(ਸਮਾਜ ਵੀਕਲੀ)
ਤੇਰੀ ਰੂਹ ਦੇ ਨਾਲ਼ ਏ ਪਿਆਰ ਮੇਰਾ,
ਤਾਂਹੀ ਜਿਸਮ ਤੇਰੇ ਨੂੰ, ਮੈਂ ਕਦੇ ਛੋਹਿਆ ਨੀ
ਪਲਕਾਂ ਬੰਦ ਕਰਦਾਂ ਹਿਫਾਜ਼ਤ ਪਾਕ ਮੁਹੱਬਤ ਦੀ,
ਤੈਥੋਂ ਬਾਅਦ ਨਾ ਪਹਿਲਾਂ, ਦਿਲ ਮੇਰਾ ਕਿਸੇ ਨੇ ਮੋਹਿਆ ਨੀ
ਤੈਨੂੰ ਪਾਉਣ ਲਈ ਦਰ ਦਰ ਭਟਕ ਰਿਹਾ ਹਾਂ,
ਦਰਦ ਬਹੁਤ ਹੈ ਦਿਲ ਅੰਦਰ, ਪਰ ਫੇਰ ਵੀ ਕਦੇ ਰੋਇਆ ਨੀ
ਦੁੱਖ ਤਾਂ ਹੈ ਤੈਥੋਂ ਜੁਦਾ ਹੋਣ ਦਾ, ਪਰ ਇਹ ਨਾਜ਼ ਵੀ ਹੈ
ਭੀੜ ‘ਚ ਲੋਕਾਂ ਦੀ, ਮੈਂ ਕਦੇ ਖੋਇਆ ਨੀ
ਯਕੀਨਨ ਮੰਜ਼ਿਲ ਮਿਲੇਗੀ ਇੱਕ ਨਾ ਇੱਕ ਦਿਨ ਮੈਨੂੰ
ਸੁਪਨੇ ਤਾਂ ਦੇਖਦਾ ਹੈ ‘ਮਾਹੀ’ ਤੇਰਾ, ਪਰ ਕਦੇ ਸੋਇਆ ਨੀ…..
ਮਾਹੀ ਸ਼ਰਮਾ
9996085574