ਸਪੈਸ਼ਲ ਬੱਚਿਆਂ ਨੇ ਸਕੂਲ ਵਿੱਚ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ

ਸਕੂਲ ਪੁੱਜੇ ਹੋਏ ਬੱਚੇ ਪ੍ਰਦਰਸ਼ਨੀ ਦੇ ਦੌਰਾਨ। ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ ( ਤਰਸੇਮ ਦੀਵਾਨਾ ) ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਪੈਸ਼ਲ ਬੱਚਿਆਂ ਵੱਲੋਂ ਦਾ ਟਿ੍ਰਨਟੀ ਸਕੂਲ ਅਸਲਪੁਰ ਵਿੱਚ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ, ਇਸ ਪ੍ਰਦਰਸ਼ਨੀ ਦਾ ਉਦਘਾਟਨ ਡਾਇਰੈਕਟਰ ਕਮ ਪਿ੍ਰੰਸੀਪਲ ਅਨੀਤਾ ਲਾਰੈਂਸ, ਸੀਨੀਅਰ ਹੈੱਡ ਮਾਸਟਰ ਅਜੀਤ ਪੌਲ, ਹੈੱਡ ਮਾਸਟਰ ਸੁਮਨ ਗਾਂਧੀ ਵੱਲੋਂ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਸਕੂਲ ਵਿੱਚ ਲਗਾਈ ਗਈ ਇਸ ਪ੍ਰਦਰਸ਼ਨੀ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਬਣਾਈਆਂ ਗਈਆਂ ਮੋਮਬੱਤੀਆਂ ਦੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਖਰੀਦਦਾਰੀ ਕੀਤੀ ਗਈ। ਸਕੂਲ ਦੀ ਪਿ੍ਰੰਸੀਪਲ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਪਿਛਲੇ 4 ਮਹੀਨੇ ਤੋਂ ਮੋਮਬੱਤੀਆਂ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਇਹ  ਸੁਨੇਹਾ ਦੇਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਪੈਸ਼ਲ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਹਨ ਤੇ ਉਹ ਵੀ ਮੇਹਨਤ ਨਾਲ ਅੱਗੇ ਵੱਧ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਪੈਸ਼ਲ ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾਵੇ। ਇਸ ਮੌਕੇ ਅੰਜਨਾ, ਅਨੀਤਾ, ਰਜਨੀ ਆਦਿ ਵੀ ਮੌਜੂਦ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਗੀ ਤਰਾਂ ਕੀਤੀ ਹੱਥਾ ਦੀ ਸਫ਼ਾਈ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ : ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ
Next articleਸਾਨੂੰ ਸਭਨੂੰ ਭਰੂਣ ਹੱਤਿਆ, ਗੰਦਗੀ ਅਤੇ ਭ੍ਰਿਸਟਾਚਾਰ ਵਰਗੀਆਂ ਬੁਰਾਈਆਂ ਨੂੰ ਜੜ੍ਹ ਤੋ ਹੀ ਖਤਮ ਕਰਨਾ ਚਾਹੀਦਾ ਹੈ : ਭੈਣ ਸੰਤੋਸ਼ ਕੁਮਾਰੀ