(ਸਮਾਜ ਵੀਕਲੀ)
ਸਵਾਲ,* ਸਤਿ ਸ੍ਰੀ ਆਕਾਲ ਜੀ ਸਰਦਾਰ ਰਤਨ ਸਿੰਘ ਕਾਕੜ ਕਲਾਂ ਅਜ ਕਲਾ ਕੀ ਭੂਮਿਕਾ ਹੈ ਆਮ ਆਦਮੀ ਪਾਰਟੀ ਵਿੱਚ
ਜਵਾਬ, * ਮੈਂ ਜੀ ਆਮ ਆਦਮੀ ਪਾਰਟੀ ਵੱਲੋਂ ਹਲਕਾ ਸ਼ਾਹਕੋਟ ਵਿੱਚ ਇੰਚਾਰਜ ਹਾਂ ਤੇ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹਾਂ
ਸਵਾਲ * ਦਿਲੀ ਤੁਹਾਡੀ ਸਰਕਾਰ ਹੈ ਕਿਸਾਨ ਧਰਨੇ ਨੂੰ ਕਿਵੇਂ ਦੇਖਦੇ ਹੋ।
ਜਵਾਬ * ਚੰਦੀ ਸਾਬ ਇਹ ਕਿਸਾਨ ਧਰਨਾਂ ਨਹੀਂ ਇਹ ਅੰਦੋਲਨ ਹੈ ਜੋਂ ਜਨ ਅੰਦੋਲਨ ਤੇ ਹੁੰਦਾ ਹੋਇਆ ਵਿਸ਼ਵ ਅੰਦੋਲਨ ਦਾ ਰੂਪ ਲੈ ਗਿਆ ਹੈ ਦਿੱਲੀ ਵਿਚ ਆਮ ਆਦਮੀ ਦੀ ਸਰਕਾਰ ਹੈ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਅਸੀਂ ਖ਼ੁਦ ਕਿਸਾਨ ਹਾਂ ਕਿਸਾਨ ਦੇ ਨਾਲ ਹਾਂ ਦਿਲੀ ਕਿਸਾਨਾ ਦੀ ਹੈ ਉਨ੍ਹਾਂ ਦਾ ਸੰਵਿਧਾਨਕ ਹਕ ਹੈ ।
ਸਵਾਲ * ਕਿਸਾਨ ਕਹਿੰਦੇ ਹਨ ਸਭ ਪਾਰਟੀਆਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਆਮ ਆਦਮੀ ਕਿਵੇਂ?
ਜਵਾਬ * ਕਿਸ ਨੇ ਵਫ਼ਾ ਕੀਤੀ ਕਿਸ ਨੇ ਧੋਖਾ ਕਿਸਾਨ ਸਭ ਜਾਣਦੇ ਹਨ ਇਹ ਬਿਲ ਕਾਂਗਰਸ ਪਾਰਟੀ ਦੇ ਵਕਤ ਬਣੇ ਤੇ ਹੁਣ ਭਾਜਪਾ ਦਾ ਬਹੁਮਤ ਹੋਣ ਕਾਰਨ ਕਿਸਾਨਾਂ ਤੇ ਥੋਪੇ ਗਏ ਇਸ ਵਿੱਚ ਕੇਂਦਰ ਕਾਂਗਰਸ ਤੇ ਪੰਜਾਬ ਕਾਂਗਰਸ ਦੀ ਅਹਿਮ ਭੂਮਿਕਾ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਭਾਈਵਾਲ ਹਨ ਕਨੂੰਨ ਲਾਗੂ ਕਰਨ ਤਕ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਇਨ੍ਹਾਂ ਬਿਲਾਂ ਦੇ ਫਾਇਦੇ ਗਿਣਾਉਂਦੇ ਰਹੇ ਕਿ ਕਿਸਾਨ ਗਲਤ ਹਨ ਬਿਲ ਸਹੀ ਹਨ ਇਹ ਤਾਂ ਜਦੋਂ ਕਿਸਾਨਾਂ ਅੰਦੋਲਨ ਸ਼ੁਰੂ ਕਰ ਦਿੱਤਾ ਤਾਂ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰਦੀ ਹੈ ਸੁਖਬੀਰ ਸਿੰਘ ਬਾਦਲ ਕਿਸਾਨ ਅੰਦੋਲਨ ਨੂੰ ਨਕਸਲੀ ਦਸਦਾ ਹੈ ਤੇ ਕਦੇ ਆਖਦਾ ਇਹ ਅੰਦੋਲਨ ਪੰਜਾਬ ਵਿੱਚ ਹੁੰਦਾ ਤਾਂ ਮੇਰੀ ਸਰਕਾਰ ਹੁੰਦੀ ਤਾਂ ਮੈਂ ਇਥੇ ਸਖ਼ਤੀ ਨਾਲ ਖਤਮ ਕਰ ਦਿੱਤਾ ਪੰਜਾਬ ਦੀ ਹਰ ਨਾ ਟੱਪਣ ਦਿੰਦਾ।
ਸਵਾਲ * ਜੇ ਕਿਸਾਨ ਅੰਦੋਲਨ ਵਿਚੋਂ ਰਾਜਨੀਤਕ ਪਾਰਟੀ ਜਨਮਦੀ ਹੈ ਤਾਂ ?
ਜਵਾਬ * ਇਹ ਲੋਕ ਤੰਤਰ ਦੇਸ਼ ਹੈ ਹਰ ਇੱਕ ਨੂੰ ਹਕ ਹੈ ਫੈਸਲਾ ਕਿਸਾਨ ਨੇ ਕਰਨਾ ਲੋਕਤੰਤਰ ਹੈ ਸਿਰ ਮੱਥੇ ।
ਸਵਾਲ * ਭਾਜਪਾ ਨੂੰ ਕਿਨ੍ਹਾਂ ਕ ਦੋਸ਼ੀ ਮੰਨਦੇ ਹੋ?
ਜਵਾਬ * ਭਾਜਪਾ ਸੈਂਟਰ ਸਰਕਾਰ ਹੈ ਕਿਸਾਨ ਸਿਰਫ ਕਾਲ਼ੇ ਕਾਨੂੰਨ ਵਾਪਸ ਕਰਨ ਦੀ ਗਲ ਕਰਦੇ ਹਨ ਉਹ ਭਾਜਪਾ ਕੋਲੋਂ ਕੋਈ ਅਲੱਗ ਰਾਹਤ ਪੈਕੇਜ ਨਹੀਂ ਮੰਗਦੇ ਭਾਜਪਾ ਧਕੇ ਨਾਲ ਕਨੂੰਨ ਲਾਗੂ ਕਰਨ ਤੇ ਅੜੀ ਹੈ ਸਰਾਸਰ ਧੱਕਾ ਹੈ ਬੇ ਇਨਸਾਫੀ ਤਾਨਾਸ਼ਾਹੀ ਹੈ ਪੰਜਾਬ ਵਿੱਚ ਹਾਸ਼ੀਏ ਤੇ ਹੈ।
ਸਵਾਲ * ਆਮ ਆਦਮੀ ਪਾਰਟੀ ਨੂੰ ਕਿਥੇ ਖੜਾ ਦੇਖਦੇ ਹੋ ?
ਜਵਾਬ * ਪੰਜਾਬ ਵਿੱਚ ਕਾਂਗਰਸ ਦਾ ਜਹਾਜ਼ ਡੁਬ ਗਿਆ ਹੈ ਅਕਾਲੀ ਦਲ ਦੋਸ਼ਾਂ ਵਿੱਚ ਘਿਰਿਆ ਹੋਇਆ ਹੈ ਤੇ ਗਰੀਬ ਮਧਵਗੀ ਲਈ ਜੇਕਰ ਕੋਈ ਆਸ ਦੀ ਕਿਰਨ ਹੈ ਤਾਂ ਉਹ ਉਨ੍ਹਾਂ ਦੀ ਖੁਦ ਦੀ ਪਾਰਟੀ ਆਮ ਆਦਮੀ ਪਾਰਟੀ ਹੈ ਜੋਂ ਪੰਜਾਬ ਦੇ ਲੋਕਾਂ ਦੇ ਦਿਲਾਂ ਅਰਾਦਿਆ ਮਨਾਂ ਵਿੱਚ ਵਸ ਗਈ ਹੈ ਪੰਜਾਬ ਵਿੱਚ ਇੱਕ ਨੰਬਰ ਤੇ ਹੈ ਆਮ ਆਦਮੀ ਪਾਰਟੀ।
ਸਵਾਲ * ਹਲਕਾ ਸ਼ਾਹਕੋਟ ਦੀ ਰਾਜਨੀਤੀ ਕੀ ਹੈ ਟਿਕਟ ਕਿਸ ਨੂੰ ਮਿਲੇਗੀ?
