ਰੂਹ ਤੋਂ ਰੂਹ ਦਾ ਸੁਮੇਲ , ਜੱਫ਼ੀ ਪਾਕੇ ਮਿਲਣਾ

ਬਲਦੇਵ ਸਿੰਘ ਬੇਦੀ 
ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਸਾਡਾ ਅਨਮੋਲ ਸੱਭਿਆਚਾਰ ਬਹੁਤ ਹੀ ਵਿਸ਼ਾਲ ਹੈ ਅਤੇ ਇਸ ਦੀ ਬੁੱਕਲ ਵਿੱਚ ਅਨੇਕਾਂ ਹੀ ਰਸਮਾਂ ਅਤੇ ਰਿਵਾਜ਼ ਲੁੱਕੇ ਬੈਠੇ ਹਨ। ਜੋਕਿ ਸਾਡੀ ਜਿੰਦਗੀ ਦਾ ਅਟੂਟ ਹਿੱਸਾ ਹਨ। ਇਹਨਾਂ ਵਿਚੋਂ ਹੀ ਇਕ ਹੈ ਮੇਲ-ਮਿਲਾਪ ਵੇਲੇ ਇੱਕ ਦੂੱਜੇ ਨੂੰ ਜੱਫੀ ਪਾਕੇ ਮਿਲਣਾ। ਜਿੱਸ ਦੀ ਗੁੜ੍ਹਤੀ ਸਾਨੂੰ ਆਪਣੇ ਵੱਡੇ ਵਡੇਰਿਆਂ ਕੋਲੋ ਘਰਾਂ ‘ਚ ਹੀ ਮਿਲਦੀ ਹੈ। ਇਹ ਰਸਮ ਦਿਲੀ ਸਤਿਕਾਰ ਅਤੇ ਪਿਆਰ ਦੀ ਪੂਰੀ ਭਾਵਨਾ ਦਾ ਸੁਮੇਲ ਹੈ। ਜੋ ਸਾਨੂੰ ਇੱਕ ਦੂੱਜੇ ਪ੍ਰਤੀ ਮੋਹ ਮਹੁੱਬਤ ਦਾ ਸੁਨੇਹਾ ਦਿੰਦੀ ਹੈ। ਇਹ ਸਾਡੇ ਵਿੱਚ ਪਿਆਰ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਕਰਦੀ ਹੈ।

ਜਦੋਂ ਅਸੀਂ ਕਿਸੇ ਨੂੰ ਜੱਫੀ ਪਾਉਂਦੇ ਹਾਂ, ਤਾਂ ਅਸੀਂ ਉਹਨਾਂ ਨੂੰ ਦਿਲੋਂ ਸਤਿਕਾਰ ਦਿੰਦੇ ਹਾਂ। ਇਸ ਨਾਲ ਸਾਡੇ ਰਿਸ਼ਤੇ ਹੋਰ ਵੀ ਗੂੜ੍ਹੇ ਹੁੰਦੇ ਹਨ ਅਤੇ ਜਿੱਸ ਨਾਲ ਹਰੇਕ ਸਮੱਸਿਆ ਦਾ ਹੱਲ ਵੀ ਕੀਤਾ ਜਾ ਸਕਦਾ ਹੈ। ਜੱਫੀ ਪਾਉਣ ਨਾਲ ਸਾਡੇ ਵਿੱਚ ਸਾਂਝ ਅਤੇ ਏਕਤਾ ਵੀ ਪੈਦਾ ਹੁੰਦੀ ਹੈ। ਇਹ ਰਸਮ ਸਾਨੂੰ ਨਿਮਰਤਾ ਅਤੇ ਪਰਮ ਅਨੰਦ ਦੀ ਭਾਵਨਾ ਨਾਲ ਜੁੜਨ ਦਾ ਸਬਕ ਵੀ ਦਿੰਦੀ ਹੈ। ਅਸੀਂ ਆਪਣੇ ਅਹੰਕਾਰ ਨੂੰ ਛੱਡਕੇ ਨਿਮਰਤਾ ਦੀ ਪ੍ਰਾਪਤੀ ਕਰਦੇ ਹਾਂ।
