HOME ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਲਾਕ ਧਰਮਕੋਟ ਦੀ ਟੀਮ ਅਤੇ ਪਿੰਡ ਬੱਡੂਵਾਲ...

ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਲਾਕ ਧਰਮਕੋਟ ਦੀ ਟੀਮ ਅਤੇ ਪਿੰਡ ਬੱਡੂਵਾਲ ਦੀ ਇਕਾਈ ਗਠਿਤ

4
ਧਰਮਕੋਟ, (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਭਾਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਹੋਰਨਾਂ ਜਥੇਬੰਦੀਆਂ ਨੂੰ ਛੱਡ ਮਨਦੀਪ ਸਿੰਘ ਮੰਨਾ ਬੱਡੂਵਾਲ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਬੀਕੇਯੂ ਪੰਜਾਬ ਵਿੱਚ ਸ਼ਾਮਿਲ ਹੋਏ ਇਸ ਸਬੰਧੀ ਪਿੰਡ ਬੱਡੂਵਾਲ ਹਲਕਾ ਧਰਮਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੀਕੇਯੂ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਅਤੇ ਉਹਨਾਂ ਦੇ ਨਾਲ ਭੁਪਿੰਦਰ ਸਿੰਘ ਔਲਖ ਜਰਨਲ ਸਕੱਤਰ ਪੰਜਾਬ ਲਖਵਿੰਦਰ ਸਿੰਘ ਕਰਮੂਵਾਲਾ ਮੀਤ ਪ੍ਰਧਾਨ ਪੰਜਾਬ ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ ਬਲਦੇਵ ਸਿੰਘ ਵਾਈਆ ਕੋਰ ਕਮੇਟੀ ਮੈਂਬਰ ਪੰਜਾਬ ਸੂਰਤ ਸਿੰਘ ਬਰਾਮ ਕੇ ਕੋਰ ਕਮੇਟੀ ਮੈਂਬਰ ਪੰਜਾਬ ਜੈਲਦਾਰ ਚਮਕੌਰ ਸਿੰਘ ਸੀਤੋ ਕੋਰ ਕਮੇਟੀ ਮੈਂਬਰ ਪੰਜਾਬ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ ਗੈਰੀ ਸਿੰਘ ਬੰਡਾਲਾ ਮੀਡੀਆ ਇੰਚਾਰਜ ਪੰਜਾਬ ਰਾਜਬੀਰ ਸਿੰਘ ਜਿਲਾ ਪ੍ਰਧਾਨ ਫਰੀਦਕੋਟ ਸੁੱਖਾ ਸਿੰਘ ਵਿਰਕ ਜਿਲਾ ਪ੍ਰਧਾਨ ਮੋਗਾ ਲਖਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਸਤਵਿੰਦਰ ਸਿੰਘ ਕਰਮੂਵਾਲਾ ਬਲਾਕ ਘੱਲ ਖੁਰਦ ਗੁਰਜੀਤ ਸਿੰਘ ਟੀਮ ਆਈਟੀ ਸੈੱਲ ਜਸਕਰਨ ਸਿੰਘ ਵਰਪਾਲ ਟੀਮ ਆਈਟੀ ਸੈੱਲ ਸੁਖਮੰਦਰ ਸਿੰਘ ਮਿਸ਼ਰੀਵਾਲਾ ਮੀਤ ਪ੍ਰਧਾਨ ਸੋਡੀ ਸਿੰਘ ਤਜਿੰਦਰ ਪਾਲ ਸਿੰਘ ਸਰਪੰਚ ਇਕਬਾਲ ਪ੍ਰੀਤ ਸਿੰਘ ਲੋਹਗੜ ਗੁਰਚਰਨ ਸਿੰਘ ਸਰਪੰਚ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਟੇਜ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਹੋਇਆਂ ਪ੍ਰਗਟ ਸਿੰਘ ਲਹਿਰਾਂ ਨੇ ਵੱਖ-ਵੱਖ ਬੁਲਾਰਿਆਂ ਨੂੰ ਸਟੇਜ ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਅੰਤ ਵਿੱਚ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਜੀ ਨੇ ਜੀ ਆਇਆ ਨੂੰ ਆਖਿਆ ਅਤੇ ਗੱਲ ਵਿੱਚ ਹਾਰ ਪਾ ਕੇ ਝੰਡਾ ਬੈਚ ਲਗਾ ਕੇ ਜਥੇਬੰਦੀ ਵਿੱਚ ਰਸਮੀ ਤੌਰ ਤੇ ਸ਼ਾਮਿਲ ਕੀਤਾ ਅਤੇ ਸਮੂਹ ਜਥੇਬੰਦੀ ਨਾਲ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ ਔਰ ਨਵ ਨਿਯੁਕਤ ਅਹੁਦੇਦਾਰ ਜਿਨਾਂ ਵਿੱਚ ਮਨਦੀਪ ਸਿੰਘ ਮੰਨਾ ਨੂੰ ਬਲਾਕ ਪ੍ਰਧਾਨ ਧਰਮਕੋਟ ਲਗਾਇਆ ਗਿਆ ਅਤੇ ਨਿਰਮਲ ਸਿੰਘ ਇਕਾਈ ਪ੍ਰਧਾਨ ਬੱਡੂਵਾਲ ਲਗਾਇਆ ਗਿਆ ਉਹਨਾਂ ਦੇ ਨਾਲ ਹੀ ਜੀਤ ਸਿੰਘ ਕੈਸ਼ੀਅਰ ਚਮਕੌਰ ਸਿੰਘ ਜਰਨਲ ਸਕੱਤਰ ਗੁਰਭੇਜ ਸਿੰਘ ਸੀਨੀਅਰ ਸਕੱਤਰ ਪਰਮਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਕੁਲਦੀਪ ਸਿੰਘ ਜਸਵੰਤ ਸਿੰਘ ਗੁਰਪ੍ਰੀਤ ਸਿੰਘ ਜਿੰਦਰ ਸਿੰਘ ਰਾਜਦੀਪ ਸਿੰਘ ਬਲਵਿੰਦਰ ਸਿੰਘ ਸ਼ਮਸ਼ੇਰ ਸਿੰਘ ਬਲਦੇਵ ਸਿੰਘ ਮਨੋਹਰ ਸਿੰਘ ਕੁਲਵਿੰਦਰ ਸਿੰਘ ਡਾਕਟਰ ਲਖਵੀਰ ਸਿੰਘ ਸੁਖਵਿੰਦਰ ਸਿੰਘ ਅਮਰੀਕ ਸਿੰਘ ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਸਮੂਹ ਜਥੇਬੰਦੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ ਔਰ ਨਵੇਂ ਸ਼ਾਮਿਲ ਹੋਏ ਸਾਰੇ ਹੀ ਮੈਂਬਰਾਂ ਨੇ ਖੁੱਲੇ ਦਿਲ ਨਾਲ ਆਏ ਹੋਏ ਸਟੇਟ ਜਿਲਾ ਤਹਿਸੀਲ ਬੁਲਾਕ ਤੇ ਸਾਰੇ ਹੀ ਆਗੂਆਂ ਦਾ ਵੈਲਕਮ ਕੀਤਾ ਇਸ ਮੌਕੇ ਹਰਬੰਸ ਸਿੰਘ ਬਰਾਮ ਕੇ ਸਾਰਜ ਸਿੰਘ ਬਰਾਮ ਕੇ ਹਰਦਿਆਲ ਸਿੰਘ ਸ਼ਾਹ ਵਾਲਾ ਕੁਲਦੀਪ ਸਿੰਘ ਸ਼ਾਹ ਵਾਲਾ ਜੋਗਾ ਸਿੰਘ ਗੁਰਪ੍ਰੀਤ ਸਿੰਘ ਪੀਰ ਮੁਹੰਮਦ ਨਿਸ਼ਾਨ ਸਿੰਘ ਬਲਾਕ ਪ੍ਰਧਾਨ ਮੱਖੂ ਫਤਿਹ ਸਿੰਘ ਭਿੰਡਰ ਭੋਲਾ ਸਿੰਘ ਭਿੰਡਰ ਵੀ ਹਾਜ਼ਰ ਸਨl
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਲਦੀ ਹੀ ਕਾਂਗਰਸ ਦੀ ਮਹਿਲਾ ਟੀਮ ਤਿਆਰ ਕੀਤੀ ਜਾਵੇਗੀ- ਰਾਜਾ ਗਿੱਲ 
Next articleਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤੀ ਵਿਸ਼ੇਸ਼ ਅਪੀਲ