(ਸਮਾਜ ਵੀਕਲੀ)
ਨਿੱਕਾ ਜਿਹਾ ਮਰੀਅਲ ਜਿਹਾ ਸੀ,ਜੋ ਕਿਸੇ ਨੇ ਸ਼ਾਇਦ ਸੜਕ ਕਿਨਾਰੇ ਝਾੜੀਆਂ ਦੇ ਲਾਗੇ ਸੁੱਟ ਦਿੱਤਾ ਸੀ ਜਾਂ ਖ਼ੌਰੇ ਕੋਈ ਭੁੱਲ ਗਿਆ।ਪਰ ਸਵੇਰ ਤੋਂ ਹੀ ਉੱਥੇ ਹੀ ਦੁਪਹਿਰ ਤੱਕ ਉਸੇ ਹਾਲਤ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।ਸਭ ਰਾਹਗੀਰ ਵੇਖ ਅਣਡਿੱਠ ਕਰ ਲੰਘ ਰਹੇ ਸਨ।ਸਭ ਆਪੋ ਆਪਣੇ ਕੰਮਾਂ ਤੇ ਸੋਚਾਂ ਵਿੱਚ ਵਿਅਸਤ ਸਨ। ਮੈਥੋਂ ਉਸ ਦੀ ਇਹ ਹਾਲਤ ਵੇਖੀ ਨਹੀਂ ਗਈ। ਮੈਂ ਨਾ ਚਾਹੁੰਦਿਆਂ ਵੀ ਚੁੱਕ ਪਾਣੀ ਦੇ ਛਿੱਟੇ ਮਾਰ ਕੇ ਇੱਕ ਕੱਪੜੇ ਵਿੱਚ ਲਪੇਟ ਲਿਆ ਤੇ ਘਰ ਲੈ ਆਇਆ।
ਪਾਣੀ ਦੇ ਛਿੱਟੇ ਪੈਣ ਨਾਲ਼ ਘਰ ਤੱਕ ਆਉਂਦੇ -ਆਉਂਦੇ ਉਸ ਨੇ ਕੁਝ ਹੋਸ਼ ਸੰਭਾਲੀ। ਮੇਰੇ ਵੀ ਸਾਹ ਵਿੱਚ ਸਾਹ ਜਿਹਾ ਆ ਗਿਆ। ਉਹ ਦਿਨ ਤੇ ਆਹ ਜਿਵੇਂ ਤਿਵੇਂ ਉਹ ਸੋਹਣਾ ਤੇ ਸੁਨੱਖਾ ਲੱਗਣ ਲੱਗਾ।ਆਲੇ ਦੁਆਲੇ ਦੇ ਵਿੱਚ ਕੁੱਝ ਮਿੱਤਰ ਵੀ ਬਣਾ ਲਏ ਸਨ। ਕੁਦਰਤ ਤਾਂ ਜਿਵੇਂ ਉਸ ਤੇ ਪੂਰੀ ਹੀ ਮਿਹਰਬਾਨ ਸੀ। ਬੜੇ ਦੁੱਖਾਂ ਦੇ ਪਹਾੜ ਡਿੱਗੇ ਪਰ ਉਹ ਹਨੇਰੀਆਂ ਤੂਫ਼ਾਨਾਂ ਵਿੱਚ ਵੀ ਅਡਿੱਗ ਖੜ੍ਹਾ ਰਿਹਾ। ਮੈਂ ਵੀ ਪਾਣੀ ਪਾ -ਪਾ ਕੇ ਕੰਡਿਆਂ ਦੀਆਂ ਵਾੜਾਂ ਕਰ ਕਦੇ ਜਾਲੀਆਂ ਲਾ ਕੇ ਅਵਾਰਾ ਪਸ਼ੂਆਂ ਤੋਂ ਬਚਾਉਂਦਾ ਰਿਹਾ, ‘ਤੇ ਅਨੇਕਾਂ ਵਾਰ ਉਸ ਨੇ ਆਪਣੇ ਆਪ ਨੂੰ ਪਸ਼ੂ ਅਤੇ ਜਾਨਵਰਾਂ ਤੋਂ ਬਚਾਇਆ।
ਮਨੁੱਖ ਲਈ ਫੁੱਲਾਂ ਦੀ ਖ਼ੁਸ਼ਬੂ ਤੇ ਛਾਂ ਨੂੰ ਬਚਾਇਆ ਪਰ ਅੱਜ ਜਦੋਂ ਵੱਢਿਆ ਗਿਆ ਤਾਂ ਮਨੁੱਖ ਦੇ ਹੱਥੋਂ ਹੀ ਵੱਢਿਆ ਗਿਆ । ਉਸ ਦੇ ਵੱਢੇ ਜਾਣ ਦਾ ਜਿੱਥੇ ਦੁੱਖ ਸੀ ਉੱਥੇ ਆਪਣੇ ਆਪ ਨੂੰ ਮਨੁੱਖ ਹੋਣ ਤੇ ਸ਼ਰਮ ਮਹਿਸੂਸ ਹੋ ਰਹੀ ਸੀ ਤੇ ਭਾਈ ਵੀਰ ਸਿੰਘ ਦੀ ਬ੍ਰਿਛ ਰਚਨਾ ਜ਼ਿਹਨ ਵਿੱਚ ਘੁੰਮ ਰਹੀ ਸੀ।
ਧਰਤੀ ਦੇ ਹੇ ਤੰਗ-ਦਿਲ ਲੋਕੋਨਾਲ਼ ਅਸਾਂ ਕਿਉਂ ਲੜਦੇ?
ਚੌੜੇ ਦਿਉ ਅਸਾਂ ਨਹੀਂ ਵਧਣਾ, ਸਿੱਧੇ ਜਾਣਾ ਚੜਦੇ।
ਘੇਰੇ ਤੇ ਫੈਲਾਉ ਅਸਾਡੇ,ਵਿੱਚ ਅਸਮਾਨਾਂ ਹੋਸਣ
ਗਿੱਠ ਥਾਉਂ ਧਰਤੀ ‘ਤੇ ਮੱਲੀ,ਅਜੇ ਤੁਸੀਂ ਹੋ ਲੜਦੇ।
(ਕਵਿਤਾ ਭਾਈ ਵੀਰ ਸਿੰਘ)
ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
148001
9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly