ਪੁੱਤਾਂ-ਧੀਆਂ ਦੀਆਂ ਲੋਹੜੀਆਂ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਆਇਆ ਸੁਲੱਖਣਾ ਲੋਹੜੀ ਦਾ ਤਿਉਹਾਰ
ਵੱਧਣ ਸਭੇ ਵੇਲਾਂ ਵਧੇ ਖੁਸ਼ੀਆਂ ਦਾ ਸੰਸਾਰ

ਹਰ ਘਰ ਦੇ ਅੰਦਰ ਹੋਣ ਰੋਸ਼ਨ ਚਿਰਾਗ
ਖ਼ੁਸ਼ੀਆਂ ਦੇ ਗੀਤ ਅਤੇ ਛਿੜ ਜਾਵਣ ਰਾਗ

ਮਨਾਓ ਸਾਰੇ ਧੀਆਂ ਦੀਆਂ ਵੀ ਲੋਹੜੀਆਂ
ਪਰ ਭੁੱਲਿਓ ਨਾ ਭਰਾਵਾਂ ਵਾਲੀਆਂ ਜੋੜੀਆਂ

ਦੋਵੇਂ ਜੀਅ ਲੱਗਦੇ ਬੜੇ ਸੋਹਣੇ ਤੇ ਪਿਆਰੇ
ਦੋਵਾਂ ਨਾਲ ਚੱਲਣ ਘਰ ਤੇ ਸੰਸਾਰ ਨਿਆਰੇ

ਪੜ੍ਹ ਰਹੀ ਸੀ ਬੈਠੀ ਲੋਹੜੀ ਦੀਆਂ ਸਿਫਤਾਂ
ਬਹੁਤੀਆਂ ਸੀ ਧੀ ਦੀ ਲੋਹੜੀ ਦੀਆਂ ਲਿਖਤਾਂ

ਚਾਹੇ ਧੀਆਂ ਵੀ ਵਧਾਉਣ ਮਾਪਿਆਂ ਦਾ ਮਾਣ
ਪੁੱਤਾਂ ਦਾ ਵੀ ਆਪਾਂ ਵਧਾਉਣਾ ਜੱਗ ਵਿੱਚ ਮਾਣ

ਜੱਗ ਉੱਤੇ ਲੋੜ ਹੈ ਦੋਵੇਂ ਪੁੱਤਾਂ ਅਤੇ ਧੀਆਂ ਦੀ
ਮਨਾਓ ਲੋਹੜੀਆਂ ਸਾਰੇ ਹਰ ਨਵੇਂ ਜੀਆਂ ਦੀ

ਧੀਆਂ ਦੀਆਂ ਵੀ ਮਨਾਓ ਸਾਰੇ ਖੁਸ਼ੀਆਂ ਜ਼ਰੂਰ
ਪਰ ਅਣਦੇਖੀ ਛੱਡ ਪੁੱਤਾਂ ਦਾ ਵੀ ਵਧਾਓ ਸਰੂਰ

ਆਓ ਧੀਆਂ-ਪੁੱਤਾਂ ਦੀਆਂ ਮਨਾਈਏ ਲੋਹੜੀਆਂ
ਜੱਗ ਵਿੱਚ ਵਸਣ ਭੈਣਾਂ-ਭਰਾਵਾਂ ਦੀਆਂ ਜੋੜੀਆਂ

ਧੀਆਂ ਤੇ ਪੁੱਤਾਂ ਵਿੱਚ ਵੰਡੀਆਂ ਨਾ ਪਾਇਆ ਕਰੋ
ਪੁੱਤ ਤੇ ਧੀ ਦਾ ਇੱਕ ਜਿਹਾ ਮਾਣ ਵਧਾਇਆ ਕਰੋ

ਆਇਆ ਲੋਹੜੀ ਦਾ ਤਿਉਹਾਰ ਰਲ਼ ਕੇ ਮਨਾਓ
ਸਭ ਰਲ਼ ਮਿਲ਼ ਕੇ ਲੋਹੜੀਆਂ ਦੇ ਜਸ਼ਨ ਮਨਾਓ

ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਹੜੀ ਭਾਵੇਂ ਨਾ ਪਾਓ ਪਰ ਲੋਹੜਾ ਵੀ ਨਾ ਕਮਾਓ….
Next articleਲਫ਼ਜ਼ – ਏ – ਕਲਮ