(ਸਮਾਜ ਵੀਕਲੀ)
ਤੂੰ ਮੇਰੀ ਬੋਲੀ ਬੋਲੇ,ਮੈਂ ਤੇਰੀ ਬੋਲੀ ਬੋਲਾਂ।
ਜਾਣ ਕੇ ਹਮਦਮ ਤੈਨੂੰ,ਭੇਤ ਦਿਲੇ ਦੇ ਫ਼ੋਲਾਂ।
ਤੇਰੇ ਦੁੱਖੜੇ ਮੈਂ ਲੈ ਲੈਂਦੀ ਹਾਂ,ਮੇਰੇ ਲੈ ਲੈ ਸੁੱਖ।
ਤੇਰੇ ਮੇਰੇ ਪਿਆਰਾਂ ਵਾਲੀ ਕਦੇ ਨਾ ਮੁੱਕੇ ਭੁੱਖ।
ਆ ਅੜੀਏ!ਦੋਵੇਂ ਰਲ ਕੇ ਐਸਾ ਕਰੀਏ ਯਤਨ।
ਲਹਿੰਦਾ ਚੜ੍ਹਦਾ ਇੱਕੋ ਹੋਵੇ ਤੇਰਾ ਮੇਰਾ ਵਤਨ।
ਵਿਰਸਾ ਇੱਕੋ ਬੋਲੀ ਇੱਕੋ, ਕਿੰਨੇ ਪਾਈ ਵੰਡ।
ਬੜਾ ਸਹਿ ਲਿਆ,ਆ ਰਲ ਕੇ ਖੋਲੀਏ ਗੰਢ।
ਸਾਂਝੀ ਬੈਠਕ,ਸਾਂਝਾਂ ਵਿਹੜਾ,ਸਾਂਝੀ ਹੈ ਫੁਲਵਾੜੀ,
ਤੂੰ ਇਧਰੋ ਲੈ ਕੇ ਆਜਾ, ਸਿਰ ਸੂਹੀ ਫੁਲਕਾਰੀ।
ਆਜਾ ਗਾਈਏ ਸੁਹਾਗ ਘੋੜੀਆਂ,ਢੋਲੇ,ਮਾਹੀਏ ਟੱਪੇ।
ਨੱਚੋ,ਟੱਪੋ,ਮੌਜ ਮਨਾਉ,ਭੋਰਾ ਮਨ ਚ ਮੈਲ ਨਾ ਰੱਖੇ।
“ਨਿਰਮਲ” ਹੋ ਕੇ ਸਭ ਨੂੰ ਮਿਲਣਾ,ਇਹੋ ਮੇਰਾ ਹੋਕਾ।
ਆਜੋ ਸਾਰੇ ਇਕ ਮਿਲ ਹੋਈਏ,ਨਾਨਕ ਦਿੱਤਾ ਮੌਕਾ।
ਨਿਰਮਲ ਕੌਰ ਕੋਟਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly