ਤਮਾਸ਼ਾ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)

ਕੀ ਪੁੱਛਦੀ ਏਂ ਸਿਮਰੋ ਤੂੰ ਹਾਲ ਨੀ,
ਜੱਗੋਂ ਤੇਰ੍ਹਵੀਂ ਏ ਹੋਈ ਸਾਡੇ ਨਾਲ ਨੀ,
ਨੀਂਦ ਅੱਖੀਆਂ ਦੀ ਗੁੰਮ ਹੋਈ ਕਿਧਰੇ
ਤੇ ਬੁਲ੍ਹੀਆਂ ਦਾ ਹਾਸਾ ਬੱਲੀਏ
ਝਾੜੂ ਵਾਲਿਆਂ ਬਣਾਕੇ ਵੇਖ ਰੱਖਤਾ
ਨੀ ਸਾਡਾ ਤੇ ਤਮਾਸ਼ਾ ਬੱਲੀਏ।

ਕਰੀ ਜਾਨੀਂ ਏ ਤੂੰ ਡੁੁਸ ਡੁਸ ਕੱਲ ਦੀ
ਅੱਖ ਬਾਪੂ ਦੀ ਵੀ ਹੰਝੂ ਨਹੀਂ ਝੱਲ ਦੀ
ਦਿਲ ਆਪਣਾ ਵੀ ਠਹਿਰਦਾ ਨੀ ਮੇਰਾ
ਮੈਂ ਦੇਵਾਂ ਕੀ ਦਿਲਾਸਾ ਬੱਲੀਏ ।
ਝਾੜੂ ਵਾਲਿਆਂ ਬਣਾਕੇ ਵੇਖ ਰੱਖਤਾ
ਨੀ ਸਾਡਾ ਤੇ ਤਮਾਸ਼ਾ ਬੱਲੀਏ।

ਬੰਨ੍ਹੀਂ ਵੱਡੇ ਵੱਡੇ ਲਾਰਿਆਂ ਦੀ ਪੰਡ ਜੀ
ਕੀਤੀ ਜਨਤਾ ਨੇ ਤਾਹੀਂਓ ਸਾਡੀ ਝੰਡ ਜੀ
ਜਿਹੜੇ ਨੱਚਦੇ ਸੀ ਸਾਡੇ ਓ ਇਸ਼ਾਰਿਆਂ ‘ਤੇ
ਵੱਟੀ ਜਾਣ ਪਾਸਾ ਬੱਲੀਏ।
ਝਾੜੂ ਵਾਲਿਆਂ…….

ਚੋਣ ਜਿੱਤਣਾ ਤੇ ਸਾਡੇ ਲਈ ਸੀ ਖੇਲ ਨੀ
ਆਵੇ ਸਮਝ ਨਾ ਹੋ ਗਏ ਕਿੱਥੇ ਫੇਲ ਨੀ
ਆਜਾ ਬਹਿਕੇ ਹੁਣ ਕਰੀਏ ਵਿਚਾਰਾਂ
ਤੇ ਲਾਈਏ ਕੋਈ ਕਿਆਸਾ ਬੱਲੀਏ।
ਝਾੜੂ ਵਾਲਿਆਂ. ……

ਸਾਡੀ ਮਿੱਟੀ ‘ਚ ਮਿਲਾਕੇ ਆਣ ਸ਼ਾਨ ਨੂੰ,
ਬਹਾਇਆ ਕੁਰਸੀ ਤੇ ਭਗਵੰਤ ਮਾਨ ਨੂੰ,
ਉਹਦਾ ਸਾਥ ਦਿੱਤਾ ‘ਬੋਪਾਰਾਏ’ ਸਭ ਨੇ
ਹੈ ਹੋ ਗਿਆ ਖੁਲਾਸਾ ਬੱਲੀਏ।
ਝਾੜੂ ਵਾਲਿਆਂ ਬਣਾਕੇ ਵੇਖ ਰੱਖਤਾ
ਨੀ ਸਾਡਾ ਤੇ ਤਮਾਸ਼ਾ ਬੱਲੀਏ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797_91442

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ
Next articleਪੰਜਾਬ ਅਤੇ ਹੋਲੀ ਦੇ ਰੰਗ