ਖੇਡ ਪ੍ਰਮੋਟਰ ਜਸਵੀਰ ਸਿੰਘ ਚਾਹਿਲ, ਸੁਰਿੰਦਰ ਭਾਪਾ ਨੇ ਜਰਖੜ ਹਾਕੀ ਅਕੈਡਮੀ ਨੂੰ ਦਿੱਤਾ ਖੇਡਾਂ ਦਾ ਸਮਾਨ

ਜਨਤ ਏ ਜਰਖੜ ਦਾ ਵੀ ਦੋਹਾਂ ਸਖਸ਼ੀਅਤਾਂ ਨੇ ਲਿਆ ਸਕੂਨ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਬਿਜਲੀ ਬੋਰਡ ਦੇ ਸਾਬਕਾ ਕੌਮੀ ਹਾਕੀ ਖਿਡਾਰੀ , ਹਾਕੀ ਪ੍ਰਮੋਟਰ, ਅਮਰੀਕਾ ਵਸਦੇ ਜਸਵੀਰ ਸਿੰਘ ਜੱਸੀ ਚਾਹਿਲ, ਅਤੇ ਸੁਰਜੀਤ ਹਾਕੀ ਦੇ ਥੰਮ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਜਰਖੜ ਹਾਕੀ ਅਕੈਡਮੀ ਦੇ ਹਾਕੀ ਪ੍ਰਤੀ ਵਿੱਡੇ ਓੁਪਰਾਲਿਆ ਦੀ ਸਲਾਘਾ ਕਰਦਿਆਂ ਅਕੈਡਮੀ ਦੇ ਟਰੇਨੀ ਬੱਚਿਆਂ ਨੂੰ ਹਾਕੀ ਸਟਿੱਕ ਅਤੇ ਹੋਰ ਖੇਡਾਂ ਦਾ ਸਮਾਨ ਦਿੱਤਾ ਕਿਓੁਂਕਿ ਜਰਖੜ ਅਕੈਡਮੀ ਵਿੱਚ ਜਿਆਦਾਤਰ ਗਰੀਬ ਅਤੇ ਲੋੜਬੰਦ ਪਰਿਵਾਰਾਂ ਨਾਲ ਸਬੰਧਤ ਬੱਚੇ ਹੀ ਖੇਢੇ ਹਨ।ਅਮਰੀਕਾ ਦੇ ਰੀਨੋ ਸ਼ਹਿਰ ਵਸਦੇ ਜਸਵੀਰ ਸਿੰਘ ਚਾਹਿਲ ਜਿੰਨਾਂ ਨੇ ਆਪਣੇ ਸ਼ਮੇ ਵਧੀਆ ਹਾਕੀ ਖੇਡੀ ਓਹ ਲ਼ੋੜਬੰਦ ਬੱਚਿਆਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

ਓਹਨਾਂ ਨੇ ਜਰਖੜ ਹਾਕੀ ਅਕੈਡਮੀ ਦੀਆਂ ਹਾਕੀ ਪ੍ਰਾਪਤੀਆਂ ਜਿਸਨੇ ਇਸ ਵਾਰ ਅੰਡਰ 14, ਅੰਡਰ 19 ਸਾਲ ਵਿੱਚ ਪੰਜਾਬ ਸਕੂਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਦੀ ਸਲਾਘਾ ਕਰਦਿਆਂ ਆਖਿਆ ਕਿ ਹੁਣ ਓਹ ਦਿਨ ਵੀ ਦੂਰ ਨਹੀਂ ਜਦੋਂ ਇੰਨਾ ਬੱਚਿਆਂ ਵਿੱਚੋਂ ਹੀ ਵੱਡੇ ਖਿਡਾਰੀ ਬਣ ਕੇ ਇੰਡੀਆ ਹਾਕੀ ਟੀਮ ਦੀ ਨੁਮਾਇੰਦਗੀ ਕਰਨਗੇ। ਓਨਾ ਆਖਿਆ ਕਿ ਜਰਖੜ ਹਾਕੀ ਅਕੈਡਮੀ ਨੂੰ ਖੇਡ ਸਮਾਨ ਦੀ ਕਦੇ ਵੀ ਤੋੜ ਨਹੀ ਆਵੇਗੀ। ਹਾਕੀ ਪ੍ਰਮੋਟਰ ਸੁਰਿੰਦਰ ਭਾਪਾ ਨੇ ਆਖਿਆ ਜਰਖੜ ਹਾਕੀ ਅਕੈਡਮੀ ਪੰਜਾਬ ਹਾਕੀ ਦੀ ਨਰਸਰੀ ਅਤੇ ਵਿਰਾਸਤ ਹੈ ਜਿੱਥੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ।

ਜਰਖੜ ਖੇਡਾਂ ਨੇ ਪੰਜਾਬ ਦੀਆਂ ਪੇਂਡੂ ਖੇਡਾਂ ਨੂੰ ਇੱਕ ਨਵੀਂ ਸੇਧ ਦਿੱਤੀ ਹੈ। ਇਸ ਮੌਕੇ ਜਸਵੀਰ ਸਿੰਘ ਚਾਹਿਲ, ਅਤੇ ਸੁਰਿੰਦਰ ਭਾਪਾ ਦਾ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਦੋਹਾਂ ਸਖਸ਼ੀਅਤਾਂ ਨੇ ਜਰਖੜ ਵਿਖੇ ਬਣ ਰਹੇ ਵਿਰਾਸਤੀ ਮਿਓੂਜ਼ੀਅਮ ” ਜਨਤ ਏ ਜਰਖੜ ” ਦਾ ਵੀ ਅਨੰਦ ਮਾਣਿਆ ਅਤੇ ਆਖਿਆ ਕਿ ਜਨਤ ਏ ਜਰਖੜ ਇੱਕ ਦਿਨ ਸ਼ੈਲਾਨੀਆ ਦਾ ਗੜ ਬਣੇਗਾ। ਇਸ ਮੌਕੇ ਸਰਪੰਚ ਹਰਨੇਕ ਸਿੰਘ ਲਾਦੀਆ,ਜਗਦੇਵ ਸਿੰਘ ਜਰਖੜ , ਗੁਰਸਤਿੰਦਰ ਸਿੰਘ ਪਰਗਟ, ਸ਼ਿੰਗਾਰਾ ਸਿੰਘ ਜਰਖੜ , ਸਾਬੀ ਜਰਖੜ , ਤੇਜਿੰਦਰ ਸਿੰਘ ਜਰਖੜ ਆਦਿ ਹੋਰ ਮੈਬਰ ਹਾਜਰ ਸਨ।

 

Previous articleਵੇਲਨਟਾਈਨ ਡੇਅ
Next articleਅਦਾਰਾ ਸ਼ਬਦ ਕਾਫ਼ਲਾ ਵੱਲੋਂ ਪਹਿਲਾ ਕਲਾ-ਏ-ਕਲਮ ਕਵੀ ਦਰਬਾਰ ਸ਼ਾਨੋ ਸੌ਼ਕਤ ਨਾਲ ਕਰਵਾਇਆ ਗਿਆ |