ਜਵਾਬ * ਮੈਨੂੰ ਪਾਰਟੀ ਨੇ ਹਲਕਾ ਸ਼ਾਹਕੋਟ ਦਾ ਇੰਚਾਰਜ ਲਗਾਇਆ ਹੈ ਹਰ ਵਰਕਰ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਤਜਿੰਦਰ ਸਿੰਘ ਰਾਮਪੁਰੀ ਦੀ ਬੀ ਸੀ ਵਿੰਗ ਜਿਲ੍ਹਾ ਪ੍ਰਧਾਨ ਹਨ , ਚੱਠਾ ਸਾਬ ਸਪੋਰਟਸ ਵਿੰਗ ਜਿਲ੍ਹਾ ਪ੍ਰਧਾਨ ਹਨ ਸਭ ਰਲਕੇ ਚਲ ਰਹੇ ਹਾਂ ਕਿਸੇ ਨੂੰ ਵੀ ਟਿਕਟ ਮਿਲ ਜਾਵੇ ਸਭ ਇਕ ਦੂਜੇ ਦੀ ਕੜੀ ਬਣਕੇ ਨਾਲ ਚਲਾਂਗੇ।
ਸਵਾਲ * ਦੂਜੀਆਂ ਪਾਰਟੀਆਂ ਬਾਰੇ ਕੁਝ ਸ਼ਬਦ?
ਜਵਾਬ * ਭਾਜਪਾ ਮੈਦਾਨ ਵਿੱਚ ਨਹੀਂ ਅਕਾਲੀ ਦਲ ਖਿਲਰਿਆ ਹੋਇਆ ਹੈ ਕਾਂਗਰਸ ਤੋਂ ਲੋਕਾਂ ਦਾ ਮਨ ਖੱਟਾ ਹੋ ਚੁੱਕਾ ਹੈ ਬਾਕੀ ਸਿਰਫ ਇਕ ਲੋਕਾਂ ਦੀ ਆਪਣੀ ਪਾਰਟੀ ਹੈ ਆਮ ਆਦਮੀ ਪਾਰਟੀ ਜੋਂ ਜਿੱਤ ਕੇ ਨਵੇਂ ਯੁੱਗ ਦੀ ਸਥਾਪਨਾ ਕਰੇਗੀ ਤੇ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰਦਿਆਂ ਹਰ ਵਾਅਦਾ ਪੂਰਾ ਕਰਾਂਗੇ।
ਸਵਾਲ * ਸੀ ਐਮ ਕੋਣ ਹੋਵੇਗਾ?
ਜਵਾਬ ਪੰਜਾਬ ਦੀ ਧਰਤ ਦਾ ਜਾਇਆ ਹੋਵੇਗਾ ਜਲਦ ਤੁਹਾਡੇ ਵਿੱਚ ਤੁਹਾਡੇ ਨਾਲ ਹੋਵੇਗਾ।
ਸਵਾਲ * ਇਲਾਕੇ ਲਈ ਕੀ ਕਰੋਗੇ ?
ਜਵਾਬ * ਇਲਾਕੇ ਲਈ ਹੁਣ ਤੱਕ ਪਹਿਲਾਂ ਵਾਲਿਆਂ ਕੁਝ ਨਹੀਂ ਕੀਤਾ ਅਸੀਂ ਇਲਾਕੇ ਦੀ ਕਾਇਆ ਕਲਪ ਕਰ ਕਰ ਦਿਆਂਗੇ ਇਕ ਮੋਕਾ ਸਾਨੂੰ ਵੀ ਦੇ ਕੇ ਦੇਖ ਲਓ।
ਹਰਜਿੰਦਰ ਸਿੰਘ ਚੰਦੀ ਮਹਿਤਪੁਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly