ਪਿੰਡ ਕੋਹਾਰਵਾਲਾ ਸਕੂਲ ਦੀਆਂ ‘ਹੋਣਹਾਰ ਧੀਆਂ’ ਦਾ ਵਿਸ਼ੇਸ਼ ਸਨਮਾਨ

ਨੈਸ਼ਨਲ ਚਿਲਡਰਨ ਸਾਇੰਸ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ 

ਫ਼ਰੀਦਕੋਟ/ਭਲੂਰ 23 ਜੁਲਾਈ (ਬੇਅੰਤ ਗਿੱਲ ਭਲੂਰ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਰਵਾਲਾ ਦੀਆਂ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਸਿਮਰਨਦੀਪ ਕੌਰ ਅਤੇ ਪੂਜਾ ਨੂੰ ਅਹਿਮਦਾਬਾਦ (ਗੁਜ਼ਰਾਤ) ਵਿਖੇ ਬਾਲ ਵਿਗਿਆਨ ਕਾਂਗਰਸ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਵੱਲ ਰਹਿਣ ‘ਤੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਅਤੇ ਜ਼ਿਲ੍ਹਾ ਮੈਂਟਰ ਸਾਇੰਸ ਬਿਹਾਰੀ ਲਾਲ ਨੇ ਸਨਮਾਨਿਤ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਸਿਮਰਨਦੀਪ ਕੌਰ ਅਤੇ ਪੂਜਾ ਅਹਿਮਦਾਬਾਦ ਵਿਖੇ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ’ਚ ਭਾਗ ਲੈਣ ਵਾਲੀਆਂ ਪੰਜਾਬ ਦੀ ਇਕਲੌਤੀ ਟੀਮ ਦੀਆਂ ਮੈਂਬਰ ਸਨ। ਇਹ ਮੁਕਾਬਲਾ ਬਾਲ ਵਿਗਿਆਨ ਕਾਂਗਰਸ, ਨੈਸ਼ਨਲ ਕਾਊਂਸਿਲ ਫ਼ਾਰ ਸਾਇੰਸ ਐਂਡ ਟੈਕਾਲੋਜੀ ਭਾਰਤ ਸਰਕਾਰ ਵੱਲੋਂ ਕਰਵਾਇਆ ਜਾਂਦਾ ਹੈ।
ਜਿਸ ’ਚ 11 ਤੋਂ 14 ਸਾਲ ਤੱਕ ਦੇ ਜੂਨੀਅਰ ਗਰੁੱਪ ਅਤੇ 14 ਤੋਂ 17 ਸਾਲ ਤੱਕ ਜੂਨੀਅਰ ਗਰੁੱਪ ਦੇ ਸਕੂਲੀ ਵਿਦਿਆਰਥੀ ਸਾਇੰਸ ਪ੍ਰੋਜੈਕਟ ਰਾਹੀਂ ਆਪਣੀ ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਸਾਇੰਸ ਪ੍ਰਤੀ ਰੁਚੀ ਦਾ ਪ੍ਰਗਟਾਵਾ ਕਰਦੇ ਹਨ। ਪ੍ਰੋਜੈਕਟ ਦਾ ਥੀਮ ‘ਅੰਡਰਸਟੈਡਿੰਗ ਈਕੋ ਸਿਸਟਮ ਫ਼ਾਰ ਹੈੱਲਥ ਐਂਡ ਵੈਲ ਬੀਂਗ’ ਦੇ ਅਧੀਨ ਸਿਮਰਨਦੀਪ ਕੌਰ ਅਤੇ ਪੂਜਾ ਨੇ ਆਪਣਾ ਪ੍ਰੋਜੈਕਟ ‘ਈਡੇਬਲ ਸਪੂਨ-ਟੂ-ਬੀਟ ਦਾ ਪਲਾਸਟਿਕ ਪੋਲੀਊਸ਼ਨ’ ਰਾਹੀਂ ਵਾਤਾਵਰਨ ’ਚੋਂ ਪਲਾਸਟਿਕ ਨੂੰ ਘਟਾਉਣ ਦਾ ਵਧੀਆ ਤੇ ਸਸਤਾ ਢੰਗ ਪੇਸ਼ ਕੀਤਾ। ਇਸ ਸਦਕਾ ਸਕੂਲ ਦੀਆਂ ਧੀਆਂ ਨੂੰ ਆਊਟ ਸਟੈਡਿੰਗ ਪ੍ਰੋਜੈਕਟ ਚੁਣਿਆ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇਜਿੰਦਰ ਸਿੰਘ ਨੇ ਦੱਸਿਆ ਸਿਮਰਨਦੀਪ ਕੌਰ ਅਤੇ ਪੂਜਾ ਦੀ ਟੀਮ ਨੇ ਪਹਿਲਾਂ ਜ਼ਿਲ੍ਹਾ ਪੱਧਰ ‘ਤੇ ਜਿੱਤ ਦਰਜ ਕੀਤੀ। ਫ਼ਿਰ ਪੰਜਾਬ ਪੱਧਰ ‘ਤੇ ਦਮਦਾਰ ਪ੍ਰਦਰਸ਼ਨ ਕਰਕੇ ਰਾਸ਼ਟਰੀ ਪੱਧਰ ‘ਤੇ ਆਪਣੀ ਥਾਂ ਬਣਾਈ ਤੇ ਰਾਸ਼ਟਰੀ ਪੱਧਰ ‘ਤੇ ਦੋਹਾਂ ਧੀਆਂ ਦੇ ਪ੍ਰੋਜੈਕਟ ਨੂੰ ਆਊਟ ਸਟੈਂਡਿੰਗ ਪ੍ਰੋਜੋਕੈਟ ਦਾ ਦਰਜਾ ਦਿੰਦਿਆਂ ਪ੍ਰਮਾਣ ਪੱਤਰ ਤੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕ ਸੱਤਪਾਲ ਨੇ ਦੋਹਾਂ ਧੀਆਂ ਦਾ ਨਿਰੰਤਰ ਮਾਰਗ ਦਰਸ਼ਨ ਕੀਤਾ ਹੈ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ,ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਸਕੂਲ ਦੇ ਪ੍ਰਿੰਸੀਪਲ ਅਤੇ ਜ਼ਿਲਾ ਮੈਂਟਰ ਸਾਇੰਸ ਨੇ ਮਿਲ ਕੇ ਸਕੂਲ ਦੇ ਸਾਇੰਸ ਅਧਿਆਪਕ ਸੱਤਪਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ ਨੇ ਕਿਹਾ ਕਿ ਸਿਮਰਨਦੀਪ ਕੌਰ ਅਤੇ ਪੂਜਾ ਨੇ ਨੈਸ਼ਨਲ ਪੱਧਰ ਤੱਕ ਜਾ ਕੇ ਸਾਬਤ ਕਰ ਦਿੱਤਾ ਕਿ ਜਿੱਤ ਹਮੇਸ਼ਾ ਕਰੜੀ ਮਿਹਨਤ ਕਰਨ ਵਾਲਿਆਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਹ ਖੁਦ ਸਕੂਲ ਪਹੁੰਚ ਕੇ ਸਨਮਾਨਿਤ ਕਰਨਗੇ। ਇਸ ਮੌਕੇ ਸਕੂਲ ਵਿਦਿਆਰਥੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਮਜੀਤ ਸਿੰਘ ਪੰਮਾ (ਯੂ ਐਸਏ) ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ 
Next articleਕਵਿਤਾ