ਹੁਸ਼ਿਆਰਪੁਰ /ਟਾਂਡਾ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਵੱਖ ਵੱਖ ਟੈਲੀਫ਼ਿਲਮਾਂ ਅਤੇ ਹੱਸਣ ਹਸਾਉਣ ਦੀਆਂ ਸੁਪਰ ਸਕਿੱਟਾਂ ਦੀ ਲਾਜਵਾਬ ਪੇਸ਼ਕਾਰੀ ਕਰਨ ਵਾਲੇ ਪ੍ਰਸਿੱਧ ਅਦਾਕਾਰ ਕਲਾਕਾਰ ਰੰਗਕਰਮੀ ਕਾਮੇਡੀਅਨ ਟੱਲੀ ਰਾਮ ਦੇ ਸਤਿਕਾਰਯੋਗ ਪਿਤਾ ਸ.ਕਰਮ ਚੰਦ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਉਨ੍ਹਾਂ ਨਮਿੱਤ ਰੱਖੇ ਗਏ ਪਾਠ ਦੇ ਭੋਗ ਮੌਕੇ ਵੱਖ ਵੱਖ ਪੰਜਾਬੀ ਗਾਇਕਾਂ ਸਾਹਿਤਕਾਰਾਂ, ਸੂਫੀ, ਅਦੀਬਾਂ, ਸ਼ਾਇਰਾਂ, ਬੁੱਧੀਜੀਵੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।
ਇਸ ਮੌਕੇ ਉਸਤਾਦ ਸ਼ਾਇਰ ਚਰਨ ਸਿੰਘ ਸਫ਼ਰੀ ਜੀ ਦੇ ਸ਼ਾਗਿਰਦ ਪ੍ਰਸਿੱਧ ਗੀਤਕਾਰ ਸੂਫ਼ੀ ਸ਼ਾਇਰ ਸੁਖਜੀਤ ਝਾਂਸ ਨੇ ਕਿਹਾ ਕਿ ਮਾਪਿਆਂ ਦਾ ਸਿਰ ਤੇ ਸਾਇਆ ਹੋਵੇ ਤਾਂ ਦੁਨੀਆਂ ਦਾ ਹਰ ਰੰਗ ਸੋਹਣਾ ਤੇ ਚੰਗਾ ਲੱਗਦਾ ਹੈ ,ਪਰ ਜਦੋਂ ਇਹ ਅਸ਼ੀਰਵਾਦ ਦਾ ਹੱਥ ਸਿਰ ਤੋਂ ਉੱਠ ਜਾਂਦਾ ਹੈ ਤਾਂ ਇਨਸਾਨ ਲਈ ਦਰਦ ਵਿਛੋੜਾ ਸਹਿਣਾ ਔਖਾ ਹੋ ਜਾਂਦਾ ਹੈ । ਉਨ੍ਹਾਂ ਤੋਂ ਇਲਾਵਾ ਇਸ ਮੌਕੇ ਪ੍ਰਸਿੱਧ ਗਾਇਕ ਕੁਲਵਿੰਦਰ ਕਿੰਦਾ, ਰਾਜੂ ਸ਼ਾਹ ਮਸਤਾਨਾ , ਕੁਲਦੀਪ ਚੁੰਬਰ , ਸਰਬਜੀਤ ਫੁੱਲ ਸਮੇਤ ਕਈ ਹੋਰ ਕਲਾਕਾਰਾਂ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤਾਇਆ ਟੱਲੀ ਰਾਮ ਕਾਮੇਡੀਅਨ ਨਾਲ ਅਫ਼ਸੋਸ ਪ੍ਰਗਟ ਕੀਤਾ ।
ਇਸ ਦੁੱਖ ਦੀ ਘੜੀ ਵਿੱਚ ਗਾਇਕ ਸੁਰਿੰਦਰ ਲਾਡੀ, ਰਿੱਕ ਨੂਰ, ਬਲਦੇਵ ਰਾਹੀ , ਦਲਵੀਰ ਸ਼ੌਂਕੀ , ਤਰਲੋਚਨ ਬੱਧਣ , ਗੁਰਨੂਰ ਨੀਤੂ , ਦਿਨੇਸ਼ , ਤਾਜ ਨਗੀਨਾ ,ਐਸ ਬੰਗਾ, ਕੁਮਾਰ ਰਾਜਨ ਸਮੇਤ ਕਈ ਹੋਰ ਗਾਇਕਾਂ ਨੇ ਵੀ ਟੱਲੀ ਰਾਮ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly