ਸਮਾਜਿਕ ਅਤੇ ਧਾਰਮਿਕ ਸੇਵਾਵਾਂ ਦੇ ਮੱਦੇਨਜਰ ਦਾਨੀ ਸੱਜਣ ਗੁਰਮੁੱਖ ਸਿੰਘ ਨਿਹਾਲਗੜ ਦਾ ਵਿਸ਼ੇਸ਼ ਤੌਰ ਤੇ ਸਨਮਾਨ

(ਸਮਾਜ ਵੀਕਲੀ)-ਕਪੂਰਥਲਾ ,(ਕੌੜਾ)- ਇਲਾਕੇ ਦੀ ਸਮਾਜਸੇਵੀ ਸੰਸਥਾ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸਮਾਜ ਪ੍ਰਤੀ ਨਿਭਾਈਆ ਗਈਆਂ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨੂੰ ਮੱਦੇਨਜਰ ਰੱਖਦੇ ਹੋਏ ਦਾਨੀ ਸੱਜਣ ਗੁਰਮੁੱਖ ਸਿੰਘ ਨਿਹਾਲਗੜ ਦਾ ਵਿਸ਼ੇਸ਼ ਤੌਰ ਤੇ ਸਨਮਾਨ ਸਮਾਰੋਹ ਦਾ ਆਯੋਜਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਵਿਖੇ ਕੀਤਾ ਗਿਆ। ਇਸ ਸ਼ੁੱਭ ਅਵਸਰ ਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸ਼੍ਰੀ ਗੁਰਮੁੱਖ ਸਿੰਘ ਨੇ ਸੁਸਾਇਟੀ ਵਲੋਂ ਸਮੇਂ-ਸਮੇਂ ਤੇ ਸਮਾਜਸੇਵੀ ਕਾਰਜਾਂ ਵਿੱਚ ਜਿੱਥੇ ਆਰਥਿਕ ਤੌਰ ਤੇ ਭਰਪੂਰ ਸਹਿਯੋਗ ਕੀਤਾ ਉੱਥੇ ਸੁਸਾਇਟੀ ਵਲੋਂ ਵੱਖ ਵੱਖ ਪਿੰਡਾਂ ਵਿਚ ਖੋਲ੍ਹੇ ਗਏ ਟਿਊਸ਼ਨ ਸੈਂਟਰਾਂ ਤੇ ਜਾ ਕੇ ਬੱਚਿਆਂ ਅੰਦਰ ਪੜ੍ਹਾਈ ਪ੍ਰਤੀ ਰੁੱਚੀ ਪੈਦਾ ਕਰਨ ਲਈ ਆਪਣੀਆਂ ਸੇਵਾਵਾਂ ਦੇ ਰਹੇ ਨੇ । ਸ਼੍ਰੀ ਗੁਰਮੁੱਖ ਨੇ 1978 ਤੋਂ ਲੈ ਕੇ ਹੁਣ ਤਕ ਬਾਮਸੇਫ ਵਿੱਚ ਕੰਮ ਕੀਤਾ ਅਤੇ ਸਾਹਿਬ ਕਾਂਸ਼ੀ ਰਾਮ ਜੀ ਨਾਲ ਸਾਈਕਲ ਰੈਲੀਆਂ ਵਿੱਚ ਸ਼ਾਮਿਲ ਹੋ ਕੇ ਸਮਾਜ ਨੂੰ ਜਾਗਰੂਕ ਕਰਦੇ ਰਹੇ। ਇਸ ਤੋਂ ਇਲਾਵਾ ਆਰਸੀਐਫ ਵਿੱਚ ਆਲ ਇੰਡੀਆ ਐਸਸੀ/ਐਸ ਟੀ ਰੇਲਵੇ ਇੰਪਲਾਈਜ ਐਸੋਸੀਏਸ਼ਨ, ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਵਿੱਚ ਐਡੀਟਰ ਦੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਵਿੱਚ ਬਤੌਰ ਇਲੈਕਟ੍ਰਸ਼ੀਅਨ ਸੇਵਾਵਾਂ ਪ੍ਰਦਾਨ ਕਰ ਰਹੇ ਨੇ । ਇਸ ਤੋਂ ਇਲਾਵਾ ਟ੍ਰੇਡ ਯੂਨੀਅਨ ਆਰ. ਸੀ. ਐਫ. ਇੰਪਲਾਈਜ ਯੂਨੀਅਨ ਵਿੱਚ ਕੈਸ਼ੀਅਰ ਦੀ ਜਿੰਮੇਵਾਰੀ ਨਿਭਾਈ। ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਗੁਰਮੁੱਖ ਸਿੰਘ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ ਅਤੇ ਆਸ ਵੀ ਕਰਦੀ ਹੈ ਕਿ ਭਵਿੱਖ ਵਿੱਚ ਸਮਾਜ ਨੂੰ ਉੱਪਰ ਉਠਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹਿਣਗੇ।
ਇਸ ਮੌਕੇ ਤੇ ਆਰ ਸੀ ਐਫ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਗੁਰਮੁੱਖ ਸਿੰਘ ਦੀਆਂ ਸੇਵਾਵਾਂ ਬਹੁਤ ਹੀ ਸ਼ਾਨਦਾਰ ਰਹੀਆਂ ਅਤੇ ਇਸ ਨੇ ਜਿਥੇ ਸਮਾਜ ਨੂੰ ਬੇਹਤਰ ਸੇਵਾਵਾਂ ਦਿੱਤੀਆਂ ਉਥੇ ਟਰੇਡ ਯੂਨੀਅਨ ਨਾਲ ਮਿਲ ਕੇ ਕਰਮਚਾਰੀਆਂ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਸੰਘਰਸ਼ ਕਰ ਰਹੇ ਨੇ । ਡਾ. ਅੰਬੇਡਕਰ ਸੁਸਾਇਟੀ ਵਲੋਂ ਸਨਮਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਗੁਰਦੁਆਰਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਸਮਾਗਮ ਵਿਚ ਸ਼ਾਮਿਲ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਗੁਰਮੁੱਖ ਸਿੰਘ ਨੇ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਜਾਰੀ ਰੱਖਣ ਲਈ ਵਚਨਬੱਧ ਹਾਂ । ਸ਼੍ਰੀ ਗੁਰਮੁੱਖ ਸਿੰਘ ਨੇ ਸੁਸਾਇਟੀ ਨੂੰ ਸਮਾਜ ਸੇਵੀ ਕਾਰਜਾਂ ਲਈ ਆਪਣੇ ਵਲੋਂ 11000/- ਰੁਪਏ ਦਾ ਆਰਥਿਕ ਸਹਿਯੋਗ ਵੀ ਦਿੱਤਾ। ਸੁਸਾਇਟੀ ਵਲੋਂ ਦਾਨੀ ਸੱਜਣ ਗੁਰਮੁੱਖ ਸਿੰਘ, ਪਤਨੀ ਮਨਜੀਤ ਕੌਰ, ਬੇਟੇ ਅਮਨਦੀਪ ਸਿੰਘ ਐਸਡੀਓ ਅਤੇ ਗਗਨਦੀਪ ਸਿੰਘ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ਅਤੇ ਮਿਸ਼ਨਰੀ ਕਿਤਾਬਾਂ ਦਾ ਸੈਟ ਭੇਂਟ ਕੀਤਾ ਗਿਆ।
ਸਨਮਾਨ ਸਮਾਰੋਹ ਵਿੱਚ ਬਾਮਸੇਫ਼ ਦੇ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ, ਨਿਰਵੈਰ ਸਿੰਘ, ਕੰਨਵੀਨਰ ਕਸ਼ਮੀਰ ਸਿੰਘ, ਅਮਰਜੀਤ ਸਿੰਘ ਮੱਲ, ਪਰਮਜੀਤ ਪਾਲ, ਰਘਬੀਰ ਚੰਦ, ਬੀਰ ਸਿੰਘ ਪੇਂਟਰ, ਸੁਖਦੇਵ ਸਿੰਘ, ਭਗਵਾਨ ਹੈਮਬਰਮ, ਮੈਡਮ ਪਾਲ ਕੌਰ, ਪਰਮਜੀਤ ਕੌਰ, ਰਛਪਾਲ ਕੌਰ ਆਦਿ ਸ਼ਾਮਿਲ ਸਨ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਸ਼ਤਿਆਂ ਵਿਚਲੀ ਲਕੀਰ
Next articleਹੋਲੀ ਆਈ