ਰੂਹਾਨੀ ਸਫਰ ਦਾ ਪਾਂਧੀ ਜਸਵੰਤ ਸਿੰਘ ਸੰਘਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) “ਪਰਿਵਾਰ ਜਿਸ ਦਾ ਮੰਦਰ ਸੀ ਪਿਆਰ ਜਿਸ ਦੀ ਸ਼ਕਤੀ ਸੀ ਮਿਹਨਤ ਜਿਹਦੇ ਅੰਦਰ ਸੀ ਪਰਮਾਰਥ ਜਿਸਦੀ ਭਗਤੀ ਸੀ” ਨੇਕ ਅਤੇ ਪਾਕ ਰੂਹ ਜਸਵੰਤ ਸਿੰਘ ਸੰਘਾ ਦਾ ਜਨਮ 5 ਅਕਤੂਬਰ 1937 ਨੂੰ ਪਿਤਾ ਸਰਦਾਰ ਲਛੱਮਣ ਸਿੰਘ ਦੇ ਗ੍ਰਹਿ ਮਾਤਾ ਸਰਦਾਰਨੀ ਸਤਵੰਤ ਕੌਰ ਦੀ ਕੁੱਖੋਂ ਪਿੰਡ ਸੰਘਾ ਜਿਲਾ ਅੰਮ੍ਰਿਤਸਰ ਮੌਜੂਦਾ ਜ਼ਿਲਾ ਤਰਨ ਤਾਰਨ ਵਿਖੇ ਹੋਇਆ  | ਸਰਦਾਰ ਜਸਵੰਤ ਸਿੰਘ ਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ ਸਾਲ 1953 ਵਿੱਚ ਐਸਜੀਏਡੀ ਖਾਲਸਾ ਹਾਈ ਸਕੂਲ ਤਰਨ ਤਾਰਨ ਤੋਂ ਪਾਸ ਕੀਤੀ ਅਤੇ ਬੀਐਸਸੀ ਐਗਰੀਕਲਚਰ ਦੀ ਡਿਗਰੀ ਸਾਲ 1957 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਲੈਣ ਉਪਰੰਤ 1959 ਵਿੱਚ ਐਗਰੀਕਲਚਰ ਇੰਸਪੈਕਟਰ ਵਜੋਂ ਆਪਣੀਆਂ ਸਰਕਾਰੀ ਸੇਵਾਵਾਂ ਆਰੰਭ ਕਰ ਦਿੱਤੀਆਂ ਸਾਲ 1960 ਵਿੱਚ ਇਹਨਾਂ ਦਾ ਵਿਆਹ ਪਿੰਡ ਸਰਨੀ ਜਿਲਾ ਅੰਮ੍ਰਿਤਸਰ ਦੇ ਵਸਨੀਕ ਪ੍ਰਤਿਪਾਲ ਕੌਰ ਨਾਲ ਹੋਇਆ ਆਪ ਦੇ ਘਰ ਪੁੱਤਰ ਨਿਰਮਲ ਸਿੰਘ ਸੰਘਾ ਤੇ ਪੁੱਤਰੀ ਬੀਬਾ ਨਵਜੋਤ ਕੌਰ ਨੇ ਜਨਮ ਲਿਆ | ਆਪ ਜੀ ਦੀ ਸਖਤ ਮਿਹਨਤ, ਲਗਨ ਅਤੇ ਇਮਾਨਦਾਰੀ ਸਦਕਾ  ਵਿਭਾਗ ਨੂੰ ਦਿੱਤਿਆਂ ਉਚਕੋਟੀ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਐੱਗਰੀਕਲਚਰ ਅਫਸਰ ਵਜੋਂ 1977 ਵਿੱਚ ਤਰੱਕੀ ਦੇ ਦਿੱਤੀ ਗਈ | ਇਸ ਸੇਵਾ ਕਾਲ ਦੌਰਾਨ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ 31 ਅਕਤੂਬਰ 1995 ਨੂੰ ਆਪ ਜਿਲਾ ਟਰੇਨਿੰਗ ਅਫਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ | ਜਿਸ ਉਪਰੰਤ ਇਹਨਾਂ ਦਾ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਦੇ ਖੇਤਰ ਵਿੱਚ ਕਾਫੀ ਝੁਕਾਓ ਰਿਹਾ | ਜਸਵੰਤ ਸਿੰਘ ਸੰਘਾ ਦਾ ਮਿਲਣਸਾਰ ਤੇ ਨਿੱਘਾ ਸੁਭਾਅ ਅਤੇ ਪਰਮਾਰਥੀ ਲਗਨ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣਾ, ਇਹਨਾਂ ਨੂੰ ਸਮਾਜ ਦੇ ਆਮ ਲੋਕਾਂ ਤੋਂ ਅਲੱਗ ਕਰਦੀ ਹੈ ਬੀਤੇ ਦਿਨ ਛੋਟੀ ਜਿਹੀ ਬਿਮਾਰੀ ਦਾ ਬਹਾਨਾ ਬਣਾ ਕੇ 25 ਸਤੰਬਰ 2024 ਨੂੰ 87 ਸਾਲ ਦੀ ਉਮਰ ਭੋਗ ਕੇ ਆਪ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ | ਉਹਨਾਂ ਦੀ ਆਤਮਿਕ ਸ਼ਾਂਤੀ ਨਿਮਿਤ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਉਹਨਾਂ ਦੇ ਗ੍ਰਹਿ ਮਹਲਾ ਗੋਕਲ ਨਗਰ ਹੁਸ਼ਿਆਰਪੁਰ ਵਿਖੇ ਪਾਉਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਕਲਗੀਧਰ ਗੋਕਲ ਨਗਰ ਹੁਸ਼ਿਆਰਪੁਰ ਵਿਖੇ 3 ਅਕਤੂਬਰ ਦਿਨ ਵੀਰਵਾਰ ਨੂੰ 12 ਤੋਂ 1:30 ਵਜੇ ਤੱਕ ਹੋਵੇਗੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਮੁਫ਼ਤ ਡੈਂਟਲ ਚੈਕਅਪ ਕੈਂਪ
Next articleਪੰਡਿਤਰਾਓ ਦੇ ਅਣਥੱਕ ਯਤਨਾਂ ਨੂੰ ਹੁਣ ਫਲ ਮਿਲ ਰਿਹਾ ਹੈ