ਵਿਸ਼ੇਸ਼ ਅਧਿਆਪਕਾਂ ਨੂੰ ਪੱਕਾ ਕਰਨ ਦੀ ਬਜਾਏ ਸਰਕਾਰ ਮੀਟਿੰਗਾਂ ਨਾਲ ਡੰਗ ਟੱਪਾ ਰਹੀ ਹੈ

5 ਫ਼ਰਵਰੀ ਨੂੰ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਘਿਰਾਓ 
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਵਿਸ਼ੇਸ਼ ਅਧਿਆਪਕ ਯੂਨੀਅਨ (ਆਈ ਈ ਆਰ ਟੀ) ਦੇ ਪ੍ਰਧਾਨ ਰਮੇਸ਼ ਸਹਾਰਨ, ਮੀਤ ਪ੍ਰਧਾਨ ਗੁਰਮੀਤ ਸਿੰਘ, ਨਰਿੰਦਰ ਕੁਮਾਰ, ਨੀਰਜ ਕਟੋਚ ਆਦਿ ਨਾਲ ਡੀ ਐੱਸ ਈ ਗੋਪਾਲ ਕ੍ਰਿਸ਼ਨ,ਆਈ ਆਰ ਟੀ ਟੀ ਰਜੀਵ ਪਠਾਨੀਆ,ਕਿਰਨਪਾਲ ਸਿੰਘ, ਜਤਿੰਦਰ ਕੁਮਾਰ ਆਦਿ ਨੇ ਮੀਟਿੰਗ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ  ਮੁੱਖ ਮੰਤਰੀ ਪੰਜਾਬ ਅਤੇ  ਅਰਵਿੰਦ ਕੇਜਰੀਵਾਲ  ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਾਨੂੰ ਪਹਿਲੀ ਕੈਬਨਿਟ ਮੀਟਿੰਗ ਵਿੱਚ ਰੈਗੂਲਰ  ਕਰਨ ਦਾ  ਭਰੋਸਾ ਦਿੱਤਾ ਗਿਆ ਸੀ। ਪਰੰਤੂ ਤਿੰਨ ਸਾਲ ਗੁਜਰਨ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਵੀ ਹੱਲ ਨਹੀਂ ਕੀਤਾ ਗਿਆ। ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਸਾਹਿਬ ਨਾਲ ਅਤੇ ਕੈਬਨਿਟ ਸਬ ਕਮੇਟੀ ਨਾਲ  ਕਾਫੀ ਮੀਟਿੰਗਾਂ ਹੋਣ ਦੇ ਬਾਵਜ਼ੂਦ ਵੀ ਕੋਈ ਹੱਲ ਨਹੀਂ ਹੋਇਆ। ਵਿੱਤ ਮੰਤਰੀ  ਦੀ ਪ੍ਰਧਾਨਗੀ ਹੇਠ ਮੀਟਿੰਗ ਦੇ ਦੌਰਾਨ ਅਫਸਰ ਕਮੇਟੀ ਬਣਾ ਕੇ ਉਸ ਨੂੰ ਮੀਟਿੰਗ ਕਰਨ ਲਈ ਕਿਹਾ ਗਿਆ ਸੀ। ਅਫਸਰ ਕਮੇਟੀ ਵੱਲੋਂ ਵੀ ਤਿੰਨ ਚਾਰ ਮੀਟਿੰਗਾਂ ਕਰ ਲਈਆਂ ਹਨ । ਪ੍ਰੰਤੂ ਹੁਣ ਤੱਕ ਵੀ ਸਾਨੂੰ ਰੈਗੂਲਰ ਕਰਨ ਦਾ ਫੈਸਲਾ ਨਹੀਂ ਲਿਆ ਗਿਆ ਤੇ ਮੀਟਿੰਗਾਂ ਕਰਕੇ ਸਮਾਂ ਲੰਘਾਇਆ ਜਾ ਰਿਹਾ ਹੈ। ਬਲਕਿ ਰੈਗੂਲਰ ਕਰਨ ਦੀ ਬਜਾਏ ਉਲਟਾ ਤਨਖਾਹਾਂ ਤੇ ਕੱਟ ਲਾਇਆ ਜਾ ਰਿਹਾ ਹੈ। ਮੋਹਾਲੀ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਦੇ ਬਾਹਰ 85 ਦਿਨਾਂ ਤੋਂ ਸਾਡਾ ਧਰਨਾ ਚੱਲ ਰਿਹਾ ਹੈ | ਵਿਸ਼ੇਸ਼ ਅਧਿਆਪਕ ਯੂਨੀਅਨ ਦੇ ਕੱਚੇ ਮੁਲਾਜ਼ਮਾਂ ਨੂੰ ਬਹੁਤ ਉਮੀਦ ਸੀ ਕਿ ਇਸ ਵਾਰ ਉਹਨਾਂ ਦੀ ਇਹ ਲੋਹੜੀ ਨਿੱਘੀ ਹੋਵੇਗੀ। ਪ੍ਰੰਤੂ ਸਰਕਾਰ ਦੀਆਂ ਚਾਲਾਂ ਤੋਂ ਲੱਗਦਾ ਸਮਾਂ ਲੰਘਾਇਆ ਜਾ ਰਿਹਾ ਅਤੇ  ਪ੍ਰੋਪਰ ਚੈਨਲ ਭਰਤੀ ਵਾਲੇ ਕੱਚੇ ਮੁਲਾਜ਼ਮਾਂ  ਨੂੰ ਅਜੇ ਤੱਕ ਵੀ ਰੈਗੂਲਰ ਦੇ ਆਰਡਰ ਨਹੀਂ ਦਿੱਤੇ ਹਨ ।ਜਿਸ ਦੇ ਰੋਸ ਵਜੋਂ  ਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ ਮਿਤੀ 05-02-2025 ਨੂੰ ਆਮ ਆਦਮੀ ਪਾਰਟੀ ਦਫਤਰ ਚੰਡੀਗੜ੍ਹ  ਦਾ ਘਿਰਾਓ ਕਰਨ ਲਈ 12:00 ਵਜੇ ਕੂਚ  ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀਕੇਯੂ ਪੰਜਾਬ ਦੀ ਮਹੀਨਾਵਾਰ ਮੀਟਿੰਗ ਪਿੰਡ ਖੁਰਲਾ ਪੁਰ ਵਿਖੇ ਹੋਈ
Next articleਭਾਰਤ ਨਗਰ ਸ਼ਾਪਕੀਪਰਜ਼ ਐਸੋਸੀਏਸ਼ਨ (ਰਜਿ:) ਨੇ ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜੀ.ਐਸ.ਟੀ ਬਾਰੇ ਜਾਗਰੂਕਤਾ ਵਰਕਸ਼ਾਪ ਲਗਾਈ