(ਸਮਾਜ ਵੀਕਲੀ)
ਚੱਲ ਸੱਜਣਾ ! ਚੱਲ ਉੱਠ ਚੱਲੀਏ !
ਚੱਲ ਸੱਜਣਾ ! ਚੱਲ ਉਠ ਚੱਲੀਏ,
ਗੱਲਾਂ ਤਾਂ ਪਿੱਛੋਂ ਹੋਣਗੀਆਂ।
ਕੁਝ ਦਾਵੇ ਵੀ,ਬੇਦਾਵੇ ਵੀ,
ਕੁਝ ਅੱਖ਼ੀਆਂ ਭਰ ਭਰ ਰੋਣਗੀਆਂ।
ਕੁਝ ਰਿਸ਼ਤੇ ਰਾਹਾਂ ਦੇਖਣ ਗੇ,
ਕੁਝ ਭੇਖੀ ਚਿਹਰੇ ਭੇਖਣ ਗੇ।
ਅੱਖ਼ੀਆਂ ਨੂੰ ਗਿੱਲੀਆਂ ਕਰ ਕੇ ਕੁਝ,
ਭੁੱਬਲ ਨੂੰ ਮੇਰੀ ਸੇਕਣਗੇ।
ਸੱਚ ਮੁੱਚ ਹੀ ਦਿਲ ਦੇ ਸੱਜਣਾਂ ਦੀਆਂ।
ਅੱਖ਼ੀਆਂ ਤਾਂ ਅੱਥਰੂ ਚੋਣ ਗੀਆਂ।
ਕੁਝ ਦਾਵੇ ਵੀ,ਬੇਦਾਵੇ ਵੀ,
ਕੁਝ ਅੱਖ਼ੀਆਂ ਭਰ ਭਰ ਰੋਣਗੀਆਂ।
ਕੁਝ ਸੰਗਦੇ,ਸੰਗਾਉਂਦੇ ਘਰ ਮੂਹਰੇ,
ਰਸਮੀ ਜਿਹਾ ਫੇਰਾ ਪਾਵਣ ਗੇ।
ਕੁਝ ਸੱਥ ਦੇ ਵਿਚ ਦਿਖਾਵੇ ਲਈ,
ਉੱਤੋਂ ਹੀ ਸੋਗ ਮਨਾਵਣ ਗੇ।
ਕੁਝ ਕਰ ਕੇ ਲੇਖਾ ਕਰਮਾਂ ਦਾ,
ਮੇਰੀ ਗ਼ਲਤੀਆਂ ਨੂੰ ਵੀ ਧੋਣਗੀਆਂ।
ਕੁਝ ਦਾਵੇ ਵੀ,ਬੇਦਾਵੇ ਵੀ,
ਕੁਝ ਰੂਹਾਂ ਅੰਦਰੋਂ ਰੋਣਗੀਆਂ।
ਕੁਝ ਦਾਵੇ ਵੀ ਬੇਦਾਵੇ ਵੀ,
ਕੁਝ ਸੱਚਮੁੱਚ ਅੱਖੀਆਂ ਰੋਣਗੀਆਂ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly