ਇਲਾਕੇ ਦੀ ਬੇਦਾਗ਼ ਅਤੇ ਹਰਮਨ ਪਿਆਰੇ ਸ਼ਖ਼ਸੀਅਤ

ਬੀਬੀ ਰਣਜੀਤ ਕੌਰ ਨੂੰ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਦੇ ਲਗਾਏ ਜਾਣ ਦੀ ਮੰਗ ਨੇ ਜ਼ੋਰ ਫੜਿਆ 

ਮਹਿਤਪੁਰ, (ਚੰਦੀ)-ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬੀਬੀ ਰਣਜੀਤ ਕੌਰ ਨੂੰ ਹਲਕਾ ਇੰਚਾਰਜ ਸ਼ਾਹਕੋਟ ਲਗਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਯਾਦ ਰਹੇ ਕਿ ਬੀਬੀ ਰਣਜੀਤ ਕੌਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਧਰਮ ਪਤਨੀ ਹੈ। ਪਿਛਲੇ ਦਿਨੀਂ ਰਤਨ ਸਿੰਘ ਕਾਕੜ ਕਲਾਂ ਦੇ ਅਚਨਚੇਤ ਦਿਹਾਂਤ ਤੋਂ ਬਾਅਦ ਵਿਧਾਨ ਸਭਾ ਹਲਕਾ ਸ਼ਾਹਕੋਟ (ਜਲੰਧਰ) ਦੇ ਹਲਕਾ ਇੰਚਾਰਜ ਨੂੰ ਲੈ ਕੇ ਆਪ ਆਗੂਆਂ ਵਿਚ ਦੌੜ ਲੱਗੀ ਨਜ਼ਰ ਆ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਦੇ ਬਹੁਤਾਤ ਵਰਕਰਾਂ ਅਹੁਦੇਦਾਰਾਂ ਜਾ ਬਲਾਕ ਪ੍ਰਧਾਨਾਂ ਦੀ ਗੱਲ ਸੁਣੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਫੈਸਲਾ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਕਰਨਾ ਹੈ। ਅਤੇ ਸਾਡੀ ਹਾਈ ਕਮਾਂਡ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਬੀਬੀ ਰਣਜੀਤ ਕੌਰ ਜੀ ਨੂੰ ਹੀ ਲਗਾਇਆ ਜਾਵੇ। ਜੇਕਰ ਦੇਖਿਆ ਜਾਵੇ ਤਾਂ ਬੀਬੀ ਰਣਜੀਤ ਕੌਰ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵਿਕਾਸ ਲਈ ਹਮੇਸ਼ਾ ਮਰਹੂਮ ਰਤਨ ਸਿੰਘ ਕਾਕੜ ਕਲਾਂ ਦੇ ਮੌਢੇ ਨਾਲ ਮੋਢਾ ਡਾਹ ਕੇ ਦਿਨ ਰਾਤ ਇਕ ਕਰਦੇ ਰਹੇ ਹਨ। ਜੇਕਰ ਬੀਬੀ ਰਣਜੀਤ ਕੌਰ ਜੀ ਦੇ ਸਮਾਜਸੇਵੀ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਲਗਾਤਾਰ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡਾਂ ਵਿਚ ਬੀਬੀਆਂ ਨੂੰ ਹਮੇਸ਼ਾ ਗਰੁੱਪ ਬਣਾ ਕੇ ਕਿਤਾ ਮੁਖੀ ਕੋਰਸ ਕਰਵਾਉਣ ਤੋਂ ਉਨ੍ਹਾਂ ਨੂੰ ਲੋਨ ਦੀ ਸੁਵਿਧਾ ਉਪਲੱਬਧ ਕਰਵਾਈ। ਅਤੇ ਬੇ ਰੁਜ਼ਗਾਰ ਔਰਤਾਂ ਨੂੰ ਪੈਰਾਂ ਤੇ ਖੜ੍ਹਾ ਕੀਤਾ। ਇਸ ਦੇ ਨਾਲ ਬੀਬੀ ਰਣਜੀਤ ਕੌਰ ਵੱਲੋਂ ਕਈ ਗਰੀਬ ਘਰਾਂ ਦੀਆਂ ਪੜ੍ਹਾਈ ਵਿਚ ਹੁਸ਼ਿਆਰ ਬੱਚੀਆਂ ਨੂੰ ਹਲਾਸ਼ੇਰੀ ਖੇਡਾਂ ਅਤੇ ਉਚੇਰੀ ਸਿੱਖਿਆ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੇ ਪਹੁਚਾਉਣ ਵਿਚ ਤਨ ਮਨ ਧਨ ਨਾਲ ਸੇਵਾ ਕੀਤੀ। ਇਹੀ ਕਾਰਨ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਦੀਆਂ ਬੀਬੀਆਂ, ਬੱਚੀਆਂ ਅਤੇ ਔਰਤਾਂ ਵਿਚ ਜਿਥੇ ਬੀਬੀ ਰਣਜੀਤ ਕੌਰ ਇਕ ਸਤਿਕਾਰ ਯੋਗ ਚਿਹਰਾ ਹੈ ਉਥੇ ਇਹ ਔਰਤ ਸਮਾਜ ਦੀ ਵੀ ਇਹ ਮੰਗ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਪੜੀ ਲਿਖੀ ਸੁਘੜ ਸਿਆਣੀ ਅਤੇ ਸਮਾਜਸੇਵੀ ਨਿਸ਼ਕਾਮ ਭਾਵਨਾ ਅਤੇ ਨਿਮਰਤਾ ਹਲੀਮੀ ਨਾਲ ਦਿਨ ਰਾਤ ਕੰਮ ਕਰ ਰਹੀ ਬੀਬੀ ਰਣਜੀਤ ਕੌਰ ਨੂੰ ਹੀ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਲਗਾਇਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਇਸ ਮੰਗ ਨੂੰ ਕਿਨੀ ਗੰਭੀਰਤਾ ਨਾਲ ਲੈਂਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਨਜ ਯੂਨੀਅਨ ਦੇ ਅਹੁਦੇਦਾਰਾਂ ਦੀ ਜੀ ਐਮ ਰੇਲ ਕੋਚ ਫੈਕਟਰੀ ਨਾਲ ਬੈਠਕ ਦੌਰਾਨ ਅਹਿਮ ਵਿਚਾਰਾਂ 
Next article7 ਜਨਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ‘ਚ ਕਰਾਂਗੇ ਗੁਪਤ ਐਕਸ਼ਨ – ਤਰਲੋਕ ਸਿੰਘ