ਨਿਤਿਕਾ ਦੀ ਮਿਹਨਤ ਨੇ ਸਕੂਲ ਦਾ ਨਾਂ ਜ਼ਿਲ੍ਹੇ ਵਿੱਚ ਚਮਕਾਇਆ- ਪ੍ਰਿੰਸੀਪਲ ਆਸ਼ਾ ਰਾਣੀ
ਕਪੂਰਥਲਾ, 19 ਅਪ੍ਰੈਲ (ਕੌੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੀ ਵਿਦਿਆਰਥਣ ਨਿਤਿਕਾ ਪੁੱਤਰੀ ਹਰਜਿੰਦਰ ਸਿੰਘ ਨੇ ਜ਼ਿਲ੍ਹੇ ਵਿੱਚੋਂ 650 ਵਿੱਚੋਂ 633 ਅੰਕ ਲੈ ਕੇ
ਪਹਿਲਾ ਤੇ ਮੈਰਿਟ ਲਿਸਟ ਵਿੱਚ 13ਵਾਂ ਰੈਂਕ ਹਾਸਲ ਕੀਤਾ ਹੈ।
ਇਸ ਸਬੰਧੀ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਸਕੂਲ ਮੁੱਖੀ ਜੋਗਿੰਦਰ ਸਿੰਘ ਬੂਲਪੁਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬਲਾਕ ਨੋਡਲ ਅਧਿਕਾਰੀ ਪ੍ਰਿੰਸੀਪਲ ਆਸ਼ਾ ਰਾਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨਿਤੀਕਾ ਨੂੰ ਪ੍ਰਿੰਸੀਪਲ ਆਸ਼ਾ ਰਾਣੀ ਨੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸਕੂਲ ਮੁਖੀ ਜੋਗਿੰਦਰ ਸਿੰਘ ਬੂਲਪੁਰ ਨੇ ਕਿਹਾ ਕਿ ਨਿਤਿਕਾ ਸ਼ੁਰੂ ਤੋਂ ਹੀ ਇੱਕ ਮਿਹਨਤੀ ਵਿਦਿਆਰਥਨ ਹੈ। ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਥੇ ਸਕੂਲ ਦਾ ਨਾਂ ਪੂਰੇ ਜ਼ਿਲ੍ਹੇ ਵਿੱਚ ਚਮਕਾਇਆ ਹੈ ,ਉੱਥੇ ਹੀ ਆਪਣੇ ਸਵਰਗੀ ਪਿਤਾ ਹਰਜਿੰਦਰ ਸਿੰਘ ਤੇ ਮਾਤਾ ਅੰਜੂ ਬਾਲਾ ਜੋ ਕਿ ਬਤੌਰ ਸਰਕਾਰੀ ਅਧਿਆਪਕਾ ਹਨ ਦਾ ਦਾ ਨਾਂ ਰੋਸ਼ਨ ਕੀਤਾ ਹੈ। ਇਸ ਦੌਰਾਨ ਬਲਾਕ ਨੋਡਲ ਅਧਿਕਾਰੀ ਪ੍ਰਿੰਸੀਪਲ ਆਸ਼ਾ ਰਾਣੀ ਨੇ ਵੀ ਵਿਦਿਆਰਥਨ ਨਿਤਿਕਾ ਦੇ ਮਾਤਾ ਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਹੋਇਆ ਸਕੂਲ ਦੇ ਮਿਹਨਤੀ ਸਟਾਫ ਦੀ ਵੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਤੇ ਦੀਦਾਰ ਸਿੰਘ ,ਹਰਵਿੰਦਰ ਸਿੰਘ ,ਸੋਨੀਆ ,ਜਗਤਾਰ ਸਿੰਘ ,ਗੁਰਵਿੰਦਰ ਸਿੰਘ, ਰਵੀ ਮੋਹਨ, ਗਗਨਜੀਤ ਸਿੰਘ ,ਰੁਪਿੰਦਰ ਕੌਰ ,ਗੁਰਬਖਸ਼ ਕੌਰ, ਜਸਵਿੰਦਰ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ ਆਦਿ ਸਮੂਹ ਸਟਾਫ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly