ਸਪੈਸ਼ਲ ਬੱਚਿਆਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਦੇ ਸਮਾਨ-ਸੰਜੀਵ ਵਾਸਲ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਅਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਦੋ ਦਿਨਾਂ ਉਮੰਗ ਸੀਜਨ-7 ਸੱਭਿਆਚਾਰਕ ਮੁਕਾਬਲਾ ਇੱਥੇ ਜੈਂਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਜਲੰਧਰ-ਫਗਵਾੜਾ ਬਾਈਪਾਸ ਵਿਖੇ ਸੰਪੰਨ ਹੋ ਗਿਆ, ਮੁਕਾਬਲੇ ਦੇ ਆਖਿਰੀ ਦਿਨ ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ ਮੁੱਖ ਮਹਿਮਾਨ ਵਜ੍ਹੋਂ ਪੁੱਜੇ। ਮੁਕਾਬਲੇ ਵਿੱਚ ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਪੈਸ਼ਲ ਬੱਚਿਆਂ ਨੇ ਬਿੱਗ ਕੈਟੇਗਰੀ ਵਿੱਚ ਓਵਰਆਲ ਟਰਾਫੀ ਜਿੱਤੀ, ਅੰਬੂਜਾ ਮਨੋਵਿਕਾਸ ਕੇਂਦਰ ਰੋਪੜ ਨੇ ਦੂਜੀ ਪੁਜੀਸ਼ਨ ਤੇ ਪ੍ਰਭ ਆਸਰਾ ਕੁਰਾਲੀ ਨੇ ਤੀਜਾ ਸਥਾਨ ਹਾਸਿਲ ਕੀਤਾ, ਇਸੇ ਤਰ੍ਹਾਂ ਸਮਾਲ ਕੈਟੇਗਰੀ ਵਿੱਚ ਆਗੋਸ਼ ਹੋਲਡਿੰਗ ਹੈਡਸ ਅਮਿ੍ਰਤਸਰ ਨੇ ਪਹਿਲਾ, ਡਿਸਕਵਰ ਅਬਿਲਟੀ ਮੁਹਾਲੀ ਨੇ ਦੂਜਾ ਤੇ ਐੱਸ.ਓ.ਬੀ. ਦਿੱਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਢਾਈ ਲੱਖ ਰੁਪਏ ਦੇ ਕੈਸ਼ ਇਨਾਮ ਵੰਡੇ ਗਏ, ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸੰਜੀਵ ਵਾਸਲ ਵੱਲੋਂ ਕੀਤੀ ਗਈ ਤੇ ਕੈਸ਼ ਇਨਾਮ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸਪਾਂਸਰ ਕੀਤੇ ਗਏ। ਇਸ ਮੌਕੇ ਲੈਕਮੇ ਅਕੈਡਮੀ ਵੱਲੋਂ ਫ੍ਰੀ ਵਿੱਚ ਬੱਚਿਆਂ ਦੇ ਮੇਕਅੱਪ ਦੀ ਸੇਵਾ ਦਿੱਤੀ ਗਈ। ਇਸ ਮੌਕੇ ਜੈਂਮਸ ਕੈਬਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਰਜਿੰਦਰ ਸਿੰਘ, ਕਰਨਲ ਮਨਜੀਤ ਸਿੰਘ, ਕੈਪਟਨ ਜਸਪਾਲ ਸਿੰਘ, ਅਮਨਿੰਦਰ, ਰਾਹੁਲ ਸਮੇਤ ਦੂਸਰੇ ਸਟਾਫ ਦਾ ਵੀ ਸਨਮਾਨ ਕੀਤਾ ਗਿਆ ਤੇ ਸਮੂਹ ਕੋਚਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਅਵਿਨਾਸ਼ ਰਾਏ ਖੰਨਾ, ਮੰਤਰੀ ਡਾ. ਰਵਜੋਤ ਸਿੰਘ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਰਧਮਾਨ ਦੇ ਪ੍ਰਧਾਨ ਇੰਦਰਮੋਹਨਜੀਤ ਸਿੰਘ ਸਿੱਧੂ, ਤਰੁਣ ਚਾਵਲਾ ਸ਼ਾਮਿਲ ਹੋਏ। ਮੰਚ ਸੰਚਾਲਕ ਦੀ ਭੂਮਿਕਾ ਰਣਵੀਰ ਸੱਚਦੇਵਾ ਤੇ ਰਵੀਨਾ ਚੱਢਾ ਵੱਲੋਂ ਨਿਭਾਈ ਗਈ। ਇਸ ਮੌਕੇ ਸੰਜੀਵ ਵਾਸਲ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਦੀ ਸੇਵਾ ਉਸ ਪ੍ਰਮਾਤਮਾ ਦੀ ਸੇਵਾ ਦੇ ਸਮਾਨ ਹੈ ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਇਸ ਲਈ ਪ੍ਰਸ਼ੰਸ਼ਾ ਦੀ ਪਾਤਰ ਹੈ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੀ.ਏ.ਤਰਨਜੀਤ ਸਿੰਘ ਵੱਲੋਂ 51 ਹਜਾਰ ਦੀ ਰਾਸ਼ੀ ਭੇਟ ਕੀਤੀ ਗਈ ਤੇ 11 ਹਜਾਰ ਲੋਅਰ ਅਬਿਲਟੀ ਪ੍ਰਤੀਭਾਗੀਆਂ ਨੂੰ ਦਿੱਤੇ ਗਏ। ਇਸੇ ਤਰ੍ਹਾਂ ਬਲਵਿੰਦਰਜੀਤ ਵੱਲੋਂ 11 ਹਜਾਰ ਦੀ ਰਾਸ਼ੀ ਦਾਨ ਕੀਤੀ ਗਈ। ਸੁਸਾਇਟੀ ਪ੍ਰਧਾਨ ਹਰਬੰਸ ਸਿੰਘ ਵੱਲੋਂ ਸਾਰੇ ਸਹਿਯੋਗੀਆਂ ਤੇ ਖਾਸਕਰ ਪਰਮਜੀਤ ਸਿੰਘ ਸੱਚਦੇਵਾ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੈ ਜਵਾਨ ਜੈ ਕਿਸਾਨ ਫਿਜ਼ੀਕਲ ਟ੍ਰੇਨਿੰਗ ਅਕੈਡਮੀ ਨੇ ਮਨਾਇਆ ਸਥਾਪਨਾ ਦਿਵਸ
Next articleਇਫਟੂ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀਆਂ ਭੇਂਟ