ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਨੂੰ ਪ੍ਰਫੁੱਲਿਤ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਵਿਚ ਨੌਜਵਾਨ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਜਗਸੀਰ ਸਿੰਘ ਜੱਗਾ ਸਿੱਧੂ ਬੀਹਲਾ ਦਾ ਨਾਂ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਹ ਹਰ ਪੀੜ੍ਹਤ ਪਰਿਵਾਰ ਨਾਲ ਖੜਦਾ ਹੈ। ਆਪਣੇ ਪਿੰਡ ਦੇ ਕਬੱਡੀ ਟੂਰਨਾਮੈਂਟ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ ਦੇ ਨਾਲ ਨਾਲ ਉਹ ਇਲਾਕ਼ੇ ਦੇ ਹੋਰਨਾਂ ਖੇਡ ਮੇਲਿਆ ਨੂੰ ਵੀ ਯੋਗਦਾਨ ਦਿੰਦਾ ਹੈ। ਆਪਣੇ ਸਮੇਂ ਵਿੱਚ ਉਸਨੇ ਪੰਜਾਬ ਵਿੱਚ ਬਹੁਤ ਚੰਗੀ ਕਬੱਡੀ ਖੇਡੀ ਹੈ। ਆਪਣੇ ਪਿੰਡ ਦੇ ਗਰੀਬ ਨੌਜਵਾਨਾਂ ਨੂੰ ਉਸ ਨੇ ਕਬੱਡੀ ਨਾਲ ਜੋੜਿਆ ਹੈ। ਗਰੀਬ ਲੋੜਵੰਦ ਖ਼ਿਡਾਰੀਆਂ ਦੀ ਉਸ ਨੇ ਹਮੇਸ਼ਾਂ ਮੱਦਦ ਕੀਤੀ ਹੈ। ਪਿਛਲੇ ਸਮੇਂ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਹੋਈ ਮੌਤ ਨੇ ਖੇਡ ਜਗਤ ਵਿਚ ਇਕ ਸਹਿਮ ਤੇ ਡਰ ਦਾ ਮਾਹੌਲ ਪੈਦਾ ਕੀਤਾ ਹੈ। ਇਸ ਨਾਲ ਸੰਦੀਪ ਨਾਲ ਜੁੜੇ ਖ਼ਿਡਾਰੀਆਂ ਨੂੰ ਵੀ ਧੱਕਾ ਲੱਗਾ ਹੈ। ਜੱਗਾ ਸਿੱਧੂ ਵੀ ਸੰਦੀਪ ਨੂੰ ਪਿਆਰ ਕਰਨ ਵਾਲਾ ਨੌਜਵਾਨ ਖਿਡਾਰੀ ਹੈ। ਆਪਣੀ ਜਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਉਸਨੇ ਅਮਰੀਕਾ ਵਿਚ ਸ਼ਰਨ ਲੈ ਲਈ ਹੈ। ਪੰਜਾਬ ਵਿੱਚ ਇਨੀ ਦਿਨੀਂ ਹਾਲਾਤ ਵਧੇਰੇ ਸੁਰੱਖਿਅਤ ਨਾ ਹੋਣ ਕਾਰਨ ਸਾਡੇ ਨੌਜਵਾਨ ਵਿਦੇਸ਼ਾ ਵਿਚ ਸ਼ਰਨ ਲੈ ਰਹੇ ਹਨ। ਜੱਗਾ ਵਿਦੇਸ਼ ਵਸ ਕੇ ਵੀ ਆਪਣੀ ਮਿੱਟੀ ਤੇ ਵਤਨ ਨੂੰ ਨਹੀਂ ਭੁੱਲਦਾ। ਉਹ ਹਰ ਸਾਲ ਆਪਣੇ ਪਿੰਡ ਦੇ ਵਿਚ ਖੇਡਾਂ ਸਮਾਜ ਸੇਵੀ ਕਾਰਜਾਂ ਵਿਚ ਵਧ ਚੜ ਕੇ ਹਿੱਸਾ ਲੈਂਦਾ ਹੈ। ਪੰਜਾਬ ਨੂੰ ਅਜਿਹੇ ਨੌਜਵਾਨਾਂ ਤੇ ਹਮੇਸ਼ਾ ਮਾਣ ਰਿਹਾ ਹੈ। ਅੱਜਕਲ ਉਹ ਅਮਰੀਕਾ ਵਿੱਚ ਰਹਿ ਕੇ ਜਿੱਥੇ ਆਪਣਾ ਜੀਵਨ ਬਸਰ ਕਰ ਰਿਹਾ ਉਥੇ ਹੀ ਆਪਣੇ ਸੱਭਿਆਚਾਰ ਪ੍ਰਤੀ ਵੀ ਜੁੰਮੇਵਾਰੀਆਂ ਨਿਭਾਅ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly