HOME ਜਲਦੀ ਹੀ ਕਾਂਗਰਸ ਦੀ ਮਹਿਲਾ ਟੀਮ ਤਿਆਰ ਕੀਤੀ ਜਾਵੇਗੀ- ਰਾਜਾ ਗਿੱਲ 

ਜਲਦੀ ਹੀ ਕਾਂਗਰਸ ਦੀ ਮਹਿਲਾ ਟੀਮ ਤਿਆਰ ਕੀਤੀ ਜਾਵੇਗੀ- ਰਾਜਾ ਗਿੱਲ 

2

ਬੀਬੀਆਂ ਦਾ ਵੱਡੀ ਗਿਣਤੀ ਵਿੱਚ ਪੁੱਜਣ ਉੱਤੇ ਧੰਨਵਾਦ- ਪਰਮਿੰਦਰ ਤਿਵਾੜੀ

ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)  (ਬਲਬੀਰ ਸਿੰਘ ਬੱਬੀ) ਅੱਜ ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਸਾਹਿਬ ਵੱਲੋਂ ਮਹਿਲਾ ਕਾਂਗਰਸ ਬੀਬੀਆਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਪ੍ਰਬੰਧ ਮਾਛੀਵਾੜਾ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ,ਨੰਦ ਕਿਸ਼ੋਰ ਮੰਡਲ ਪ੍ਰਧਾਨ, ਰਾਕੇਸ਼ ਕੁਮਾਰ ਛਿੰਦੂ ਸਦਕਾ ਹੋਇਆ। ਇਸ ਮੀਟਿੰਗ ਦੀ ਪ੍ਰਧਾਨਗੀ ਬੀਬੀ ਸੁਰਿੰਦਰ ਕੌਰ ਨੇ ਕੀਤੀ ਜਿਸ ਵਿੱਚ ਪਰਮਜੀਤ ਕੌਰ ਸੁਰਿੰਦਰ ਕੌਰ ਕੁਲਵਿੰਦਰ ਕੌਰ ਗੁਰਦੀਪ ਕੌਰ ਮਨਜੀਤ ਕੌਰ ਚਰਨਜੀਤ ਕੌਰ ਮਨਜੀਤ ਕੌਰ ਅਵਤਾਰ ਕੌਰ ਕੁਲਦੀਪ ਕੌਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਨੇ ਭਾਗ ਲਿਆ। ਮੀਟਿੰਗ ਦੇ ਵਿੱਚ ਉਚੇਚੇ ਤੌਰ ਉੱਤੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਸੰਬੋਧਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਮਜਬੂਤ ਕਰਨ ਦੇ ਲਈ ਇਕੱਲੇ ਮਾਛੀਵਾੜਾ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਵਿੱਚ ਬੀਬੀਆਂ ਦੀ ਟੀਮ ਤਿਆਰ ਕੀਤੀ ਜਾਵੇਗੀ। ਸਾਰੀਆਂ ਮਹਿਲਾਵਾਂ ਨੂੰ ਅਹੁਦੇ ਦਿੱਤੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦਾ ਪ੍ਰਚਾਰ ਹੋ ਸਕੇ ਤੇ ਅਗਲੀ ਸਰਕਾਰ ਕਾਂਗਰਸ ਦੀ ਬਣ ਸਕੇ। ਇਸ ਮੌਕੇ ਕਪਿਲ ਅਨੰਦ ਸ਼ਹਿਰੀ ਪ੍ਰਧਾਨ, ਜੋਗਰਾਜਜੀਤ ਸਿੰਘ, ਸੋਹਣ ਸਿੰਘ, ਅਮਰਜੀਤ ਸਿੰਘ,ਗੁਰਵਿੰਦਰ ਸਿੰਘ,ਸੰਦੀਪ ਸਿੰਘ, ਗਗਨਦੀਪ ਸਿੰਘ, ਜਗਤਾਰ ਸਿੰਘ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe spirit of South Asian culture uplifted people’s spirits for two days in Brampton.
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਲਾਕ ਧਰਮਕੋਟ ਦੀ ਟੀਮ ਅਤੇ ਪਿੰਡ ਬੱਡੂਵਾਲ ਦੀ ਇਕਾਈ ਗਠਿਤ