ਰਾਜਪੁਰਾ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਬੁਲੰਦ ਆਵਾਜ਼ ਤੇ ਸੁਰੀਲੇ ਅੰਦਾਜ਼ ਦੇ ਮਾਲਕ ਲੋਕ ਗਾਇਕ ਫੌਜੀ ਰਾਜਪੁਰੀ ਦਾ ਬੀਤੇ ਮਹੀਨੇ ਰਿਲੀਜ਼ ਹੋਇਆ ਟਰੈਕ ‘ਜੈ ਮਸਤਾਂ ਦੀ ਬੋਲ’ ਧਾਰਮਿਕ ਸਫਾਵਾਂ ਵਿੱਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੌਜੀ ਸਾਹਬ ਦੁਆਰਾ ਸਾਦਗੀ ਭਰੇ ਲਹਿਜੇ ਅਤੇ ਸੰਗੀਤਕ ਅਨੁਸ਼ਾਸਨ ਵਿੱਚ ਸ਼ੁਰੂ ਤੋਂ ਅੰਤ ਤੱਕ ਨਿਭਾਇਆ ਇਹ ਪ੍ਰਾਜੈਕਟ ਸ਼ੁਰੂਆਤੀ 05 ਕੁ ਸਕਿੰਟਾਂ ਵਿੱਚ ਹੀ ਰੂਹਾਨੀਅਤ ਆਨੰਦ ਦਿਆਂ ਸਿਖਰਾਂ ਛੁਹਾ ਦਿੰਦਾ ਹੈ। ਖੁਦ ਰਾਜਪੁਰੀ ਸਾਹਬ ਦੇ ਲਿਖੇ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ਼ ਸਿੰਗਾਰਿਆ ਹੈ ਸੰਗੀਤਕਾਰ ਡੀ.ਸੀ. ਬੋਸ ਨੇ। ਖੂਬਸੂਰਤ ਫਿਲਮਾਂਕਣ ਤੇ ਨਿਰਦੇਸ਼ਨ ਸ਼ਸ਼ੀ ਰਾਜ ਅਤੇ ਗੁਰਦੀਪ ਸੰਧੂ ਦੀ ਜੋੜੀ ਦੁਆਰਾ ਕੀਤਾ ਗਿਆ। ਵੀਡੀਓ ਆਡੀਟਿੰਗ ਦੁਆਰਾ ਫਿਲਮਾਂਕਣ ਨੂੰ ‘ਚਾਰ ਚੰਨ ਲਗਾਉਣ’ ਜਿਹਾ ਨਜ਼ਾਰਾ ਬੰਨ੍ਹਿਆ ਗਿਆ ਹੈ ਆਡੀਟਰ ਜਸਕਰਨ ਵੱਲੋਂ। ਇਸ ਤੋਂ ਇਲਾਵਾ ਗੁਰਦੀਪ ਸੰਧੂ, ਨਿਸ਼ਾ ਚੋਪੜਾ ਅਤੇ ਮਾਸਟਰ ਅਰੁਨ ਨੇ ਵੀਡੀਓ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਗੀਤ ‘ਜੈ ਮਸਤਾਂ ਦੀ ਬੋਲ’ ਨੂੰ ਯੂ ਟਿਊਬ ਚੈਨਲ ‘ਸਟਾਰ ਸੰਧੂ ਫਿਲਮਸ’ ‘ਤੇ ਸਰਚ ਕਰਕੇ ਵੇਖਿਆ ਜਾ ਸਕਦਾ ਹੈ। ਇਸ ਸ਼ਾਨਦਾਰ ਉਪਰਾਲੇ ਲਈ ਫੌਜੀ ਰਾਜਪੁਰੀ ਦੀ ਸਮੁੱਚੀ ਟੀਮ ਨੂੰ ਗਾਇਕ/ਗੀਤਕਾਰ/ਪੇਸ਼ਕਾਰ ਰਾਜੂ ਨਾਹਰ, ਗੀਤਕਾਰ ਲੱਕੀ ਬਨੂੜ, ਲੋਕ ਗਾਇਕ ਹਰਭਜਨ ਨਡਿਆਲੀ, ਲੋਕ ਗਾਇਕ ਬਲਦੇਵ ਗੋਂਗਲ਼ੂ, ਟ੍ਰਾਂਸਪੋਰਟਰ ਰਵਿੰਦਰ ਸਿੰਘ ਕਾਕਾ, ਅਦਾਕਾਰ ਅੰਗਰੇਜ ਸਿੰਘ ਗੱਜੂ, ਅਦਾਕਾਰ ਸਪੂਰਨ ਸਿੰਘ ਸਰਪੰਚ ਅਤੇ ਗੀਤਕਾਰ/ਪੇਸ਼ਕਾਰ ਭੁਪਿੰਦਰ ਸਿੰਘ ਪੰਨੂੰ ਨੇ ਉਚੇਚੇ ਤੌਰ ‘ਤੇ ਮੁਬਾਰਕਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly