ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ  : ਜਿਲ੍ਹਾ ਸਿੱਖਿਆ ਅਫ਼ਸਰ ( ਐਸਿੱ )

ਬਠਿੰਡਾ – ਸ੍ਰੀਮਤੀ ਭੁਪਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ( ਐਸਿੱ ) ਅਤੇ ਸ੍ਰੀ ਮਹਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ( ਐਸਿੱ ) ਬਠਿੰਡਾ ਜੀ ਦੇ ਦਿਸ਼ਾ – ਨਿਰਦੇਸ਼ ਹੇਠ ਹੋ ਰਹੀਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਮੁਕਾਬਲੇ ਵੱਖ  – ਵੱਖ ਸੈਂਟਰਾਂ ਵਿੱਚ ਜਾਰੀ ਹਨ । ਸੈਂੰਟਰ ਹਰਰਾਏਪੁਰ  ਦੀਆਂ ਖੇਡਾਂ  ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਜੰਡਾਂ ਵਾਲਾ ਵਿਖੇ ਹੋ ਰਹੇ  ਸੈਂਟਰ ਪੱਧਰੀ ਮੁਕਾਬਲਿਆਂ ਵਿੱਚ ਕਬੱਡੀ ਨੈਸ਼ਨਲ ਵਿੱਚ ਜੰਡਾਂ ਵਾਲਾ ਫਸਟ ਅਤੇ ਹਰਰਾਏਪੁਰ ਸੈਕਿੰਡ ,  ਖੋ  – ਖੋ ਵਿੱਚ ਜੀਦਾ ਫਸਟ ਅਤੇ ਜੰਡਾਂ ਵਾਲਾ ਸੈਕਿੰਡ ,  ਕਬੱਡੀ ਸਰਕਲ ਵਿੱਚ ਗੋਨਿਆਣਾ ਖੁਰਦ ਫਸਟ ਅਤੇ ਜੀਦਾ ਸੈਕਿੰਡ ਰਿਹਾ ।
ਸੈਂਟਰ ਕਟਾਰ ਸਿੰਘ ਵਾਲਾ ਦੀਆਂ ਸੈਂਟਰ ਪੱਧਰੀ ਖੇਡਾਂ ਜੋ ਸਰਕਾਰੀ ਪ੍ਰਾਇਮਰੀ ਸਕੂਲ ਫੂਸ ਮੰਡੀ ਵਿਖੇ ਕਰਵਾਈਆਂ ਗਈਆਂ ਇਹਨਾਂ ਖੇਡਾਂ ਵਿੱਚ ਹੋਏ ਮੁਕਾਬਲਿਆਂ ਦੌਰਾਨ ਕਬੱਡੀ ਵਿੱਚ ਕਟਾਰ ਸਿੰਘ ਵਾਲਾ ਫਸਟ ਅਤੇ ਭਾਗੂ ਸੈਕਿੰਡ ਰਿਹਾ , ਕਬੱਡੀ ਨੈਸ਼ਨਲ ਕੁੜੀਆਂ ਵਿੱਚ ਗਹਿਰੀ ਫਸਟ ਅਤੇ ਭਾਗੂ ਸੈਕਿੰਡ , ਸ਼ਤਰੰਜ ਮੁੰਡੇ ਕੁੜੀਆਂ ਦੇ ਹੋਏ  ਮੁਕਾਬਲਿਆਂ ਵਿੱਚ ਸਿਲਵਰ ਓਕਸ ਫਸਟ  ਅਤੇ ਮਿਲੇਨੀਅਮ ਸਕੂਲ ਸੈਕਿੰਡ , ਯੋਗਾ ਵਿੱਚ ਕਟਾਰ ਸਿੰਘ ਵਾਲਾ ਫਸਟ ,ਵਾਂਦਰ ਪੱਤੀ ਕੋਟਸ਼ਮੀਰ ਸੈਕਿੰਡ ,  ਖੋ  – ਖੋ ਸਿਲਵਰ ਓਕਸ ਫਸਟ ਅਤੇ ਨਿਊ ਐਰਾ ਕਿੱਡਸ ਸਕੂਲ ਸੈਕਿੰਡ ,  ਰੱਸਾ – ਕੱਸੀ ਦੇ ਹੋਏ ਦਿਲਚਸਪ ਮੁਕਾਬਲਿਆਂ ਵਿੱਚ ਵਾਂਦਰ ਪੱਤੀ ਕੋਟਸ਼ਮੀਰ ਫਸਟ ਅਤੇ ਕੋਟਸ਼ਮੀਰ ਮੇਨ ਸੈਕਿੰਡ ਰਿਹਾ । ਇਸ ਟੂਰਨਾਮੈਂਟ ਵਿੱਚ ਗਹਿਰੀ ਦੇਵੀ ਨਗਰ ਦੇ ਵਿਦਿਆਰਥੀ ਛਾਏ ਰਹੇ ਅਤੇ ਓਵਰ ਆਲ ਟਰਾਫ਼ੀ ਕਟਾਰ ਸਿੰਘ ਵਾਲਾ ਦੀ ਝੋਲੀ ਪਈ । ਇਸ ਉਪਰੰਤ ਇਨਾਮ ਵੰਡ ਸਮਾਰੋਹ ਵਿੱਚ ਪਹੁੰਚੇ ਸ੍ਰੀਮਤੀ ਭੁਪਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਨੇ ਬੋਲਦਿਆਂ ਕਿਹਾ ਕਿ  ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਸਾਡਾ ਕੀਮਤੀ ਗਹਿਣਾ ਹਨ ,  ਖੇਡਾਂ ਤੋਂ ਬਿਨਾਂ ਵਿਦਿਆਰਥੀਆਂ ਦਾ ਵਿਕਾਸ ਅਧੂਰਾ ਹੈ , ਇਸ ਲਈ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾਂ ਜਰੂਰੀ ਹੈ । ਇਹਨਾਂ ਨਾਲ ਵਿਦਿਆਰਥੀਆਂ ਵਿਚ ਮੇਲ  – ਜੋਲ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ  । ਇਸ ਮੌਕੇ ਉਹਨਾਂ ਨੇ ਇਹਨਾਂ ਖੇਡਾਂ ਨੂੰ ਸਫ਼ਲ ਬਣਾਉਣ ਲਈ ਸਮੂਹ ਸੈਂਟਰ ਟੂਰਨਾਮੈਂਟ ਕਮੇਟੀ ਅਤੇ , ਯੂਥ ਕਲੱਬ  , ਨਗਰ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨਾਲ ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਖੇਡ ਇੰਚਾਰਜ਼ , ਰਣਬੀਰ ਸਿੰਘ ਸੈਂਟਰ ਮੁਖੀ ਅਤੇ  ਸੈਂਟਰ ਖੇਡ ਨੋਡਲ ਅਫਸਰ ਜਤਿੰਦਰ ਸ਼ਰਮਾ ਹਾਜਰ ਸਨ । ਇਸ ਤੋਂ ਇਲਾਵਾ ਜਿਲ੍ਹੇ ਦੇ ਵੱਖ –  ਵੱਖ ਸੈਟਰਾਂ ਵਿੱਚ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਗਰਲਜ਼ ਸਕੂਲ ਬਠਿੰਡਾ , ਤਿਉਣਾ ਸੈਂਟਰ , ਅਤੇ ਚੱਕ ਅਤਰ ਸਿੰਘ ਵਾਲਾ ਵਿਖੇ ਖੇਡਾਂ ਕਰਵਾਈਆਂ ਗਈਆਂ ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਦਾ ਕਾਰਨਾਮਾ
Next articleCongress dubs arrest of party MLA Khaira as abuse of power by AAP govt