(ਸਮਾਜ ਵੀਕਲੀ): ਸ਼੍ਰੀ ਮਲਕਿੰਦਰ ਸਿੰਘ ਬਾਰਨਹਾੜਾ ਨੇ ਪਿਛਲੇ 23 ਵਰਿ੍ਹਆ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜ੍ਹਾਂ ਵਿਖੇ ਬਤੌਰ ਵੋਕੇਸ਼ਨਲ ਮਾਸਟਰ (ਇਲੈਕਟ੍ਰੀਕਲ ਟਰੇਡ) ਅਧਿਆਪਨ ਦੀਆਂ ਸੇਵਾਵਾਂ ਪੂਰੀ ਲਗਨ,ਤਨਦੇਹੀ ਅਤੇ ਸੇਵਾ ਭਾਵਨਾਵਾ ਨਾਲ ਨਿਭਾਈਆਂ।ਪਿਤਾ ਸਰਦਾਰ ਸੇਵਾ ਸਿੰਘ ਤੇ ਮਾਤਾ ਸ਼੍ਰੀਮਤੀ ਦਲੀਪ ਕੌਰ ਦੇ ਘਰ ਪਿੰਡ ਬਾਰਨਹਾੜਾ ਵਿਖੇ 12 ਅਪਰੈਲ 1965 ਨੂੰ ਜਨਮੇ ਸ.ਮਲਕਿੰਦਰ ਸਿੰਘ ਨੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਤੋਂ ਮੁਢਲੀ ਪੜ੍ਹਾਈ ਕੀਤੀ ਤਾਂ ਮਿਡਲ ਦੀ ਸਿੱਖਿਆ ਅਯਾਲੀ ਖੁਰਦ,ਹਾਈ ਜਮਾਤਾਂ ਮਾਲਵਾ ਖਾਲਸਾ ਅਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤੋਂ ਕੀਤਾ ਅਤੇ ਇੰਜਨੀਅਰਿੰਗ ਦੀ ਮਕੈਨੀਕਲ ਟਰੇਡ ਦਾ ਡਿਪਲੋਮਾ ਗੁਰੁ ਨਾਨਾਕ ਇੰਜਨੀਅਰਿੰਗ ਕਾਲਜ ਲੁਧਿਆਣਾ ਤੋਂ ਕਰਨ ਉਪਰੰਤ ਸਿੱਖਿਆ ਵਿਭਾਗ ਪੰਜਾਬ ਦੇ ਕ੍ਰਮਵਾਰ ਸ.ਸ.ਸ.ਸ ਗੁਰੁ ਹਰਸਹਾਇ,ਹੰਬੋਵਾਲ ਬੇਟ,ਡੇਹਲੋਂ ਵਿਖੇ 89 ਦਿਨਾਂ ਦੀ ਸਰਵਿਸ ਕੀਤੀ ਅਤੇ ਸ.ਸ.ਸ.ਸ ਪਾਇਲ ਵਿਖੇ ਰੈਗੂਲਰ ਸੇਵਾਵਾਂ ‘ਤੇ ਨਿਯੁਕਤ ਹੋਣ ਉਪਰੰਤ ਜੁਲਾਈ 2000 ਵਿੱਚ ਸਥਾਨਕ ਸਕੂਲ ਵਿੱਚ ਹਾਜਰ ਹੁੰਦਿਆਂ ਲੰਮੇ ਅਰਸੇ ਦੌਰਾਨ ਅਨੇਕਾਂ ਹੀ ਵਿਦਿਆਰਥੀਆ ਨੂੰ ਵੋਕੇਸਨਲ ਸਿੱਖਿਆ ਮੁਹੱਈਆ ਕਰਵਾਈ।ਨਤੀਜਨ ਜਿੱਥੇ ਹੁਣ ਉਨ੍ਹਾਂ ਦੇ ਵਿਦਿਆਰਥੀ ਵੱਖ ਵੱਖ ਤਕਨੀਕੀ ਕਿੱਤਿਆਂ ਵਿੱਚ ਲੱਗੇ ਹੋਏ ਹਨ ਉਥੇ ਉਨਂ੍ਹਾਂ ਦਾ ਪੁੱਤਰ ਪਰਗਟ ਸਿੰਘ ਵੀ ਮਕੈਨੀਕਲ ਟਰੇਡ ਵਿੱਚ ਬੀ.ਟੈੱਕ ਦੀ ਉੱਚ ਯੋਗਤਾ ਪ੍ਰਾਪਤ ਕਰ ਚੁੱਕਾ ਹੈ।
ਸੇਵਾ ਮੁਕਤੀ ਸਮਾਗਮ ਦੇ ਆਯੋਜਨ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਤੇਜਵਰਿੰਦਰ ਕੌਰ ,ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ,ਲੈਕਚਰਾਰ ਅਲਬੇਲ ਸਿੰਘ,ਲੈਕ,ਜਸਪਾਲ ਸਿੰਘ ,ਲ਼ੇੈੈੇੇਕਚਰਾਰ ਦਵਿੰਦਰ ਸਿੰਘ ਮੈਡਮ ਜਯਾ ਪ੍ਰਵੀਨ,ਮੈਡਮ ਹਰਪ੍ਰੀਤ ਕੌਰ ਸਮੇਤ ਸਮੂਹ ਅਧਿਆਪਕਾਂ ਨੇ ਮਲਕਿੰਦਰ ਸਿੰਘ ਬਾਰਨਹਾੜਾ ਨੂੰ ਸੇਵਾ ਮੁਕਤੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly