ਸੂਦ ਸਭਾ ਵੱਲੋਂ ਸਪੈਸ਼ਲ ਬੱਚਿਆਂ ਲਈ ਦਿੱਤਾ ਗਿਆ ਸਮਾਨ

ਕੈਪਸ਼ਨ-ਸੂਦ ਸਭਾ ਦੇ ਮੈਂਬਰ ਬੱਚਿਆਂ ਨੂੰ ਸਮਾਨ ਦੇਣ ਸਮੇਂ। ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  ਸੂਦ ਸਭਾ (ਰਜਿ.) ਹੁਸ਼ਿਆਰਪੁਰ ਵੱਲੋਂ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਸਭਾ ਵੱਲੋਂ ਸੀਨੀਅਰ ਵਾਈਸ ਪ੍ਰਧਾਨ ਅਵਿਨਾਸ਼ ਸੂਦ, ਡਾ. ਕੇਸ਼ਵ ਸੂਦ, ਸ਼੍ਰੀਮਤੀ ਨੀਰਜਾ ਸੂਦ, ਸੁੰਦਰ ਸ਼ਾਮ ਸੂਦ, ਅਨਿਲ ਕੁਮਾਰ ਸੂਦ ਵੱਲੋਂ ਸਕੂਲ ਦੇ ਬੱਚਿਆਂ ਨੂੰ ਗਰਮ ਸਵੈਟਰ ਤੇ ਜੁਰਾਬਾਂ ਵੰਡੀਆਂ ਗਈਆਂ। ਇਸ ਮੌਕੇ ਸਭਾ ਦੇ ਮੈਂਬਰਾਂ ਨੇ ਸਪੈਸ਼ਲ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਕਿਹਾ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਲਈ ਕੀਤੇ ਜਾ ਰਹੇ ਕਾਰਜ ਪ੍ਰਸ਼ੰਸਾਯੋਗ ਹਨ ਤੇ ਸਕੂਲ ਵਿੱਚ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਵੱਲ ਵਧਾਏ ਜਾ ਰਹੇ ਕਦਮ ਵੀ ਸਲਾਹੁਣਯੋਗ ਹਨ। ਇਸ ਮੌਕੇ ’ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ, ਸਲਾਹਕਾਰ ਪਰਮਜੀਤ ਸਿੰਘ ਸੱਚਦੇਵਾ, ਸੈਕਟਰੀ ਹਰਬੰਸ ਸਿੰਘ, ਹੋਸਟਲ ਤੇ ਸਕੂਲ ਕਮੇਟੀ ਚੇਅਰਮੈਨ ਕਰਨਲ ਗੁਰਮੀਤ ਸਿੰਘ ਆਦਿ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleSAMAJ WEEKLY = 24/01/2025
Next articleਮਨੋਜ ਗੁਪਤਾ ਨੇ ਆਪਣੀ ਬੇਟੀ ਦਾ ਜਨਮ ਦਿਨ ਸਰਬੱਤ ਦਾ ਭਲਾ ਵਿਦਿਆ ਮੰਦਰ ਨੂੰ ਵਿੱਤੀ ਸਹਾਇਤਾ ਦੇ ਕੇ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਮਨਾਇਆ।