(ਸਮਾਜ ਵੀਕਲੀ)
ਰੀੜ ਦੀ ਹੱਡੀ ਦਾ ਦਰਦ ਹੋਣਾ ਅੱਜਕਲ ਆਮ ਸੁਣਨ ਨੂੰ ਮਿਲਦਾ ਹੈ। ਕਈ ਵਾਰ ਇਸ ਨੂੰ ਮਾਮੂਲੀ ਸਮਝ ਕੇ ਇਗਨੋਰ ਕਰ ਦਿੱਤਾ ਜਾਂਦਾ ਹੈ ਪਰ ਰੀੜ੍ਹ ਦੀ ਹੱਡੀ ‘ਤੇ ਹੋਣ ਵਾਲੇ ਰੋਗ ਨੂੰ ਅਨਦੇਖਿਆ ਕਰਨਾ ਪ੍ਰੇਸ਼ਾਨੀ ਦਾ ਕਾਰਨ ਬਣ
ਸਕਦਾ ਹੈ, ਜਿਸ ਨੂੰ ਸਲੀਪ ਡਿਸਕ ਵੀ ਕਹਿੰਦੇ ਹਨ, ਇਹ ਦਰਦ ਕਮਰ ਦਰਦ ਵਰਗਾ ਹੀ ਹੁੰਦਾ ਹੈ ਪਰ ਜੇ ਇਸ ਦਾ ਸਹੀ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ ਤਾਂ ਇਸ ਨੂੰ ਜਲਦੀ ਠੀਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸਾਡੀ ਰੀੜ੍ਹ ਦੀ ਹੱਡੀ ਕੁੱਲ 33 ਮਣਕਿਆਂ ਦੀ ਬਣੀ ਹੁੰਦੀ ਹੈ। ਇਨ੍ਹਾਂ ਵਿੱਚ ਸੱਤ ਸਰਵਾਈਕਲ (ਗਰਦਨ ਦੇ ਮਣਕੇ), 12 ਥੈਰੋਸਿਕ (ਪਿੱਠ ਦਾ ਭਾਗ), ਪੰਜ ਲੁੰਬਰ (ਕਮਰ) ਅਤੇ ਪੰਜ ਫਿਊਜ ਹੋ ਕੇ ਇੱਕ ਸੈਕਲਰ ਭਾਗ ਬਣਾਉਂਦੇ ਹਨ ਅਤੇ ਚਾਰ ਫਿਊਜ ਹੋ ਕੇ ਕੋਕਿਸੀ ਭਾਗ ਨੂੰ ਬਣਾਉਂਦੇ ਹਨ, ਜਿਸ ਨੂੰ ਪੂਛ ਵਾਲੀ (ਟੇਲ ਬੋਨ) ਹੱਡੀ ਕਿਹਾ ਜਾਂਦਾ ਹੈ।
ਰੀੜ੍ਹ ਦੀ ਹੱਡੀ ਦੇ ਮਣਕਿਆਂ ਦੇ ਜੋੜਾਂ ਵਿੱਚ ਇੱਕ ਤਰਲ ਪਦਾਰਥ ਅਤੇ ਗੱਦੀਦਾਰ ਝਿੱਲੀਆਂ ਹੁੰਦੀਆਂ ਹਨ ਹੌਲੀ-ਹੌਲੀ ਇਹ ਦਰਦ ਵਧ ਕੇ ਪੈਰਾਂ ਤਕ ਵੀ ਆਉਣ ਲੱਗਦਾ ਹੈ।ਅਤੇ ਸਰੀਰ ਦੇ ਹੋਰ ਅੰਗਾ ਤੇ ਵੀ ਅਸਰ ਪੈ ਸਕਦਾ ਹੈ ਕਿਉਂਕਿ ਆਪਣਾ ਸਰੀਰ ਰੀੜ ਦੀ ਹੱਡੀ ਤੇ ਟਿਕਿਆ ਹੁੰਦਾ ਹੈ,
ਰੀੜ੍ਹ ਦੀ ਹੱਡੀ ‘ਚ ਦਰਦ ਦੇ ਲੱਛਣ
– ਉੱਠਣ-ਬੈਠਣ ਅਤੇ ਚਲਣ-ਫਿਰਨ ‘ਚ ਦਿੱਕਤ ਹੋਣਾ
– ਕਦੇ ਦਰਦ ਦਾ ਬਹੁਤ ਜਲਦੀ ਠੀਕ ਹੋ ਜਾਣਾ ਅਤੇ ਕਈ ਵਾਰ ਜ਼ਿਆਦਾ ਦੇਰ ਰਹਿਣਾ
– ਰੀੜ੍ਹ ਦੀ ਹੱਡੀ ‘ਤੇ ਦਬਾਅ ਪੈਣਾ
– ਕਮਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣਾ
– ਪੈਰਾਂ ਦੀ ਉਂਗਲੀਆਂ ਦਾ ਸੁੰਨ ਪੈਣਾ
ਰੀੜ੍ਹ ਦੀ ਹੱਡੀ ‘ਚ ਦਰਦ ਦੇ ਕਾਰਨ
– ਕਮਰ ਨੂੰ ਝਟਕਾ ਲੱਗਣਾ
– ਭਾਰੀ ਚੀਜ਼ ਉਠਾ ਕੇ ਚਲਣਾ
– ਕੰਮ ਕਰਦੇ ਹੋਏ ਅਚਾਨਕ ਝੁਕ ਜਾਣਾ
– ਹੱਡੀਆਂ ਕਮਜ਼ੋਰ ਹੋਣਾ
– ਗਲਤ ਤਰੀਕਿਆਂ ਨਾਲ ਉੱਠਣਾ-ਬੈਠਣਾ
ਰੀੜ੍ਹ ਦੀ ਹੱਡੀ ਦੇ ਦਰਦ ਨੂੰ ਦੂਰ ਕਰਨ ਦੇ ਉਪਾਅ
ਰੀੜ ਦੀ ਹੱਡੀ ਦਾ ਇਲਾਜ ਨੈਰੋਥੈਰਪੀ ਰਾਹੀ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਜਾ ਸਕਦਾ ਹੈ. ਮਰੀਜ ਨੂੰ ਐਕਸਰਸਾਇਜ ਵੀ ਜਰੂਰੀ ਕਰਨੀ ਚਾਹੀਦੀ ਹੈ.
1 . ਨਾਰੀਅਲ ਤੇਲ ਨਾਲ ਮਸਾਜ
ਰੀੜ ਦੀ ਹੱਡੀ ‘ਚ ਦਰਦ ਹੋਣ ‘ਤੇ ਨਾਰੀਅਲ ਤੇਲ ਨਾਲ ਮਸਾਜ ਕਰੋ। ਇਸ ‘ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ। ਨਾਰੀਅਲ ਦੇ ਤੇਲ ‘ਚ ਸਰੋਂ ਦਾ ਤੇਲ ਮਿਲਾ ਕੇ ਇਸ ‘ਚ 1-2 ਚੱਮਚ ਲਸਣ ਦੀਆਂ ਕਲੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ। ਇਸ ਦੇ ਕੋਸਾ ਹੋ ਜਾਣ ਦੇ ਬਾਅਦ ਇਸ ਨਾਲ ਮਸਾਜ ਕਰੋ।
2. ਦਾਲਚੀਨੀ ਪਾਊਡਰ
ਰੀੜ੍ਹ ਦੀ ਹੱਡੀ ‘ਚ ਦਰਦ ਹੈ ਤਾਂ ਇਸ ਨੂੰ ਦੂਰ ਕਰਨ ਲਈ ਦਾਲਚੀਨੀ ਪਾਊਡਰ ਨੂੰ ਸ਼ਹਿਦ ਨਾਲ ਦਿਨ ‘ਚ 2 ਵਾਰ ਲਓ। ਹੌਲੀ-ਹੌਲੀ ਦਰਦ ਠੀਕ ਹੋਣ ਲੱਗੇਗਾ।
3ਬਿੱਲ ਗੁਦ
ਬਿਲ ਗੁਦ ਦਾ ਚੂਰਨ ਬਣਾ ਕੇ ਸਵੇਰੇ ਸਾਮ ਦੁੱਧ ਨਾਲ ਲੈਣਾ ਚਾਹੀਦਾ ਹੈ.
ਵੈਦ ਅਮਨਦੀਪ ਸਿੰਘ ਬਾਪਲਾ
9914611496
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly