ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਵੰਡੇ ਇਨਾਮ ਚੌਥੇ ਦਿਨ ਵੱਖ-ਵੱਖ ਵਰਗਾਂ ਦੇ ਹੋਏ ਗਹਿਗੱਚ ਮੁਕਾਬਲੇ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਦੇ ਚੌਥੇ ਦਿਨ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਬੇਹੱਦ ਜ਼ਰੂਰੀ ਹਨ ਅਤੇ ਇਨ੍ਹਾਂ ਨਾਲ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਦਾ ਸੁਪਨਾ ਪੂਰਾ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਅਹਿਮ ਭੂਮਿਕਾ ਅਦਾ ਕਰ ਰਹੀਆਂ ਹਨ। ਇਸ ਮੌਕੇ ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਰੂਪਨਗਰ ਅਤੇ ਹਰਜੋਤ ਲੋਹਟੀਆ ਸੂਬਾ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਵਿਸ਼ੇਸ ਤੌਰ ‘ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਵੱਧ ਤੋਂ ਵੱਧ ਰੁਚੀ ਦਿਖਾਉਣ ਵਿਚ ਪ੍ਰੇਰਿਤ ਕੀਤਾ। ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਵੱਲੋਂ ਦੱਸਿਆ ਗਿਆ ਕਿ ਅੱਜ ਚੌਥੇ ਦਿਨ ਦੇ ਖੇਡ ਮੁਕਾਬਲਿਆ ਵਿਚ ਉਮਰ ਵਰਗ ਅੰਡਰ 14 ਲੜਕੇ ਭਾਰ ਵਰਗ 30-33 ਵਿਚ ਲੱਕੀ ਜ਼ਿਲ੍ਹਾ ਜਲੰਧਰ ਨੇ ਪ੍ਰਭਜੋਤ ਜ਼ਿਲ੍ਹਾ ਸੰਗਰੂਰ ਨੂੰ ਹਰਾਇਆ, ਅਮ੍ਰਿੰਤਪਾਲ ਜਿਲ੍ਹਾ ਪਟਿਆਲਾ ਨੇ ਸੁਮਿਤ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਹਰਾਇਆ । ਭਾਰ ਵਰਗ 33-35 ਵਿਚ ਰਿਸ਼ਵ ਜ਼ਿਲ੍ਹਾ ਜਲੰਧਰ ਨੇ ਰਿਸ਼ਵ ਜ਼ਿਲ੍ਹਾ ਸੰਗਰੂਰ ਨੂੰ ਹਰਾਇਆ, ਅਜੈਪਾਲ ਜ਼ਿਲ੍ਹਾ ਪਟਿਆਲਾ ਨੇ ਅੰਕਿਤ ਜ਼ਿਲ੍ਹਾ ਕਪੂਰਥਲਾ ਨੂੰ ਹਰਾਇਆ। ਭਾਰ ਵਰਗ 35-37 ਵਿਚ ਮਿਹਰ ਜਿਲ੍ਹਾ ਜਲੰਧਰ ਨੇ ਲੱਕੀ ਜ਼ਿਲ੍ਹਾ ਬਠਿੰਡਾ ਨੂੰ ਹਰਾਇਆ। ਨੈਤਿਕ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੇ ਉਦੈਵੀਰ ਜ਼ਿਲ੍ਹਾ ਮਾਨਸਾ ਨੂੰ ਹਰਾਇਆ, ਭਾਰ ਵਰਗ 37-40 ਵਿਚ ਲਖਵਿੰਦਰ ਜ਼ਿਲ੍ਹਾ ਬਰਨਾਲਾ ਨੇ ਰਾਜਵੀਰ ਜ਼ਿਲ੍ਹਾ ਲੁਧਿਆਣਾਂ ਨੂੰ ਹਰਾਇਆ, ਕਨਿਸ਼ਕ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੇ ਬਿਕਰਮ ਜ਼ਿਲ੍ਹਾ ਮੁਕਤਸਰ ਨੂੰ ਹਰਾਇਆ। ਭਾਰ ਵਰਗ 40-43 ਵਿਚ ਰਚਿਤ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੇ ਮਨਜਿੰਦਰ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਹਰਾਇਆ, ਟਿੰਕੂ ਜ਼ਿਲ੍ਹਾ ਜਲੰਧਰ ਨੇ ਜਸਕਰਨਵੀਰ ਜ਼ਿਲ੍ਹਾ ਮਾਲੇਰਕੋਟਲਾ ਨੂੰ ਹਰਾਇਆ। ਭਾਰ ਵਰਗ 43-46 ਵਿਚ ਗੁਰਵਿੰਦਰ ਜ਼ਿਲ੍ਹਾ ਅਮ੍ਰਿਤਸਰ ਨੇ ਜਗਤੇਸ਼ਵਰ ਜ਼ਿਲ੍ਹਾ ਗੁਰਦਾਸਪੁਰ ਨੂੰ ਹਰਾਇਆ, ਰਨਵੀਰ ਜ਼ਿਲ੍ਹਾ ਤਰਨ ਤਾਰਨ ਨੇ ਅਰਮਾਨਦੀਪ ਜ਼ਿਲ੍ਹਾ ਬਠਿੰਡਾ ਨੂੰ ਹਰਾਇਆ। ਭਾਰ ਵਰਗ 46-49 ਵਿਚ ਨੀਰਜ ਜ਼ਿਲ੍ਹਾ ਜਲੰਧਰ ਨੇ ਗੁਰਬਾਜ ਜ਼ਿਲ੍ਹਾ ਬਰਨਾਲਾ ਨੂੰ ਹਰਾਇਆ, ਮਾਹੀ ਜ਼ਿਲ੍ਹਾ ਅਮ੍ਰਿੰਤਸਰ ਸਾਹਿਬ ਨੇ ਰਾਹੁਲ ਜਿਲ੍ਹਾ ਫਾਜ਼ਿਲਕਾ ਨੂੰ ਹਰਾਇਆ। ਇਸ ਮੌਕੇ ਤੇ ਰਾਮ ਮੇਅਰ, ਸਹਾਇਕ ਡਾਇਰੈਕਟਰ ਖੇਡਾਂ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਬਲਾਚੌਰ, ਖੇਡ ਕਨਵੀਨਰ ਮੁਹੰਮਦ ਹਬੀਬ, ਹਰਦੀਪ ਸਿੰਘ ਕੋ-ਕਨਵੀਨਰ, ਹਰਪ੍ਰੀਤ ਹੋਰੀ, ਗੁਰਜੀਤ ਕੌਰ ਕਬੱਡੀ ਕੋਚ, ਲਵਪ੍ਰੀਤ ਕੌਰ ਅਥਲੇਟਿਕਸ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਅਤੇ ਅਧਿਕਾਰੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly