(ਸਮਾਜ ਵੀਕਲੀ)
ਬਣਾਉਟੀ ਆਲ੍ਹਣੇ ਲਟਕਦੇ
ਨਾਲ ਕੰਧਾਂ,
ਕਈਆਂ ਛੱਤੀਂ ਦਿੱਤੇ ਲਮਕਾ
ਬਾਬਾ।
ਉੱਡੀਕਦੇ ਪੰਛੀਆਂ ਨੂੰ ਵਿੱਚ ਆ
ਬੈਠਣ,
ਅਸਲੀ ਘਰ ਦਿੱਤੇ ਇਹਨਾਂ ਢਾਹ
ਬਾਬਾ।
ਇੱਕ ਦਿਨ ਚਿੜਾ ਆਖਦਾ ਚਿੜੀ
ਨੂੰ ਭਾਗਵਾਨੇ,
ਆਲ੍ਹਣਾ ਨਵਾਂ ਆਪਾਂ ਨੂੰ ਦਿੱਤਾ
ਬਣਾ ਬਾਬਾ।
ਮਹਿਲ ਵਾਂਗ ਸ਼ੰਗਾਰ ਕੇ ਰੱਖ
ਦਿੱਤਾ,
ਥੱਲੇ ਖਾਣਾ ਵੀ ਦਿੱਤਾ ਖਿੰਡਾਂ
ਬਾਬਾ।
ਮੌਜ ਕਰਾਂਗੇ ਆਪਾਂ ਵਿੱਚ ਬਹਿ
ਕੇ,
ਦਿੱਤਾ ਕਾਵਾਂ ਤੋਂ ਸਾਨੂੰ ਬਚਾ
ਬਾਬਾ।
ਚਿੜੀ ਆਖਦੀ ਚਿੜਿਆਂ ਗੱਲ
ਸੁਣ ਲ਼ੈ,
ਐਵੇਂ ਬਹੁਤੀ ਨਾ ਖੁਸ਼ੀ ਮਨਾ
ਬਾਬਾ।
ਵਿਹਲਿਆ ਖਾਣ ਜੇ ਆਪਾਂ
ਗਿੱਝ ਚੱਲੇ,
ਜਾਵਾਂਗੇ ਉੱਡਣਾ ਭੁੱਲ ਭੁਲਾ
ਬਾਬਾ।
ਸਾਨੂੰ ਇਹਨਾਂ ਘਰਾਂ ਦੀ ਲੋੜ
ਨਾਹੀਂ,
ਇਹ ਬਸ ਰੁੱਖਾਂ ਨੂੰ ਲੈਣ ਬਚਾ
ਬਾਬਾ।
ਚੋਗਾ ਚੁਗਾਗੇ ਬਣਾਵਾਂਗੇ ਘਰ
ਆਪਾਂ,
ਜਿੱਥੇ ਮਰਜ਼ੀ ਬੈਠਾਂਗੇ ਜਾ
ਬਾਬਾ।
ਹੱਥੀਂ ਕਿਰਤ ਕਰਨੀ ਚਿੜਿਆਂ
ਹੁੰਦੀ ਚੰਗੀ,
ਪੱਤੋ, ਰੋਗ ਚੁੰਬੜਦੇ ਹਰਾਮ ਦਾ
ਖਾ ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417