HOME ਸਪੈਸ਼ਲ ਇੰਨਟੈਸਿਵ ਰਵੀਜ਼ਨ-2026

ਸਪੈਸ਼ਲ ਇੰਨਟੈਸਿਵ ਰਵੀਜ਼ਨ-2026

ਚੋਣਕਾਰ ਰਜਿਸਟਰੇਸ਼ਨ ਅਫਸਰ 047 ਨਵਾਂਸ਼ਹਿਰ-ਕਮ- ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ ਅਨਮਜੋਤ ਕੌਰ
ਜ਼ਿਲ੍ਹੇ ਅੰਦਰ ਪੋਲਿੰਗ ਸਟੇਸ਼ਨ ‘ਤੇ 7 ਜੂਨ 2026 ਨੂੰ ਲਗਣਗੇ ਸਪੈਸ਼ਲ ਕੈਂਪ: ਚੋਣਕਾਰ ਰਜਿਸਟਰੇਸ਼ਨ ਅਫਸਰ 047 ਨਵਾਂਸ਼ਹਿਰ-ਕਮ- ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ  
ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਮਾਨਯੋਗ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ-2026 ਜੋ ਮਿਤੀ 25 ਜੂਨ 2026 ਤੋਂ 24 ਜੁਲਾਈ 2026 ਤੱਕ ਚੱਲੇਗੀ, ਜਿਸ ਵਿੱਚ ਬੀ.ਐਲ.ਓਜ਼ ਘਰੋ-ਘਰੀ ਜਾ ਕੇ ਵੋਟਰ ਦੇ ਫਾਰਮ ਭਰਵਾਉਣਗੇ। ਚੋਣਕਾਰ ਰਜਿਸਟਰੇਸ਼ਨ ਅਫਸਰ 047 ਨਵਾਂਸ਼ਹਿਰ-ਕਮ- ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ ਅਨਮਜੋਤ ਕੌਰ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਧਾਨ ਸਭਾ ਚੋਣ ਹਲਕੇ 047-ਨਵਾਂਸ਼ਹਿਰ ਵਿੱਚ ਵੋਟਿੰਗ ਮੈਪਿੰਗ ਦਾ ਕੰਮ ਪ੍ਰੀ-ਐਸ.ਆਈ.ਆਰ. ਦੌਰਾਨ ਕੰਮ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕਾ ਹੈ। ਚੋਣਕਾਰ ਰਜਿਸਟਰੇਸ਼ਨ ਅਫਸਰ 047 ਨਵਾਂਸ਼ਹਿਰ ਵੱਲੋਂ ਦੱਸਿਆ ਕਿ ਮੈਪਿੰਗ ਦਾ ਕੰਮ ਮੁਕੰਮਲ ਕਰਨ ਲਈ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਪ੍ਰਾਪਤ ਹਦਾਇਤ ਅਨੁਸਾਰ ਇੱਕ ਸਪੈਸ਼ਲ ਕੈਂਪ 7 ਜੂਨ 2026 ਨੂੰ ਲਗਾਇਆ ਜਾ ਰਿਹਾ ਹੈ। ਸਪੈਸ਼ਲ ਕੈਂਪ ਦੌਰਾਨ ਬੀ.ਐਲ.ਓਜ਼ ਆਪਣੇ-ਆਪਣੇ ਸਬੰਧਤ ਪੋਲਿੰਗ ਸਟੇਸ਼ਨ ਤੇ ਸਵੇਰੇ 10.00 ਵਜੇ ਤੋਂ 04.00 ਵਜੇ ਬੈਠਣਗੇ ਅਤੇ Unmapped Elector ਨੂੰ ਮੈਪਿੰਗ ਕਰਨਗੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਸਪੈਸ਼ਲ ਇੰਨਟੈਸਿਵ ਰਵੀਜ਼ਨ (SIR)-2026 ਦੇ ਸਬੰਧ ਵਿੱਚ ਜਿਹੜੇ ਵੋਟਰ ਦੀ ਮੈਪਿੰਗ ਮੌਜੂਦਾ ਵੋਟਰ ਸੂਚੀ ਨਾਲ ਨਹੀਂ ਹੋਈ ਹੈ, ਉਨ੍ਹਾਂ ਨੂੰ ਮੈਪ ਕਰਨ ਲਈ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਇੱਕ ਸਪੈਸ਼ਲ ਕੈਂਪ 7 ਜੂਨ 2026 ਨੂੰ ਲਗਾਇਆ ਜਾਵੇਗਾ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵੱਲੋਂ ਅਜੇ ਤੱਕ ਆਪਣੀ ਵੋਟ ਨੂੰ ਵੋਟਰ ਸੂਚੀ ਸਾਲ 2003 ਨਾਲ ਮੈਪਿੰਗ ਨਹੀਂ ਕਰਵਾਈ ਗਈ, ਉਹ ਇਸ ਸਪੈਸ਼ਲ ਕੈਂਪ ਵਿੱਚ ਪਹੁੰਚ ਕੇ ਬੀ.ਐਲ.ਓਜ਼ ਨਾਲ ਸੰਪਰਕ ਕਰਨ ਅਤੇ ਮੈਪਿੰਗ ਦਾ ਕੰਮ ਨੂੰ 100% ਮੁਕੰਮਲ ਕਰਨ ਵਿੱਚ ਸਹਿਯੋਗ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਰਾਜਨੀਤਿਕ ਪਾਰਟੀ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਵਲੋਂ ਨਿਯੁਕਤ ਕੀਤੇ ਬੀ.ਐਲ.ਏ. ਰਾਹੀਂ ਸਬੰਧਿਤ ਬੀ.ਐਲ.ਓ. ਨੂੰ ਮੈਪਿੰਗ ਦੇ ਕੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯੂ.ਕੇ ਦਾ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਮੁਕਾਬਲਾ 28 ਜੂਨ ਨੂੰ
Next article*ਸੀ.ਆਰ.ਐਮ ਸਕੀਮ ਅਧੀਨ ਲਾਭਪਾਤਰੀਆਂ ਦੀ ਚੋਣ ਕੀਤੀ ਗਈ – ਡੀ.ਸੀ*