ਦੁੱਖ 

ਸੁਕਰ ਦੀਨ ਕਾਮੀਂ ਖੁਰਦ
(ਸਮਾਜ ਵੀਕਲੀ)
ਦਿਲ ਵਿੱਚ ਗ਼ਮਾਂ ਦਾ ਹੈ, ਆਉਣਾਂ ਜਾਣਾਂ ਲੱਗਿਆ।
ਫੜ ਇੱਕ ਵਾਰੀ ਪੱਲਾ,ਮੁੜ ਨਹੀਂਓ ਛੱਡਿਆ।
ਪਵੇ ਐਸੀ ਨਾ ਕਿਸੇ ਨੂੰ ਕਦੇ ਮਾਰ।
ਨੀ ਦੁੱਖਾਂ ਸਾਡੇ ਦਰ ਮੱਲ ਲਏ,
ਵਿਹੜੇ  ਦਰਦਾਂ ਦੀ ਲੱਗ ਗਈ ਕਤਾਰ ।
ਨੀਂ ਦੁੱਖਾਂ ਸਾਡੇ ਦਰ ਮੱਲ ……..
ਅੱਖਾਂ ਦੇ ਸਮੁੰਦਰ ਵੀ ਰੋ ਰੋ ਖਾਲੀ ਹੋ ਗਏ।
ਰੁਸ ਗਏ ਨਸੀਬ ਬਾਹਰੋਂ ਬੂਹੇ ਸਾਡੇ ਢੋ ਗਏ।
ਮੁੱਕ ਚੱਲੀ ਹਰੇ ਬਾਗਾਂ ਚੋਂ ਬਹਾਰ।
ਨੀਂ ਦੁੱਖਾਂ ਸਾਡੇ ਦਰ ਮੱਲ ਲਏ,
ਸੌਖੇ ਲੰਘਣੋਂ ਹਟੇ ਨੇਂ ਦਿਨ ਚਾਰ।
ਨੀ ਦੁੱਖਾਂ ਸਾਡੇ ਦਰ ……..
ਜਿੰਦਾ ਲਾਸ਼ ਵਾਂਗੂ ਹੁਣ ਬਣ ਗਏ ਸਰੀਰ ਨੀਂ।
ਖ਼ੁਸ਼ੀਆਂ ਨੇਂ ਘਰ ਮੂਹਰੇ ਖਿੱਚਤੀ ਲਕੀਰ ਨੀ।
ਦਿੰਦੀ ਜਾਂਦੀ ਤਕਦੀਰ ਸਾਨੂੰ ਹਾਰ।
ਨੀ ਦੁੱਖਾਂ ਸਾਡੇ ਦਰ ਮੱਲ ਲਏ,
ਸਾਨੂੰ ਡੋਬ ਗਏ ਪਿਆਰੇ ਵਿਚਕਾਰ।
ਨੀਂ ਦੁੱਖਾਂ ਸਾਡੇ ਦਰ ……..
ਨਿੱਤ ਨਾ ਕੋਈ ਜ਼ਖਮਾਂ ਤੇ ਮੱਲ੍ਹਮ ਲਗਾਂਵਦਾ।
ਕੌਣ ਰੋਜ਼ ਕਿਸੇ ਦੇ ਹੈ ਦੁੱਖੜੇ ਵੰਡਾਂਵਦਾ।
ਵੈਰੀ ਹੋਇਆ ਜਾਪੇ ਸਾਰਾ ਸੰਸਾਰ।
ਨੀਂ ਦੁੱਖਾਂ ਸਾਡੇ ਦਰ ਮੱਲ ਲਏ,
ਕੋਈ ਰਿਹਾ ਨਾ ਜ਼ਮਾਨੇ ਵਿੱਚ ਯਾਰ।
ਨੀ ਦੁੱਖਾਂ ਸਾਡੇ ਦਰ ………
ਧਰਤੀ ਨੂੰ ਦੇਖਾਂ ਕਦੇ, ਤੱਕਾਂ ਆਸਮਾਨ ਨੂੰ।
ਕਲ਼ਮ ਚਲਾਉਣੀ ਔਖੀ ਹੋ ਗਈ ਏ “ਖ਼ਾਨ”ਨੂੰ।
ਭਰੇ “ਕਾਮੀ” ਕਿੰਝ ਖਿਆਲਾਂ ਦੀ ਉਡਾਰ।
ਨੀਂ ਦੁੱਖਾਂ ਸਾਡੇ ਦਰ ਮੱਲ ਲਏ,
ਪਾਸਾ ਵੱਟ ਗਏ ਨੇ ਗੂਹੜੇ ਦਿਲਦਾਰ।
ਨੀ ਦੁੱਖਾਂ ਸਾਡੇ ਦਰ ……..
 ਸੁਕਰ ਦੀਨ ਕਾਮੀਂ ਖੁਰਦ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਲਈ ਕੌਣ ਹੈ ਜ਼ਿੰਮੇਵਾਰ_ ਇੰਦਰਜੀਤ ਸਿੰਘ ਬਰਾੜ
Next articleराज्यपाल और मुख्यमंत्री के बीच टकराव दुर्भाग्यपूर्ण, संविधान के समक्ष चुनौतियों पर सेमिनार होगा