ਸਰਬੱਤ ਦਾ ਭਲਾ ਟਰੱਸਟ ਵਲੋਂ ਮੱਲਵਾਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ

(ਸਮਾਜ ਵੀਕਲੀ) ਅੱਜ ਗੁਰਦੁਆਰਾ ਸਾਹਿਬ ਮੱਲਵਾਲਾ ਵਿਖੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ, ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜਿਲਾ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨੇ ਕੀਤਾ। ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਓਬਰਾਏ (ਦੁਬੱਈ) ਦੀ ਗਤੀਸ਼ੀਲ ਅਗਵਾਈ ਹੇਠ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਅਤੇ ਡਾ. ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ, ਵਲੋਂ ਲਗਾਏ ਇਸ ਕੈਂਪ ਵਿੱਚ ਡਾਕਟਰ ਹਰਮਨਪ੍ਰੀਤ ਸਿੰਘ ਭੰਗੂ ਅਤੈ ਡਾਕਟਰ ਹਰਨੇਕ ਸਿੰਘ ਭੰਗੂ ਨੇ ਪੇਟ, ਲੀਵਰ, ਛਾਤੀ, ਸ਼ੂਗਰ ਤੇ ਬੀਪੀ ਨਾਲ ਸੰਬਧਿਤ 137 ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ। ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵਲੋਂ ਮੌਕੇ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਕੈਂਪ ਦਾ ਪ੍ਰਬੰਧ ਸਰਬੱਤ ਦਾ ਭਲਾ ਟਰੱਸਟ ਨੇ ਸਹਿਯੋਗੀ ਸੱਜਣ ਜਗਤਾਰ ਸਿੰਘ ਭੰਗੂ ਸਮੂਹ ਗ੍ਰਾਮ ਪੰਚਾਇਤ ਮੱਲਵਾਲਾ ਅਤੇ ਸਮੂਹ ਗੁਰਦੁਆਰਾ ਕਮੇਟੀ ਦੇ ਨਾਲ ਮਿਲ ਕੇ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਜਲਦ ਹੀ ਮੌੜ ਮੰਡੀ, ਪਿੰਡ ਵਿਰਕ ਕਲਾਂ, ਵਿਰਕ ਖੁਰਦ, ਕਰਮਗੜ੍ਹ ਸਤਰਾ, ਬੀੜ, ਮਹਿਰਾਜ, ਮਹਿਮਾ ਸਰਜਾ, ਜਗਾ ਰਾਮ ਤੀਰਥ, ਪੀਰਕੋਟ, ਸਰਦਾਰਗੜ੍ਹ, ਚੁੱਘੇ ਕਲਾਂ, ਭਿਸੀਆਣਾ, ਬੁਲਾਡੇ ਵਾਲ਼ਾ ਅਤੇ ਬਾਜੀਗਰ ਬਸਤੀ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣਗੇ। ਮੈਬਰ, ਬਲਦੇਵ ਸਿੰਘ ਚਹਿਲ ਕੈਸ਼ੀਅਰ, ਸੁਰਿੰਦਰ ਸਿੰਘ ਧਾਲੀਵਾਲ, ਹੈਡਮਾਸਟਰ ਹਰਪ੍ਰੀਤ ਸਿੰਘ ਖੱਟੜਾ, ਬਲਬੀਰ ਸਿੰਘ, ਮੇਘਰਾਜ ਗੋਇਲ ਨੇ ਕੈਂਪ ਵਿੱਚ ਸੇਵਾ ਕੀਤੀ। ਕੈਂਪ ਵਿੱਚ ਗ੍ਰਾਮ ਪੰਚਾਇਤ ਮੱਲਵਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਦੀ ਸਮਾਪਤੀ ਤੇ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਂਸ਼ੀ ਬਨਾਰਸ ਵਿੱਚ ਜਾਕੇ ਵੀ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਫੈਲਾਵਾਗੇ –ਸੋਢੀ ਰਾਣਾ
Next articleਬੁੱਧਿਸਟ ਭਾਈਚਾਰੇ ਦੀ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਹੋਈ