼ਹਿਰ ਮੇਰਾ ਸਾਰਾ।
 ਇਹ ਰੰਗ ਸ਼ਹੀਦਾ ਦਾ
ਬਸੰਤੀ ਸਾਨੂੰ  ਐ ਬਹੁਤ ਪਿਆਰਾ।
 ਹੂਸੈਨੀਵਾਲੇ ਆ ਕੇ ਨੀ
 ਕਰੀ  ਸ਼ਰਧਾ ਭੇਟ ਤੂੰ ਸਾਰੀ,
ਤੂੰ ਵੇਖਣ ਆਵੀਂ ਨੀ
ਲੱਗਾ ਸ਼ਹਿਰ ਮੇਰੇ ਮੇਲਾ ਭਾਰੀ ।
ਇਸ ਦਿਨ ਚੁਬਾਰੇ ਨੀ
ਚੜ੍ਹਨ ਕਿਰਾਏ  ਉੱਚੇ ਰੇਟ ਤੇ।
ਲੱਗਦੇ ਡੀ ਜੇ ਨੀ
ਵੱਜਦੇ ਗਾਣੇ ਉੱਚੀ ਹੇਕ ਤੇ।
ਵੇਖੀ ਪੈਦੇਂ ਪੇਚੇ ਨੀ
ਸਧਰਾਂ ਮਾਰਨ ਨਵੀਂ ਉਡਾਰੀ,
ਤੂੰ ਵੇਖਣ ਆਵੀਂ ਨੀ
ਲੱਗਾ ਸ਼ਹਿਰ ਮੇਰੇ ਮੇਲਾ ਭਾਰੀ ।
ਮੰਨ ਗੱਲ “ਗੁਰੀ” ਦੀ ਨੀ
 ਫਿਰੋਜ਼ਪੁਰ ਫੇਰਾ ਇੱਕ ਤੂੰ ਪਾ ਜਾ।
“ਦਿਲਪ੍ਰੀਤ” ਆੜੀਏ ਨੀ
ਯਾਰਾਂ ਵਿੱਚ ਟੋਹਰ ਬਣਾ ਜਾ।
ਮੇਰੀ ਰੀਝਾਂ ਦੀ ਬੇੜੀ ਨੀ
ਲਾ ਪਾਰ ਖੜ੍ਹੀ ਅੱਧ ਵਿਚਕਾਰੀ,
ਤੂੰ ਵੇਖਣ ਆਵੀਂ ਨੀ
ਲੱਗਾ ਸ਼ਹਿਰ ਮੇਰੇ ਮੇਲਾ ਭਾਰੀ ।
(ਦਿਲਪ੍ਰੀਤ ਕੌਰ ਗੁਰੀ)
Previous article**ਕਬਰੀਂ ਉੱਗੇ ਘਾਹ ****
Next articleਪਪੀਤੇ ਦੇ ਬੀਜਾਂ ਦੇ ਗੁਣ