ਰੂਹਦਾਰੀ

ਰਿੱਤੂ ਵਾਸੂਦੇਵ

ਰੂਹਦਾਰੀ

ਸਮਾਜ ਵੀਕਲੀ  ਯੂ ਕੇ,  

ਦਿਲ ਦਾ ਚਾਰ-ਚੁਫੇਰਾ ਵਲ਼ਿਆ ਹੋਇਆ ਏ
ਐਸੀ ਰੂਹਦਾਰੀ ਵਿਚ ਪਲ਼ਿਆ ਹੋਇਆ ਏ
ਅੱਖ ਮੇਰੀ ਨੂੰ ਖ਼ੰਭ ਕਾਸ਼ਨੀ ਲੱਗੇ ਨੇ
ਸੁਰਮੇਦਾਨੀ ਦੇ ਵਿੱਚ ਰਲ਼ਿਆ ਹੋਇਆ ਏ
ਤਾਰੇ ਕਰਨ ਇਸ਼ਾਰੇ ਮੇਰਿਆਂ ਨੈਣਾਂ ਨੂੰ
ਆਥਣ ਵਰਗਾ ਅੱਖ ‘ਚ ਢਲ਼ਿਆ ਹੋਇਆ ਏ
ਨੂਰ ਰੁਹਾਨੀ ਝੜ-ਝੜ ਪੈਂਦਾ ਚੇਹਰੇ ਤੋਂ
ਮੁੱਖ ਤੇ ਬਲ਼ਦਾ ਸੂਰਜ ਮਲ਼ਿਆ ਹੋਇਆ ਏ
ਉਸ ਦੀਵੇ ਨੂੰ ਇਸ਼ਕ ਕਹਿਣ ਤੋਂ ਡਰਦੀ ਹਾਂ
ਜਿਹੜਾ ਮੇਰੇ ਸੀਨੇ ਬਲ਼ਿਆ ਹੋਇਆ ਏ

ਰਿੱਤੂ ਵਾਸੂਦੇਵ

Previous articleਅੱਜ ਕੱਲ੍ਹ ਦੇ ਸ਼ਰਾਬੀ-
Next articleਸਪੱਸ਼ਟ ਗੱਲ