ਜੱਫੀ ਪਾਕੇ ਮਿਲਣ ਦਾ ਤਰੀਕਾ ਵੀ ਬਹੁਤ ਖਾਸ ਤੇ ਆਸਾਨ ਹੈ। ਜਦੋਂ ਵੀ ਦੋਸਤ ਜਾਂ ਰਿਸ਼ਤੇਦਾਰ ਮਿਲਦੇ ਹਨ, ਉਹਨਾਂ ਦੀਆਂ ਬਾਹਾਂ ਖੁੱਲ੍ਹੀਆਂ ਹੁੰਦੀਆਂ ਹਨ। ਉਹ ਇਕ ਦੂਜੇ ਨੂੰ ਆਪਣੀ ਬਾਹਾਂ ਵਿੱਚ ਲੈਕੇ ਜੱਫੀ ਪਾਉਂਦੇ ਹਨ। ਇਹ ਨਾ ਸਿਰਫ ਇਕ ਸੰਪਰਕ ਦਾ ਮਾਧਿਅਮ ਹੈ, ਸਗੋਂ ਇਹ ਦੱਸਦਾ ਹੈ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਕਿੰਨਾ ਪਿਆਰ ਕਰਦੇ ਹਨ।
ਜੱਫੀ ਪਾਉਣ ਦੀ ਰਸਮ ਮਹਿਲਾਵਾਂ ਅਤੇ ਬਜੁਰਗਾਂ ਵਿੱਚ ਵੀ ਪ੍ਰਚਲਿਤ ਹੈ। ਬੱਚੇ ਵੀ ਆਪਣੇ ਵੱਡੇ ਨੂੰ ਜੱਫੀ ਪਾਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਇਸ ਰਸਮ ਵਿੱਚ ਕੋਈ ਉਮਰ ਦੀ ਸੀਮਾ ਨਹੀਂ ਹੁੰਦੀ। ਜਿੱਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਪਿਆਰ ਅਤੇ ਸਤਿਕਾਰ ਦਾ ਇਹ ਸੰਦੇਸ਼ ਹਰ ਇੱਕ ਦੇ ਲਈ ਹੈ।
ਜੱਫ਼ੀ ਸਾਨੂੰ ਇੱਕ ਦੂੱਜੇ ਪ੍ਰਤੀ ਸਹਿਯੋਗ ਦੀ ਸਿੱਖਿਆ ਦਿੰਦੀ ਹੈ। ਜੱਫੀ ਪਾਉਣ ਨਾਲ ਅਸੀਂ ਇਹ ਦਰਸਾਉਂਦੇ ਹਾਂ ਕਿ ਅਸੀਂ ਦੁੱਖ ਸੁਖ ਵਿੱਚ ਇਕ ਦੂਜੇ ਦੇ ਨਾਲ ਹਾਂ। ਜਦੋਂ ਵੀ ਕਿਸੇ ਨੂੰ ਖੁਸ਼ੀ ਦਾ ਇਜਹਾਰ ਜਾਂ ਦੁੱਖ ਦਾ ਸਾਹਮਣਾਂ ਕਰਨਾ ਪਵੇ ਤਾਂ ਉਹ ਵੀ ਜੱਫੀ ਪਾਕੇ ਇਸ ਨੂੰ ਬਿਆਨ ਕਰਦਾ ਹੈ। ਜਿੱਥੇ ਖੁਸ਼ੀ ਦੇ ਮੋਕੇ ‘ਤੇ ਜੱਫੀ ਪਾਉਣ ਨਾਲ ਸਨੇਹ ਅਤੇ ਸਾਂਝ ਦਾ ਅਹਿਸਾਸ ਹੁੰਦਾ ਹੈ ਉੱਥੇ ਹੀ ਦੁੱਖ ਦੇ ਮੋਕੇ ‘ਤੇ ਜੱਫੀ ਪਾਉਣ ਨਾਲ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਤੁਹਾਡੇ ਨਾਲ ਅਤੇ ਤੁਹਾਡੇ ਦੁਖ ਦੇ ਸਾਂਝੀ ਹਾਂ।
ਗਲ੍ਹ ਕਰੀਏ ਵਿਆਹ ਸ਼ਾਦੀ ਮੌਕੇ ਲੜਕਾ ਅਤੇ ਲੜਕੀ ਪਰਿਵਾਰ ਵੱਲੋ ਵਿਆਹ ਵਾਲੇ ਦਿਨ ਕੁੱਝ ਕੁ ਚੁਣਿੰਦਾ ਬੰਦਿਆ,ਔਰਤਾਂ ਨਾਲ ਪੁਰਾਣੇ ਸਮਿਆਂ ਤੋਂ ਚੱਲ ਰਹੀ ” ਮਿਲਣੀ ”  ਵਾਲੀ ਰਸਮ ਅਦਾ ਕਰਨ ਦੀ ਤਾਂ ਇਹ ਵੀ ਉਦੋਂ ਤੱਕ ਅਧੂਰੀ ਮੰਨੀ ਜਾਂਦੀ ਹੈ ਜਦੋਂ ਤੱਕ ਦੋਹਾਂ ਪਾਸਿਓ ਆਪਸ ‘ਚ ਜੱਫੀਆਂ ਨਾ ਪੈ ਜਾਣ।
ਅਜੌਕੇ ਸਮੇਂ ਵਿੱਚ ਜਿਵੇਂ ਦੁਨੀਆਂ ਵਿੱਚ ਦੂਰੀ ਵਧ ਰਹੀ ਹੈ ਪਰ ਜੱਫੀ ਪਾਉਣ ਦੀ ਰਸਮ ਲੋਕਾਂ ਨੂੰ ਆਪਣੀਆਂ ਜੜਾਂ ਨਾਲ ਜੋੜੀ ਰੱਖਦੀ ਹੈ। ਜਿੱਸ ਰਾਹੀਂ ਅਸੀਂ ਹਰ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾ ਸਕਦੇ ਹਾਂ। ਸੋ ਆਓ ਅਸੀ ਵੀ ਆਪਣੇ ਇੱਸ ਸੱਭਿਆਚਾਰ ਦੇ ਅਟੁੱਟ ਹਿੱਸੇ ਦਾ ਅੰਗ ਬਣਕੇ ਪਿਆਰ, ਸਤਿਕਾਰ, ਏਕਤਾ, ਸਾਂਝ ਅਤੇ ਸਹਿਯੋਗ ਦੇ ਰਾਹੀਂ ਆਪਣੇ ਜੀਵਨ ਨੂੰ ਖੂਬਸੂਰਤ ਅਤੇ ਮਾਨਵਤਾਵਾਦੀ ਬਣਾ ਸਕੀਏ, ਜਿੱਸ ਨਾਲ ਸਦੀਆਂ ਤੋਂ ਚੱਲ ਰਹੀ ਪਰੰਪਰਾ ਜੀਵਤ ਰਹਿ ਸਕੇ।
✍️ ਬਲਦੇਵ ਸਿੰਘ ਬੇਦੀ 
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲਾਹੌਰੀ ਰਾਮ ਬਾਲੀ ਦੀ ਸ਼ਰਧਾਂਜਲੀ ਸਭਾ ਅੰਬੇਡਕਰ ਭਵਨ ‘ਚ ਹੋਈ
Next articleਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 24ਵੀਂ ਵਰ੍ਹੇਗੰਢ ਦੇ ਸਮਾਗਮ 16 ਨੂੰ